ਬੋਟਾਦ (ਗੁਜਰਾਤ) : ਗੁਜਰਾਤ ਦੇ ਬੋਟਾਦ ਜ਼ਿਲ੍ਹੇ ਵਿਚ ਇਕ ਖੂਹ ਵਿਚ ਡਿੱਗਣ ਨਾਲ ਇਕ ਸ਼ੇਰਨੀ ਦੀ ਮੌਤ ਹੋ ਗਈ। ਇਕ ਜੰਗਲਾਤ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਗੜ੍ਹਦਾ ਵਣ ਰੇਂਜ ਅਧਿਕਾਰੀ ਆਈਐੱਸ ਪ੍ਰਜਾਪਤੀ ਨੇ ਦੱਸਿਆ ਕਿ ਘਟਨਾ ਮੰਗਲਵਾਰ ਰਾਤ ਦੀ ਹੈ। ਬੁੱਧਵਾਰ ਸਵੇਰੇ ਸੂਚਨਾ ਮਿਲਣ 'ਤੇ ਜੰਗਲਾਤ ਅਧਿਕਾਰੀ ਮੌਕੇ 'ਤੇ ਪਹੁੰਚੇ।
ਉਨ੍ਹਾਂ ਦੱਸਿਆ ਕਿ ਸ਼ੇਰਨੀ ਦੀ ਲਾਸ਼ ਨੂੰ ਖੂਹ 'ਚੋਂ ਕੱਢ ਕੇ ਪੋਸਟਮਾਰਟਮ ਲਈ ਪਸ਼ੂ ਹਸਪਤਾਲ ਭੇਜ ਦਿੱਤਾ ਗਿਆ ਹੈ। ਪ੍ਰਜਾਪਤੀ ਨੇ ਕਿਹਾ ਕਿ ਜ਼ਿਲ੍ਹੇ ਦੇ ਗੜ੍ਹਦਾ ਤਾਲੁਕਾ ਦੇ ਇਟਾਰੀਆ ਪਿੰਡ ਵਿੱਚ ਮੰਗਲਵਾਰ ਰਾਤ ਨੂੰ ਸ਼ੇਰਨੀ ਇੱਕ ਕਿਸਾਨ ਦੇ ਇੱਕ ਖੁੱਲੇ ਖੂਹ ਵਿੱਚ ਡਿੱਗ ਗਈ। ਏਸ਼ੀਆਈ ਸ਼ੇਰਾਂ ਦੀ ਇੱਕੋ ਇੱਕ ਜਗ੍ਹਾ ਗਿਰ ਸੈਂਕਚੂਰੀ ਦੇ ਆਲੇ ਦੁਆਲੇ ਦੇ ਖੂਹਾਂ ਵਿੱਚ ਡਿੱਗਣ ਨਾਲ ਮਰਨ ਦੀਆਂ ਅਕਸਰ ਖਬਰਾਂ ਸਾਹਮਣੇ ਆਉਂਦੀਆਂ ਹਨ। ਜੰਗਲਾਤ ਅਤੇ ਵਾਤਾਵਰਨ ਰਾਜ ਮੰਤਰੀ ਮੁਕੇਸ਼ ਪਟੇਲ ਨੇ ਫਰਵਰੀ ਵਿੱਚ ਰਾਜ ਵਿਧਾਨ ਸਭਾ ਨੂੰ ਦੱਸਿਆ ਸੀ ਕਿ ਗੁਜਰਾਤ ਵਿੱਚ 2022 ਅਤੇ 2023 ਵਿਚ ਸ਼ਾਵਕਾਂ ਸਮੇਤ 238 ਏਸ਼ੀਆਈ ਸ਼ੇਰਾਂ ਦੀ ਮੌਤ ਹੋਈ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 29 ਦੀ ਮੌਤ ਵਾਹਨਾਂ ਦੀ ਲਪੇਟ ਵਿੱਚ ਆਉਣ ਜਾਂ ਖੁੱਲ੍ਹੇ ਖੂਹਾਂ ਵਿੱਚ ਡਿੱਗਣ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਦੋ ਸਾਲਾਂ ਵਿਚ ਸੂਬੇ ਨੇ ਸ਼ੇਰਾਂ ਦੀ ਸਾਂਭ ਸੰਭਾਲ ’ਤੇ 278 ਕਰੋੜ ਰੁਪਏ ਖਰਚ ਕੀਤੇ ਹਨ। ਸਾਲ 2020 ਵਿੱਚ ਕੀਤੀ ਗਈ ਜਨਗਣਨਾ ਦੇ ਅਨੁਸਾਰ, ਗੁਜਰਾਤ ਵਿੱਚ 674 ਏਸ਼ੀਆਈ ਸ਼ੇਰ ਹਨ।
ਸਕੂਲ 'ਚ ਵੱਡੀ ਲਾਪਰਵਾਹੀ! ਬੱਚੇ ਨੂੰ ਕਲਾਸ 'ਚ ਬੰਦ ਕਰ ਕੇ ਘਰ ਚਲੀ ਗਈ ਟੀਚਰ
NEXT STORY