ਫਰੀਦਾਬਾਦ/ਰਾਜਸਥਾਨ— ਕੁਝ ਸਮੇਂ ਪਹਿਲਾਂ ਰਾਜਸਥਾਨ ਦੇ ਰਹਿਣ ਵਾਲੇ 56 ਸਾਲਾ ਬਦਰੀਲਾਲ ਦੇ ਸਰੀਰ 'ਚ ਵੱਡੀ ਗਿਣਤੀ 'ਚ ਪਿਨ ਮਿਲਣ ਦੀ ਖਬਰ ਆਈ ਸੀ। ਹੁਣ ਡਾਕਟਰਾਂ ਨੇ ਉਨ੍ਹਾਂ ਦੇ ਸਰੀਰ 'ਚੋਂ ਇਕੱਠੀਆਂ 92 ਪਿਨ ਕੱਢੀਆਂ ਹਨ। ਬਦਰੀਲਾਲ ਦੇ ਸਰੀਰ 'ਚ ਵਿੰਡ ਪਾਈਪ ਤੋਂ ਲੈ ਕੇ ਫੂਡ ਪਾਈਪ, ਆਰਟਰੀ, ਸਕਿਨ, ਪੇਟ, ਗੋਡੇ ਅਤੇ ਮੋਢੇ ਤੱਕ 'ਚ ਕਈ ਜਗ੍ਹਾ ਪਿਨ ਚੁੱੱਭੇ ਹੋਏ ਸਨ। ਇੰਨੇ ਪਿਨ ਦੇਖ ਕੇ ਡਾਕਟਰ ਵੀ ਹੈਰਾਨ ਸਨ। ਇਸੇ ਕਾਰਨ ਉਨ੍ਹਾਂ ਨੂੰ ਸਾਹ ਲੈਣ 'ਚ ਪਰੇਸ਼ਾਨੀ ਹੋ ਰਹੀ ਸੀ। ਬਦਰੀਲਾਲ ਦੀ ਹਾਲਤ ਦੇਖ ਕੇ ਅੱਧੇ ਦਰਜਨ ਤੋਂ ਵਧ ਹਸਪਤਾਲ ਨੇ ਇਲਾਜ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਪਿਨ ਕੱਢਣ ਦੌਰਾਨ ਜਾਨ ਦਾ ਖਤਰਾ ਸੀ। ਹੁਣ ਡਾਕਟਰਾਂ ਨੇ 7 ਘੰਟੇ ਦੀ ਸਰਜਰੀ ਤੋਂ ਬਾਅਦ 92 ਪਿਨ ਕੱਢ ਕੇ ਬਦਰੀ ਦੀ ਜਾਨ ਬਚਾਉਣ 'ਚ ਕਾਮਯਾਬੀ ਹਾਸਲ ਕੀਤੀ ਹੈ। ਬਦਰੀਲਾਲ ਦੀ ਸਰਜਰੀ ਫਰੀਦਾਬਾਦ ਦੇ ਏਸ਼ੀਅਨ ਇੰਸਟੀਚਿਊਟ ਆਫ ਮੈਡੀਕਲ ਸਾਇੰਸ 'ਚ ਕੀਤੀ ਗਈ। ਕਾਰਡੀਓਵੈਕਸਊਲਰ ਸਰਜਨ ਡਾਕਟਰ ਆਦਿਲ ਰਿਜਵੀ ਨੇ ਦੱਸਿਆ ਕਿ ਗਲੇ ਦਾ ਹਿੱਸਾ ਬਹੁਤ ਜਟਿਲ ਹੁੰਦਾ ਹੈ। ਇਸ ਦੀਆਂ ਕਈ ਨਸਾਂ ਪੂਰੇ ਸਰੀਰ ਦਾ ਕਨੈਕਸ਼ਨ ਬਰੇਨ ਨਾਲ ਕਰਵਾਉਂਦੀਆਂ ਹਨ। ਇਨ੍ਹਾਂ ਨਸਾਂ 'ਚ ਕਿਸੇ ਵੀ ਰੁਕਾਵਟ ਨਾਲ ਮੌਤ ਦਾ ਖਤਰਾ ਹੋ ਸਕਦਾ ਹੈ। ਸਭ ਤੋਂ ਵੱਡੀ ਪਰੇਸ਼ਾਨੀ ਮਰੀਜ਼ ਨੂੰ ਸਰਜਰੀ ਲਈ ਬੇਹੋਸ਼ ਕਰਨ ਦੀ ਸੀ। ਵਿੰਡ ਪਾਈਪ 'ਚ ਕਈ ਪਿਨ ਇਕ-ਦੂਜੇ ਨੂੰ ਕਰਾਸ ਕਰ ਰਹੀਆਂ ਸਨ। ਐਨੀਸਥੀਸੀਆ ਨਲੀ ਨੂੰ ਵਿੰਡ ਪਾਈਪ 'ਚ ਨਹੀਂ ਪਾਇਆ ਜਾ ਸਕਦਾ ਸੀ। ਇਸ ਲਈ 2 ਤਰ੍ਹਾਂ ਨਾਲ ਐਨੀਸਥੀਸੀਆ ਦਿੱਤਾ ਗਿਆ। ਪਹਿਲਾਂ ਲੋਕਲ ਐਨੀਸਥੀਸੀਆ ਦੇ ਕੇ ਵਿੰਡ ਪਾਈਪ ਤੋਂ ਕੁਝ ਪਿਨ ਕੱਢੀਆਂ ਗਈਆਂ। ਉਸ ਤੋਂ ਬਾਅਦ ਫਿਰ ਐਨੀਸਥੀਸੀਆ ਦੇ ਕੇ ਮਰੀਜ਼ ਦੇ ਗਲੇ ਦੀ ਓਪਨ ਸਰਜਰੀ ਕਰ ਕੇ ਬਾਕੀ ਪਿਨ ਕੱਢੀਆਂ ਗਈਆਂ।