ਜੰਮੂ- 96 ਸਾਧੂਆਂ ਅਤੇ ਦੋ ਸਾਧਵੀਆਂ ਸਮੇਤ 4,669 ਸ਼ਰਧਾਲੂਆਂ ਦਾ ਇਕ ਹੋਰ ਜੱਥਾ ਸ਼ਨੀਵਾਰ ਤੜਕੇ ਜੰਮੂ ਤੋਂ ਦੱਖਣੀ ਕਸ਼ਮੀਰ ਹਿਮਾਲਿਆ ਵਿਚ ਅਮਰਨਾਥ ਗੁਫਾ ਮੰਦਰ ਲਈ ਰਵਾਨਾ ਹੋਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕਸ਼ਮੀਰ ਦੇ ਬਾਲਟਾਲ ਅਤੇ ਪਹਿਲਗਾਮ ਬੇਸ ਕੈਂਪ 'ਤੇ ਪਹੁੰਚਣ ਤੋਂ ਬਾਅਦ ਸਾਰੇ ਸ਼ਰਧਾਲੂ 3,880 ਮੀਟਰ ਦੀ ਉਚਾਈ 'ਤੇ ਸਥਿਤ ਗੁਫਾ ਮੰਦਰ 'ਚ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਲਈ ਰਵਾਨਾ ਹੋਣਗੇ।
ਅਧਿਕਾਰੀਆਂ ਨੇ ਦੱਸਿਆ ਕਿ 165 ਵਾਹਨਾਂ ਵਿਚ 4,669 ਸ਼ਰਧਾਲੂਆਂ ਦਾ 16ਵਾਂ ਜੱਥਾ ਭਗਵਤੀ ਨਗਰ ਬੇਸ ਕੈਂਪ ਤੋਂ ਸਵੇਰੇ 3 ਵਜੇ ਤੋਂ 4 ਵਜੇ ਦੇ ਵਿਚਕਾਰ ਰਵਾਨਾ ਹੋਇਆ। ਇਨ੍ਹਾਂ ਸ਼ਰਧਾਲੂਆਂ 'ਚ 1130 ਔਰਤਾਂ ਅਤੇ 23 ਬੱਚੇ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ 3,039 ਸ਼ਰਧਾਲੂਆਂ ਨੇ ਯਾਤਰਾ ਲਈ 48 ਕਿਲੋਮੀਟਰ ਲੰਬੇ ਰਵਾਇਤੀ ਪਹਿਲਗਾਮ ਮਾਰਗ ਦੀ ਚੋਣ ਕੀਤੀ ਹੈ ਜਦੋਂ ਕਿ 1,630 ਸ਼ਰਧਾਲੂ ਤੁਲਨਾਤਮਕ ਤੌਰ 'ਤੇ ਛੋਟੇ (14 ਕਿਲੋਮੀਟਰ ਲੰਬੇ) ਬਾਲਟਾਲ ਮਾਰਗ ਰਾਹੀਂ ਯਾਤਰਾ ਕਰਨਗੇ। ਉਨ੍ਹਾਂ ਦੱਸਿਆ ਕਿ 52 ਦਿਨਾਂ ਦੀ ਯਾਤਰਾ ਰਸਮੀ ਤੌਰ 'ਤੇ 29 ਜੂਨ ਨੂੰ ਸ਼ੁਰੂ ਹੋਈ ਸੀ ਅਤੇ 19 ਅਗਸਤ ਨੂੰ ਸਮਾਪਤ ਹੋਵੇਗੀ। ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ 2.8 ਲੱਖ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ।
ਸੋਨੀਪਤ ’ਚ ਭਾਊ ਗੈਂਗ ਦੇ 3 ਬਦਮਾਸ਼ ਮੁਕਾਬਲੇ ’ਚ ਢੇਰ, 2-2 ਲੱਖ ਰੁਪਏ ਸੀ ਇਨਾਮ
NEXT STORY