ਲਖਨਊ (ਭਾਸ਼ਾ) : ਭਾਰਤੀ ਨਾਗਰਿਕ ਹੋਣ ਦਾ ਬਹਾਨਾ ਲਗਾ ਕੇ ਫਰਜ਼ੀ ਟੂਰਿਸਟ ਵੀਜ਼ੇ 'ਤੇ ਥਾਈਲੈਂਡ ਜਾਣ ਦੀ ਕੋਸ਼ਿਸ਼ ਕਰਨ ਵਾਲਾ ਬੰਗਲਾਦੇਸ਼ੀ ਨਾਗਰਿਕ ਲਖਨਊ ਹਵਾਈ ਅੱਡੇ 'ਤੇ ਫੜਿਆ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਨੂੰ ਚੌਧਰੀ ਚਰਨ ਸਿੰਘ ਹਵਾਈ ਅੱਡੇ 'ਤੇ ਉਸ ਸਮੇਂ ਸਾਹਮਣੇ ਆਈ, ਜਦੋਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸ਼ੱਕ ਦੇ ਆਧਾਰ 'ਤੇ ਉਸ ਤੋਂ ਪੁੱਛਗਿੱਛ ਕੀਤੀ। ਉਨ੍ਹਾਂ ਕਿਹਾ ਕਿ ਸ਼ਨੀਵਾਰ ਨੂੰ ਸਰੋਜਨੀ ਨਗਰ ਥਾਣੇ 'ਚ ਦੋਸ਼ੀ ਖਿਲਾਫ ਐੱਫ.ਆਈ.ਆਰ ਦਰਜ ਕੀਤੀ ਗਈ ਸੀ ਅਤੇ ਪੁਲਸ ਨੇ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਸੀ।
ਇਹ ਵੀ ਪੜ੍ਹੋ : ਸਹੁਰਿਆਂ ਨੇ ਨੂੰਹ 'ਤੇ ਮਿੱਟੀ ਦਾ ਤੇਲ ਪਾ ਕੇ ਜ਼ਿੰਦਾ ਸਾੜ'ਤਾ, ਵਿਆਹ ਤੋਂ ਪਿੱਛੋਂ ਹੀ ਕਰ ਰਹੇ ਸਨ ਤੰਗ
ਇਮੀਗ੍ਰੇਸ਼ਨ ਅਧਿਕਾਰੀ ਰਾਕੇਸ਼ ਕੁਮਾਰ ਯਾਦਵ ਨੇ ਦੱਸਿਆ, ''ਸ਼ੁੱਕਰਵਾਰ ਨੂੰ ਲਖਨਊ ਤੋਂ ਬੈਂਕਾਕ (ਥਾਈਲੈਂਡ) ਜਾ ਰਹੀ ਫਲਾਈਟ (FD-147) ਦੇ ਯਾਤਰੀਆਂ ਦੀ ਟਰਮੀਨਲ-3 'ਤੇ ਜਾਂਚ ਕੀਤੀ ਜਾ ਰਹੀ ਸੀ। ਉਦੋਂ ਇਕ ਯਾਤਰੀ ਆਸ਼ੀਸ਼ ਰਾਏ ਨੇ ਆਪਣਾ ਪਾਸਪੋਰਟ ਅਤੇ ਆਧਾਰ ਕਾਰਡ ਦਿੱਤਾ। ਯਾਦਵ ਨੇ ਦੱਸਿਆ ਕਿ ਦਸਤਾਵੇਜ਼ 'ਤੇ ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਸਿੰਗੂਰ ਥਾਣੇ ਦੇ ਰਥਤਲਾ ਦਾ ਪਤਾ ਦਰਜ ਸੀ, ਪਰ ਜਦੋਂ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਤਾਂ ਸ਼ੱਕ ਪੈਦਾ ਹੋਇਆ। ਜਦੋਂ ਯਾਤਰੀ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਬੰਗਲਾਦੇਸ਼ ਦਾ ਰਹਿਣ ਵਾਲਾ ਸ਼ਿਮੁਲ ਬਰੂਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਆਪਣਾ ਨਾਂ ਤੇ ਪਤਾ ਬਦਲ ਕੇ ਜਾਅਲੀ ਦਸਤਾਵੇਜ਼ਾਂ ਰਾਹੀਂ ਪੱਛਮੀ ਬੰਗਾਲ ਦੇ ਪਤੇ ’ਤੇ ਪਾਸਪੋਰਟ ਤੇ ਆਧਾਰ ਕਾਰਡ ਬਣਵਾ ਲਿਆ ਸੀ। ਇਸ ਤੋਂ ਬਾਅਦ ਉਹ ਸ਼ੁੱਕਰਵਾਰ ਨੂੰ ਟੂਰਿਸਟ ਵੀਜ਼ੇ 'ਤੇ ਲਖਨਊ ਤੋਂ ਬੈਂਕਾਕ (ਥਾਈਲੈਂਡ) ਜਾ ਰਿਹਾ ਸੀ।
ਜਿਸ ਅਧਿਕਾਰੀ ਦੀ ਸ਼ਿਕਾਇਤ 'ਤੇ ਐੱਫਆਈਆਰ ਦਰਜ ਕੀਤੀ ਗਈ ਸੀ, ਨੇ ਦੱਸਿਆ ਕਿ ਜਦੋਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਜਾਂਚ ਕੀਤੀ ਤਾਂ ਉਸ ਕੋਲੋਂ ਬੰਗਲਾਦੇਸ਼ੀ ਪਾਸਪੋਰਟ ਵੀ ਬਰਾਮਦ ਹੋਇਆ। ਸਰੋਜਨੀ ਨਗਰ ਥਾਣਾ ਇੰਚਾਰਜ ਸ਼ੈਲੇਂਦਰ ਗਿਰੀ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ ਹੈ। ਗਿਰੀ ਨੇ ਦੱਸਿਆ ਕਿ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Wayanad Landslide: ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਵਾਇਨਾਡ 'ਚ 3 ਹੋਰ ਲਾਸ਼ਾਂ ਮਿਲੀਆਂ
NEXT STORY