ਈ.ਐੱਨ.ਟੀ. ਐਕਸਪਰਟ ਡਾਕਟਰ ਐੱਲ.ਐੱਮ. ਪਰਾਸ਼ਰ ਨੇ ਦੱਸਿਆ ਕਿ ਸੀ.ਟੀ. ਸਕੈਨ ਅਤੇ ਐਂਡਾਸਕਪੀ ਤੋਂ ਪਤਾ ਲੱਗਾ ਕਿ ਸਰੀਰ ਦੇ ਅੰਦਰ 150 ਤੋਂ ਵਧ ਪਿਨਾਂ ਸਨ। ਜਿਨ੍ਹਾਂ 'ਚੋਂ 92 ਕੱਢ ਲਈ ਗਈਆਂ ਹਨ, 58 ਹੁਣ ਵੀ ਸਰੀਰ 'ਚ ਹੀ ਹਨ। ਜ਼ਿਆਦਾਤਰ ਪਿਨਾਂ ਗਲੇ 'ਚ ਸਨ। ਵਿੰਡ ਪਾਈਪ ਬਲਾਕ ਹੋ ਰਹੀ ਸੀ। ਕੁਝ ਦਿਨਾਂ 'ਚ ਉਨ੍ਹਾਂ ਨੂੰ ਸਾਹ ਲੈਣ 'ਚ ਪਰੇਸ਼ਾਨੀ ਹੋ ਰਹੀ ਸੀ। ਉਹ ਖਾਣਾ ਤੱਕ ਨਹੀਂ ਖਾ ਪਾ ਰਹੇ ਸਨ। ਭਾਰ ਵੀ 30 ਕਿਲੋ ਘੱਟ ਹੋ ਗਿਆ ਸੀ। 24 ਜੂਨ ਨੂੰ ਉਨ੍ਹਾਂ ਨੂੰ ਇਲਾਜ ਲਈ ਦਾਖਲ ਕੀਤਾ ਗਿਆ ਸੀ। 29 ਜੂਨ ਨੂੰ ਪਹਿਲੀ ਅਤੇ 2 ਜੁਲਾਈ ਨੂੰ ਦੂਜੀ ਸਰਜਰੀ ਕੀਤੀ ਗਈ। ਡਾਕਟਰ ਨੇ ਕਿਹਾ ਕਿ ਬਾਕੀ ਪਿਨਾਂ ਜਾਨ ਲਈ ਖਤਰਾ ਨਹੀਂ ਹਨ। ਇਸ ਲਈ ਉਨ੍ਹਾਂ ਨੂੰ ਹੁਣ ਛੱਡ ਦਿੱਤਾ ਹੈ। ਰਾਜਸਥਾਨ 'ਚ ਬੂੰਦੀ ਦੇ ਰਹਿਣ ਵਾਲੇ ਬਦਰੀਲਾਲ ਨੂੰ 4 ਮਹੀਨੇ ਪਹਿਲਾਂ ਪੈਰਾਂ 'ਚ ਜ਼ਖਮ ਹੋ ਗਿਆ। ਜ਼ਖਮ ਵਧਦਾ ਗਿਆ। ਐਕਸ-ਰੇਅ 'ਚ ਉਨ੍ਹਾਂ ਦੇ ਪੈਰਾਂ 'ਚ ਲੋਹੇ ਦੀਆਂ ਪਿਨਾਂ ਦਿੱਸੀਆਂ। ਡਾਕਟਰਾਂ ਨੇ ਜਦੋਂ ਪੂਰੇ ਸਰੀਰ ਦਾ ਐਕਸ-ਰੇਅ ਕੀਤਾ ਤਾਂ ਲਗਭਗ ਹਰ ਪਾਰਟ 'ਚ ਪਿਨ ਪਾਈਆਂ ਗਈਆਂ। ਰੇਲਵੇ 'ਚ ਕੰਮ ਕਰਨ ਵਾਲੇ ਬਦਰੀਲਾਲ ਨੂੰ ਸਰੀਰ ਦੇ ਅੰਦਰ ਮਿਲੀਆਂ ਪਿਨਾਂ ਬਾਰੇ ਕੋਈ ਜਾਣਕਾਰੀ ਨਹੀਂ ਹਨ। ਉਨ੍ਹਾਂ ਦੇ ਡਾਕਟਰ ਦਾ ਕਹਿਣਾ ਹੈ ਕਿ ਉਹ ਮਾਨਸਿਕ ਰੋਗੀ ਹਨ ਅਤੇ ਖੁਦ ਹੀ ਆਪਣੇ ਸਰੀਰ 'ਚ ਅਜਿਹੀਆਂ ਪਿਨਾਂ ਪਾਉਂਦੇ ਹਨ।
ਲਾਲੂ ਦੇ ਬਚਾਅ ਵਿਚ ਉਤਰੀ ਮਮਤਾ, ਕਿਹਾ-ਸੀ.ਬੀ.ਆਈ. ਛਾਪਾ ਕੇਵਲ 'ਰਾਜਨੀਤੀ ਬਦਲਾ'
NEXT STORY