ਚੇਨਈ - ਕੋਰੋਨਾ ਮਹਾਮਾਰੀ ਦਾ ਕਹਿਰ ਇਨਸਾਨਾਂ ਤੋਂ ਬਾਅਦ ਜਾਨਵਰਾਂ 'ਤੇ ਵੀ ਜਾਰੀ ਹੈ। ਚੇਨਈ ਦੇ ਬਾਹਰੀ ਇਲਾਕੇ ਵਿੱਚ ਸਥਿਤ ਵਾਂਡਲੂਰ ਚਿੜੀਆਘਰ ਵਿੱਚ ਇੱਕ ਸ਼ੇਰਨੀ ਦੀ ਮੌਤ ਹੋ ਗਈ ਹੈ। ਅਜਿਹਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਸ਼ੇਰਨੀ ਦੀ ਮੌਤ Covid-19 ਨਾਲ ਹੋਈ ਹੈ। ਇਸ ਤੋਂ ਪਹਿਲਾਂ 26 ਮਈ ਨੂੰ ਅਰਗਨਾਰ ਅੰਨਾ ਜ਼ੂਲੋਜੀਕਲ ਪਾਰਕ, ਵਾਂਡਲੂਰ ਵੱਲੋਂ ਇੱਕ ਪ੍ਰੈੱਸ ਰਿਲੀਜ ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਇਹ ਦੱਸਿਆ ਗਿਆ ਸੀ ਕਿ ਚਿੜੀਆਘਰ ਦੇ 5 ਸ਼ੇਰਾਂ ਵਿੱਚ ਭੁੱਖ ਦੀ ਕਮੀ ਅਤੇ ਖੰਘ ਦੇ ਲੱਛਣ ਵੇਖੇ ਗਏ ਹਨ।
ਇਸ ਤੋਂ ਬਾਅਦ ਚਿੜੀਆਘਰ ਦੀ ਵੈਟਰਨਰੀ ਟੀਮ ਨੇ ਇਨ੍ਹਾਂ ਸ਼ੇਰਾਂ ਦੀ ਸਿਹਤ ਦੀ ਜਾਂਚ-ਪੜਤਾਲ ਕੀਤੀ ਸੀ। ਚਿੜੀਆਘਰ ਪ੍ਰਸ਼ਾਸਨ ਦੀ ਅਪੀਲ 'ਤੇ ਮਾਹਰਾਂ ਦੀ ਇੱਕ ਟੀਮ ਵੀ ਉੱਥੇ ਪਹੁੰਚੀ ਸੀ ਤਾਂ ਕਿ ਸ਼ੇਰਾਂ ਦੀ ਹਾਲਤ 'ਤੇ ਨਜ਼ਰ ਰੱਖੀ ਜਾ ਸਕੇ। ਇਸ ਤੋਂ ਬਾਅਦ ਨੈਸ਼ਨਲ ਇੰਸਟੀਚਿਊਟ ਆਫ ਹਾਈ ਸਕਿਊਰਿਟੀ ਡਿਸੀਜ਼ਜ਼, ਭੋਪਾਲ, ਮੱਧ ਪ੍ਰਦੇਸ਼ ਵਿੱਚ ਅੰਨਾ ਜ਼ੂਲੋਜੀਕਲ ਪਾਰਕ ਦੇ 11 ਸ਼ੇਰਾਂ ਦੇ ਬਲੱਡ ਸੈਂਪਲ, ਫੇਸ਼ੀਅਰ ਸੈਂਪਲ ਅਤੇ ਨੇਜਲ ਸਵੈਬ ਲੈ ਕੇ ਜਾਂਚ ਲਈ ਭੇਜੇ ਗਏ ਸਨ।
ਹਾਲਾਂਕਿ, ਇਸ ਦੌਰਾਨ 9 ਸਾਲ ਦੀ ਇੱਕ ਸ਼ੇਰਨੀ ਨੀਲਾ ਦੀ 3 ਜੂਨ ਨੂੰ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਸ਼ੇਰਨੀ ਵਿੱਚ ਕੋਰੋਨਾ ਦੇ ਕੁੱਝ ਲੱਛਣ ਨਜ਼ਰ ਆਏ ਸਨ। 2 ਜੂਨ ਤੋਂ ਠੀਕ ਪਹਿਲਾਂ ਉਸ ਦੀ ਨੱਕ ਵਗ ਰਹੀ ਸੀ। ਜਿਸ ਤੋਂ ਬਾਅਦ ਉਸ ਦਾ ਤੁਰੰਤ ਇਲਾਜ ਵੀ ਕੀਤਾ ਗਿਆ ਸੀ। ਬਹਰਹਾਲ ਹੁਣ ਚਿੜੀਆਘਰ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਹੈ ਕਿ 11 ਸ਼ੇਰਾਂ ਦੇ ਜੋ ਸੈਂਪਲ ਜਾਂਚ ਲਈ ਭੇਜੇ ਗਏ ਸਨ ਉਨ੍ਹਾਂ ਵਿਚੋਂ 9 ਸ਼ੇਰਾਂ ਦੀ ਕੋਵਿਡ-19 ਰਿਪੋਰਟ ਪਾਜ਼ੇਟਿਵ ਆਈ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਹੁਣ ਭਾਰਤ ’ਚ ਬਣੇਗੀ ਰੂਸੀ ਵੈਕਸੀਨ SputniK-V, ਡੀ. ਸੀ. ਜੀ. ਆਈ. ਨੇ ਸੀਰਮ ਇੰਸਟੀਚਿਊਟ ਨੂੰ ਦਿੱਤੀ ਮਨਜ਼ੂਰੀ
NEXT STORY