ਸ਼ਿਵਪੁਰੀ (ਵਾਰਤਾ) : ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਸ਼ਹਿਰ ਵਿੱਚ ਇੱਕ ਬਹੁ-ਮੰਜ਼ਿਲਾ ਕਲੋਨੀ 'ਚ ਖੇਡਦੇ ਸਮੇਂ ਸੀਵਰ ਟੈਂਕ 'ਚ ਡਿੱਗਣ ਨਾਲ ਇੱਕ ਲੜਕੀ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਅੱਜ ਦੱਸਿਆ ਕਿ ਸ਼ਹਿਰ ਦੀ ਸੰਤੁਸ਼ਟੀ ਨਾਮਕ ਕਲੋਨੀ ਦੇ ਨਿਵਾਸੀ ਦੇਵੇਂਦਰ ਪ੍ਰਤਾਪ ਸਿੰਘ ਭਦੌਰੀਆ ਦੀ ਧੀ ਉਤਸਵਿਕਾ (14) ਬੀਤੀ ਰਾਤ ਖੇਡਦੇ ਸਮੇਂ ਲਗਭਗ 15 ਫੁੱਟ ਡੂੰਘੀ ਸੀਵਰ ਟੈਂਕ 'ਚ ਡਿੱਗ ਗਈ।
ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਟੈਂਕ ਦਾ ਪਾਣੀ ਖਾਲੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਰਾਤ ਦੇ ਲਗਭਗ ਇੱਕ ਵਜੇ ਟੈਂਕ ਵਿੱਚੋਂ ਲੜਕੀ ਦੀ ਲਾਸ਼ ਬਰਾਮਦ ਹੋਈ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਦੀ ਭੀੜ ਪੁਲਸ ਸਟੇਸ਼ਨ ਪਹੁੰਚੀ ਅਤੇ ਕੋਤਵਾਲੀ ਸ਼ਿਵਪੁਰੀ ਵਿੱਚ ਕਲੋਨਾਈਜ਼ਰ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ। ਪੁਲਸ ਨੇ ਕਲੋਨਾਈਜ਼ਰ ਅਰਜੁਨ ਦੀਵਾਨ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੁਲਿਸ ਮੁਕਾਬਲੇ ਦੌਰਾਨ 3 ਬਦਮਾਸ਼ ਜ਼ਖਮੀ, ਵਾਲ-ਵਾਲ ਬਚਿਆ ਸੀਆਈਏ ਇੰਚਾਰਜ
NEXT STORY