ਨਵਸਾਰੀ— ਗੁਜਰਾਤ 'ਚ ਨਵਸਾਰੀ ਇਲਾਕੇ ਦੇ ਚਿਕਲੀ 'ਚ ਇਕ ਗਾਇਕ 'ਤੇ ਬਾਰਿਸ਼ ਦੀ ਤਰ੍ਹਾਂ ਪੈਸੇ ਸੁੱਟਣ ਦਾ ਵੀਡੀਓ ਵਾਇਰਲ ਹੋਇਆ ਹੈ। ਦੱਸਣਾ ਚਾਹੁੰਦੇ ਹਾਂ ਕਿ ਵਾਇਰਲ ਹੋ ਰਹੇ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਆਪਣੀ ਮੰਡਲੀ ਨਾਲ ਪੇਸ਼ਕਾਰੀ ਦੇ ਰਿਹਾ ਹੈ ਅਤੇ ਕਈ ਸਾਰੇ ਦਰਸ਼ਕਾਂ ਹੱਥਾਂ 'ਚ ਨੋਟਾਂ ਦੇ ਬੰਡਲ ਲੈ ਕੇ ਬੈਠੇ ਗਾਇਕ 'ਤੇ ਨੋਟਾਂ ਦੀ ਬਾਰਿਸ਼ ਕਰਦੇ ਜਾ ਰਹੇ ਹਨ।
ਵੀਡੀਓ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਭਜਨ ਸ਼ਾਮ ਦਾ ਆਯੋਜਨ ਕੀਤਾ ਗਿਆ ਹੈ ਅਤੇ ਮੰਚ 'ਤੇ ਗਾਇਕ ਕਰਿਤੀਦਨ ਗਾਧਵੀ ਆਪਣੀ ਮੰਡਲ ਨਾਲ ਆਯੋਜਨਕਰਤਾ ਅਤੇ ਕੁਝ ਹੋਰ ਲੋਕ ਵੀ ਬੈਠੇ ਹਨ। ਦਰਸ਼ਕਾਂ 'ਚ ਕੁਝ ਲੋਕ ਸਟੇਜ ਦੇ ਹੇਠਾਂ ਹੀ ਤੋਂ ਉਨ੍ਹਾਂ 'ਤੇ ਨੋਟ ਸੁੱਟ ਰਹੇ ਹਨ। ਇਸ ਤੋਂ ਇਲਾਵਾ ਇਕ ਹੋਰ ਲੜਕੀ ਗਾਇਕ ਦੇ ਕੋਲ ਖੜ੍ਹੀ ਹੋ ਕੇ ਉਸ 'ਤੇ ਨੋਟ ਸੁੱਟ ਰਹੀ ਹੈ।
ਮੀਡੀਆ ਰਿਪੋਰਟਸ ਮੁਤਾਬਕ,ਕਰਿਤੀਦਨ ਗਾਧਵੀ ਇਕ ਇਵੇਂਟ ਦੌਰਾਨ ਆਪਣੀ ਮੰਡਲੀ ਸਮੇਤ ਪੇਸ਼ਕਾਰੀ ਦੇਣ ਪਹੁੰਚੇ ਸਨ।
ਆਈ.ਪੀ.ਐੱਲ. ਕ੍ਰਿਕਟ 'ਤੇ ਸੱਟਾ ਲਗਾਉਂਦੇ 5 ਗ੍ਰਿਫਤਾਰ
NEXT STORY