ਚੇਨਈ- ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਤਾਮਿਲਨਾਡੂ ਇਕਾਈ ਨੇ ਸੂਬਾ ਪ੍ਰਧਾਨ ਕੇ. ਅੰਨਾਮਾਲਾਈ ਦੀ ਫੋਟੋ ਪਹਿਨਾ ਕੇ ਸੜਕ ’ਤੇ ਇਕ ਬੱਕਰੇ ਦਾ ਸਿਰ ਸ਼ਰੇਆਮ ਧੜ ਤੋਂ ਵੱਖ ਕਰਨ ਦੀ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਾਰਟੀ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਕਥਿਤ ਘਟਨਾ ਕਿੱਥੇ ਹੋਈ ਅਤੇ ਵੀਡੀਓ ਕਿਸ ਨੇ ਸ਼ੇਅਰ ਕੀਤੀ। ਘਟਨਾ ਸਬੰਧੀ ਵੀਡੀਓ ਦੇ ਵਾਇਰਲ ਹੋਣ ਮਗਰੋਂ ਪਾਰਟੀ ਨੇ ਸਖ਼ਤ ਪ੍ਰਕਿਰਿਆ ਜ਼ਾਹਰ ਕੀਤੀ। ਘਟਨਾ ਸਬੰਧੀ ਵੀਡੀਓ ਦੇ ਵਾਇਰਲ ਹੋਣ ਮਗਰੋਂ ਪਾਰਟੀ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ।
ਵੀਡੀਓ ਦੀ ਪ੍ਰਮਾਣਿਕਤਾ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਅੰਨਾਮਾਲਾਈ ਨੇ ਕਿਹਾ ਕਿ ਜੇ ਦ੍ਰਵਿੜ ਮੁਨੇਤਰ ਕਸ਼ਗਮ (ਡੀ. ਐੱਮ. ਕੇ.) ਦੇ ਵਰਕਰ ਉਨ੍ਹਾਂ ਤੋਂ ਨਾਰਾਜ਼ ਹਨ ਤਾਂ ਉਹ ਉਨ੍ਹਾਂ ’ਤੇ ਹਮਲਾ ਕਰ ਸਕਦੇ ਹਨ। ਭਾਜਪਾ ਦੇ ਤਾਮਿਲਨਾਡੂ ਦੇ ਉਪ ਪ੍ਰਧਾਨ ਅਤੇ ਪਾਰਟੀ ਬੁਲਾਰੇ ਨਾਰਾਇਣਨ ਤਿਰੂਪਤੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਹ ਵੀਡੀਓ ਸਾਂਝੀ ਕਰ ਕੇ ਇਸ ਦੀ ਨਿੰਦਾ ਕੀਤੀ।
ਤਾਮਿਲਨਾਡੂ ਭਾਜਪਾ ਨੇ ਇਸ ਨੂੰ ਆਪਣੇ ਅਧਿਕਾਰਤ 'ਐਕਸ' ਅਕਾਊਂਟ 'ਤੇ ਮੁੜ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਸੜਕ ਦਰਮਿਆਨ ਇਕ ਬੱਕਰੇ ਨੂੰ ਮਾਰ ਕੇ ਅੰਨਾਮਾਲਾਈ ਖਿਲਾਫ਼ ਨਾਅਰੇ ਲਾਉਣਾ ਅਤੇ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਦੀ ਹਾਰ ਦਾ ਜਸ਼ਨ ਮਨਾਉਣਾ ਸਪੱਸ਼ਟ ਰੂਪ ਨਾਲ ਦਰਸਾਉਂਦਾ ਹੈ ਕਿ ਸਿਆਸੀ ਦਲ ਤਾਮਿਲਨਾਡੂ ਵਿਚ ਭਾਜਪਾ ਦੀ ਵੱਧਦੀ ਲੋਕਪ੍ਰਿਅਤਾ ਤੋਂ ਡਰੇ ਹੋਏ ਹਨ। ਇਹ ਕੰਮ ਵਿਰੋਧੀ ਸਿਆਸੀ ਪਾਰਟੀਆਂ ਦੀ ਸਿਆਸਤ ਦੇ ਹੇਠਲੇ ਪੱਧਰ ਨੂੰ ਵਿਖਾਉਂਦਾ ਹੈ। ਤਿਰੂਪਤੀ ਨੇ ਕਿਹਾ ਕਿ ਵੀਡੀਓ ਵਿਚ ਸੁਣਿਆ ਜਾ ਸਕਦਾ ਹੈ ਕਿ ਛੋਟੇ ਬੱਚਿਆਂ ਤੋਂ ਅੰਨਾਮਾਲਾਈ ਖਿਲਾਫ਼ ਨਾਅਰੇ ਲਗਵਾਏ ਗਏ। ਬੱਚਿਆਂ ਵਿਚ ਨਫ਼ਰਤ ਅਤੇ ਗੁੱਸਾ ਭੜਕਾਉਣਾ ਬੇਹੱਦ ਨਿੰਦਾਯੋਗ ਹੈ ਅਤੇ ਇਹ ਵਿਰੋਧੀ ਧਿਰ ਦੀ ਮੂਰਖਤਾ, ਗੰਦੀ ਸਿਆਸਤ ਨੂੰ ਉਜਾਗਰ ਕਰਦਾ ਹੈ। ਅਸੀਂ ਇਨ੍ਹਾਂ ਅਪਰਾਧੀਆਂ ਖਿਲਾਫ਼ ਸਖ਼ਤ ਕਾਰਵਾਈ ਅਤੇ ਗ੍ਰਿਫ਼ਤਾਰੀ ਦੀ ਉਮੀਦ ਕਰਦੇ ਹਾਂ।
RBI ਦਾ ਵੱਡਾ ਫੈਸਲਾ, ਨਹੀਂ ਵਧੇਗੀ ਹੋਮ ਲੋਨ ਦੀ EMI, ਰੈਪੋ ਰੇਟ 'ਚ ਨਹੀਂ ਹੋਵੇਗਾ ਬਦਲਾਅ
NEXT STORY