ਨੈਸ਼ਨਲ ਡੈਸਕ: ਮੱਧ ਪ੍ਰਦੇਸ਼ ਦੇ ਮੋਰੇਨਾ ਜ਼ਿਲੇ ’ਚ ਵੀਰਵਾਰ ਇਕ ਕੁੜੀ ਤੇ ਉਸ ਦੇ ਪ੍ਰੇਮੀ ਨੇ ਇਕੋ ਚੁੰਨੀ ਦੀ ਵਰਤੋਂ ਕਰ ਕੇ ਦਰੱਖਤ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਕੁੜੀ ਦਾ ਵਿਆਹ ਸ਼ੁੱਕਰਵਾਰ ਨੂੰ ਹੋਣਾ ਸੀ। ਜੌਰਾ ਵਿਕਾਸ ਬਲਾਕ ਦੇ ਤਿਲੂਨਾ ਪਿੰਡ ਦੇ ਵਸਨੀਕ ਭਾਰਤੀ (19) ਤੇ ਰਵੀ (22) ਇਕ-ਦੂਜੇ ਨੂੰ ਪਿਆਰ ਕਰਦੇ ਸਨ। ਉਹ ਇਕੋ ਪਰਿਵਾਰ ਤੋਂ ਸਨ ਤੇ ਅਾਪਸ ’ਚ ਚਚੇਰੇ ਭੈਣ-ਭਰਾ ਲੱਗਦੇ ਸਨ।
ਇਸ ਕਾਰਨ ਦੋਹਾਂ ਦੇ ਪਰਿਵਾਰਾਂ ਨੇ ਉਨ੍ਹਾਂ ਦੇ ਰਿਸ਼ਤੇ ਨੂੰ ਪ੍ਰਵਾਨ ਨਹੀਂ ਕੀਤਾ ਤੇ ਉਨ੍ਹਾਂ ਨੂੰ ਇਕ-ਦੂਜੇ ਨਾਲ ਮਿਲਣ ਤੋਂ ਵਰਜਿਆ। ਭਾਰਤੀ ਦੇ ਪਿਤਾ ਨੇ ਉਸ ਦਾ ਰਿਸ਼ਤਾ ਮੋਰੇਨਾ ਜ਼ਿਲੇ ਦੇ ਡਾਬੀ ਕਾ ਪੁਰਾ ਪਿੰਡ ਦੇ ਗੋਲੂ ਨਾਲ ਤੈਅ ਕੀਤਾ ਸੀ, ਜਿਸ ਕਾਰਨ ਦੋਵੇਂ ਨਾਰਾਜ਼ ਸਨ।
ਕੋਲਕਾਤਾ ਦੇ ਇਕ ਬਾਜ਼ਾਰ ’ਚ ਅੱਗ ਲੱਗਣ ਨਾਲ 40 ਦੁਕਾਨਾਂ ਸੜੀਆਂ
NEXT STORY