ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਹੈ ਕਿ ਸੂਬੇ ਦੇ 441 ਵਿਦਿਆਰਥੀ ਸਹੀ ਸਲਾਮਤ ਘਰ ਪਹੁੰਚ ਗਏ ਹਨ ਅਤੇ 8 ਵਿਦਿਆਰਥੀ ਯੂਕ੍ਰੇਨ ਦੇ ਗੁਆਂਢੀ ਦੇਸ਼ਾਂ 'ਚ ਸੁਰੱਖਿਅਤ ਹਨ ਅਤੇ ਉਹ ਭਾਰਤ ਪਰਤਣਾ ਨਹੀਂ ਚਾਹੁੰਦੇ। ਜੈਰਾਮ ਠਾਕੁਰ ਨੇ ਇਹ ਜਾਣਕਾਰੀ ਬੁੱਧਵਾਰ ਨੂੰ ਵਿਧਾਨ ਸਭਾ 'ਚ ਦਿੱਤੀ। ਉਨ੍ਹਾਂ ਕਿਹਾ ਕਿ ਉਹ ਆਪਣੀ ਇੱਛਾ ਨਾਲ ਫਿਲਹਾਲ ਭਾਰਤ ਵਾਪਸ ਨਹੀਂ ਆਉਣਾ ਚਾਹੁੰਦੇ। ਹੁਣ ਪ੍ਰਦੇਸ਼ ਦੇ ਸਿਰਫ਼ 9 ਵਿਦਿਆਰਥੀ ਵਾਪਸ ਆਉਣੇ ਬਾਕੀ ਹਨ। ਇਨ੍ਹਾਂ 'ਚੋਂ 7 ਪੋਲੈਂਡ ਜਾਂ ਰੋਮਾਨੀਆ ਪਹੁੰਚ ਗਏ ਹਨ। ਯੂਕ੍ਰੇਨ ਦੇ ਸੂਮੀ ਤੋਂ ਸਾਰੇ ਭਾਰਤੀਆਂ ਨੂੰ ਕੱਢ ਲਿਆ ਗਿਆ ਹੈ। ਹੁਣ ਯੂਕ੍ਰੇਨ 'ਚ ਕੁੱਲ 9 ਵਿਦਿਆਰਥੀ ਫਸੇ ਹਨ, ਜਿਨ੍ਹਾਂ ਨੂੰ ਜਲਦ ਕੱਢ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਵਿਦੇਸ਼ ਮੰਤਰਾਲਾ ਦੀ ਸੂਚਨਾ ਅਨੁਸਾਰ ਸੂਮੀ ਖੇਤਰ 'ਚ ਫਸੇ ਸਾਰੇ ਭਾਰਤੀਆਂ ਨੂੰ ਉੱਥੋਂ ਕੱਢ ਲਿਆ ਗਿਆ ਹੈ ਅਤੇ ਪੱਛਮੀ ਸਰਹੱਦ ਵੱਲ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਵੀ ਆਪਰੇਸ਼ਨ ਗੰਗਾ ਦੇ ਅਧੀਨ ਵਿਸ਼ੇਸ਼ ਉਡਾਣਾਂ ਰਾਹੀਂ ਵਾਪਸ ਭਾਰਤ ਪਹੁੰਚਾਇਆ ਜਾਵੇਗਾ। ਬਾਕੀ ਬਚੇ 9 ਪ੍ਰਦੇਸ਼ ਵਾਸੀ ਵੀ ਵਾਪਸ ਪਹੁੰਚ ਜਾਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਆਪਰੇਸ਼ਨ ਗੰਗਾ ਹੁਣ ਆਖ਼ਰੀ ਪੜਾਅ 'ਚ ਹੈ। ਕੇਂਦਰ ਸਰਕਾਰ ਵਲੋਂ ਯੂਕ੍ਰੇਨ ਅਤੇ ਰੂਸ ਦੋਹਾਂ ਦੇਸ਼ਾਂ ਨਾਲ ਗੱਲਬਾਤ ਕੀਤੀ ਜਾਂਦੀ ਰਹੀ ਹੈ। ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਰਾਹੀਂ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਯਕੀਨੀ ਹੋ ਰਹੀ ਹੈ। ਇਸ ਲਈ ਕੇਂਦਰ ਸਰਕਾਰ ਦਾ ਆਭਾਰ ਜ਼ਾਹਰ ਕਰਦਾ ਹਾਂ। ਇਸ ਸੰਦਰਭ 'ਚ ਪ੍ਰਦੇਸ਼ ਸਰਕਾਰ ਵਿਦੇਸ਼ ਮੰਤਰਾਲਾ ਅਤੇ ਯੂਕ੍ਰੇਨ ਅਤੇ ਗੁਆਂਢੀ ਦੇਸ਼ਾਂ 'ਚ ਫਸੇ ਪ੍ਰਦੇਸ਼ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਲਗਾਤਾਰ ਸੰਪਰਕ 'ਚ ਹੈ। ਇਹ ਸੰਕਟ ਜਲਦ ਖ਼ਤਮ ਹੋਵੇ ਅਤੇ ਸਾਰੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਯਕੀਨੀ ਕੀਤੀ ਜਾ ਰਹੀ ਹੈ।
ਕਸ਼ਮੀਰ ’ਚ ਅੱਤਵਾਦੀਆਂ ਨੇ ਸਰਪੰਚ ਦਾ ਗੋਲੀ ਮਾਰ ਕੇ ਕੀਤਾ ਕਤਲ
NEXT STORY