ਮੁੰਬਈ - ਕੋਰੋਨਾ ਦਾ ਕਹਿਰ ਦੇਸ਼ ਦੇ ਹਰ ਹਿੱਸੇ ਵਿੱਚ ਆਪਣੇ ਪੈਰ ਫੈਲਾਅ ਰਿਹਾ ਹੈ। ਮਹਾਰਾਸ਼ਟਰ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ, ਉਥੇ ਹੀ ਮੁੰਬਈ ਦੇ ਵੀ ਹਾਲਾਤ ਠੀਕ ਨਹੀਂ ਹਨ। ਮਹਾਰਾਸ਼ਟਰ ਵਿੱਚ ਬੁੱਧਵਾਰ ਨੂੰ ਰਿਕਾਰਡ 985 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ। ਨਾਲ ਹੀ 63309 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ। ਹਾਲਾਂਕਿ 24 ਘੰਟੇ ਵਿੱਚ 61,181 ਡਿਸਚਾਰਜ ਵੀ ਕੀਤੇ ਗਏ। ਰਾਜ ਵਿੱਚ ਹੁਣ ਤੱਕ 44,73,394 ਲੋਕ ਕੋਰੋਨਾ ਤੋਂ ਪੀੜਤ ਹੋ ਚੁੱਕੇ ਹਨ।
ਇਹ ਵੀ ਪੜ੍ਹੋ- CM ਅਸ਼ੋਕ ਗਹਿਲੋਤ ਦੀ ਪਤਨੀ ਨੂੰ ਹੋਇਆ ਕੋਰੋਨਾ, ਮੁੱਖ ਮੰਤਰੀ ਨੇ ਖੁਦ ਨੂੰ ਕੀਤਾ ਇਕਾਂਤਵਾਸ
ਮੁੰਬਈ ਵਿੱਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਬੁੱਧਵਾਰ ਨੂੰ ਬੀਤੇ 24 ਘੰਟੇ ਵਿੱਚ ਕੋਰੋਨਾ ਦੇ 4966 ਨਵੇਂ ਮਾਮਲੇ ਸਾਹਮਣੇ ਆਏ। ਇਸ ਦੌਰਾਨ 78 ਲੋਕਾਂ ਨੇ ਕੋਰੋਨਾ ਦੇ ਚੱਲਦੇ ਜਾਨ ਗੁਆ ਦਿੱਤੀ। ਬੀਤੇ 24 ਘੰਟੇ ਵਿੱਚ 5300 ਮਰੀਜ਼ ਕੋਰੋਨਾ ਤੋਂ ਠੀਕ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਦਿੱਲੀ ਨੂੰ ਆਕਸੀਜਨ ਨਹੀਂ ਦੇਵੇਗਾ ਹਿਮਾਚਲ, CM ਠਾਕੁਰ ਬੋਲੇ- ਗ੍ਰਹਿ ਮੰਤਰਾਲਾ ਤੋਂ ਮਨਜ਼ੂਰੀ ਦੀ ਜ਼ਰੂਰਤ
NEXT STORY