ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਰੋਹੜੂ ਸਬ-ਡਵੀਜ਼ਨ ਦੇ ਟਿੱਕਰ ਇਲਾਕੇ ਦੇ ਗੁਜਾਂਦਲੀ ਪਿੰਡ 'ਚ ਸ਼ਨੀਵਾਰ ਦੇਰ ਰਾਤ ਭਿਆਨਕ ਅਗਨੀਕਾਂਡ 'ਚ 4 ਮੰਜ਼ਿਲਾ ਮਕਾਨ ਸੜ ਕੇ ਸੁਆਹ ਹੋ ਗਿਆ, ਜਿਸ ਵਿਚ ਰਹਿ ਰਹੇ 9 ਪਰਿਵਾਰ ਬੇਘਰ ਹੋ ਗਏ। ਪੁਲਸ ਨੇ ਦੱਸਿਆ ਕਿ ਅੱਗ ਸ਼ਨੀਵਾਰ ਰਾਤ ਕਰੀਬ ਸਾਢੇ 11 ਵਜੇ ਲੱਗੀ ਅਤੇ ਇਸ ਵਿਚ 16 ਕਮਰੇ ਸੜ ਗਏ।
ਹਾਲਾਂਕਿ ਅੱਗ ਨਾਲ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਹੈ ਪਰ ਲੱਗਭਗ 20 ਲੱਖ ਰੁਪਏ ਦੀ ਸੰਪਤੀ ਸੜ ਕੇ ਸੁਆਹ ਹੋ ਗਈ ਹੈ। ਆਗ ਸ਼ਾਰਟ ਸਰਕਿਟ ਕਾਰਨ ਲੱਗੀ। ਮਕਾਨ ਲੱਕੜ ਦਾ ਬਣਿਆ ਹੋਇਆ ਸੀ। ਮੌਕੇ 'ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ ਅਤੇ ਇਸ ਨੂੰ ਪਿੰਡ 'ਚ ਫੈਲਣ ਤੋਂ ਰੋਕ ਦਿੱਤਾ। ਇਸ ਮਕਾਨ ਵਿਚ ਕਲਮ ਸਿੰਘ, ਮੂਰਤ ਸਿੰਘ, ਚਰਨ ਦਾਸ, ਹਿਮ ਸਿੰਘ, ਜੋਗਿੰਦਰ ਸਿੰਘ, ਰਾਕੇਸ਼ ਚੰਦਰਪਾਲ, ਪ੍ਰਿੰਸ ਅਤੇ ਯਸ਼ਪਾਲ ਦੇ ਪਰਿਵਾਰ ਰਹਿੰਦੇ ਸਨ। ਇਨ੍ਹਾਂ ਕੋਲ ਪਹਿਨੇ ਹੋਏ ਕੱਪੜਿਆਂ ਤੋਂ ਇਲਾਵਾ ਕੁਝ ਨਹੀਂ ਬਚਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪ੍ਰਭਾਵਿਤਾਂ ਨੂੰ ਆਰਥਿਕ ਮਦਦ ਦਿੱਤੀ ਜਾ ਰਹੀ ਹੈ।
8 ਦਸੰਬਰ ਨੂੰ ਭਾਰਤ ਬੰਦ, ਕਿਸਾਨਾਂ ਦਾ ਐਲਾਨ- ਹੁਣ ਮੋਦੀ ਸੁਣੇ ਸਾਡੀ 'ਮਨ ਕੀ ਬਾਤ'
NEXT STORY