ਨਵੀਂ ਦਿੱਲੀ — ਫਾਰੂਖਾਬਾਦ 'ਚ ਇਕ ਸਿਰਫਿਰੇ ਨੇ 15 ਲੋਕਾਂ ਨੂੰ ਇਕ ਘਰ ਨੂੰ ਬੰਧਕ ਬਣਾ ਲਿਆ ਹੈ। ਇਸ 'ਚ ਕੁਝ ਔਰਤਾਂ ਵੀ ਸ਼ਾਮਲ ਹੈ। ਸਿਰਫਿਰੇ ਨੌਜਵਾਨ ਘਰ ਦੀ ਛੱਤ ਤੋਂ ਰੁੱਕ-ਰੁੱਕ ਕ ਫਾਇਰਿੰਗ ਕਰ ਰਿਹਾ ਹੈ। ਜਾਣਕਾਰੀ ਮੁਤਾਬਕ, ਸਿਰਫਿਰੇ ਨੇ ਪਾਰਟੀ ਦੇ ਨਾਂ 'ਤੇ ਬੱਚਿਆਂ ਨੂੰ ਸੱਦਿਆ ਸੀ। ਏ.ਟੀ.ਐੱਸ. ਦੀ ਟੀਮ ਮੌਕੇ ਤੇ ਰਵਾਨਾ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬਰਥਡੇਅ ਪਾਰਟੀ ਦੇ ਨਾਂ 'ਤੇ ਬੱਚਿਆਂ ਨੂੰ ਘਰ 'ਤੇ ਸੱਦਿਆ ਸੀ।
ਉਨ੍ਹਾਂ ਦੱਸਿਆ ਕਿ ਫਾਰੂਖਾਬਾਦ ਦੇ ਮੁਹੰਮਦਾਬਾਦ ਇਲਾਕੇ 'ਚ ਬਦਮਾਸ਼ ਸੁਭਾਸ਼ ਬਾਥਮ ਨੇ ਬੱਚਿਆਂ ਦੇ ਜਨਮ ਦਿਨ ਦੇ ਨਾਂ 'ਤੇ ਪਿੰਡ ਦੇ ਬੱਚਿਆਂ ਨੂੰ ਆਪਣੇ ਘਰ ਸੱਦਿਆ ਅਤੇ ਬੰਧਕ ਬਣਾ ਲਿਆ। ਉਨ੍ਹਾਂ ਦੱਸਿਆ ਕਿ ਸੁਭਾਸ਼ ਬਾਥਮ ਨਾਂ ਦੇ ਬਦਮਾਸ਼ ਚੋਰੀ ਦੇ ਮਾਮਲੇ 'ਚ ਜੇਲ ਗਿਆ ਸੀ ਅਤੇ ਉਹ ਹਾਲ ਹੀ 'ਚ ਜੇਲ ਤੋਂ ਰਿਹਾਅ ਹੋ ਕੇ ਆਇਆ ਹੈ। ਚੋਰੀ ