ਦੇਹਰਾਦੂਨ- ਉੱਤਰਾਖੰਡ ਦੇ ਚੰਪਾਵਤ ਵਿਖੇ ਇਕ ਪੋਕਸੋ ਅਦਾਲਤ ਨੇ 45 ਸਾਲ ਦੇ ਇਕ ਵਿਅਕਤੀ ਨੂੰ ਆਪਣੀਆਂ 2 ਨਾਬਾਲਗ ਬੇਟੀਆਂ ਤੇ ਇਕ ਨਾਬਾਲਗ ਬੇਟੇ ਦੇ ਸੈਕਸ ਸ਼ੋਸ਼ਣ ਦਾ ਦੋਸ਼ੀ ਕਰਾਰ ਦਿੰਦੇ ਹੋਏ 30 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।ਬੱਚਿਆਂ ਨੂੰ ਸੈਕਸ ਅਪਰਾਧਾਂ ਤੋਂ ਸੁਰੱਖਿਆ ਅਧੀਨ ਪੋਕਸੋ ਅਦਾਲਤ ਦੇ ਜੱਜ ਅਨੁਜ ਕੁਮਾਰ ਸੰਗਲ ਨੇ ਦੋਸ਼ੀ ਨੂੰ 1.25 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ। ਦੋਸ਼ੀ ਨੇਪਾਲ ਦਾ ਨਾਗਰਿਕ ਹੈ। ਆਪਣੇ ਹੀ ਪਿਤਾ ਵੱਲੋਂ ਸੈਕਸ ਸ਼ੋਸ਼ਣ ਦਾ ਸ਼ਿਕਾਰ ਹੋਏ ਤਿੰਨ ਬੱਚੇ 15, 13 ਅਤੇ 10 ਸਾਲ ਦੇ ਹਨ। ਪੁੱਤਰ ਸਭ ਤੋਂ ਛੋਟਾ ਹੈ। ਦੋਸ਼ੀ ਅਕਸਰ ਸ਼ਰਾਬ ਪੀ ਕੇ ਘਰ ਆਉਂਦਾ ਸੀ ਅਤੇ ਲੜਦਾ ਸੀ। ਇਸ ਕਾਰਨ ਪਤਨੀ ਉਸ ਨੂੰ ਤੇ ਬੱਚਿਆਂ ਨੂੰ ਛੱਡ ਕੇ ਚਲੀ ਗਈ ਸੀ । ਉਹ ਆਪਣੇ ਬੱਚਿਆਂ ਨਾਲ ਇਕੱਲਾ ਰਹਿੰਦਾ ਸੀ।
ਛੱਤੀਸਗੜ੍ਹ-ਤੇਲੰਗਾਨਾ ਦੀ ਹੱਦ ’ਤੇ 21 ਦਿਨਾਂ ’ਚ ਮਾਰੇ ਗਏ 31 ਨਕਸਲੀ
NEXT STORY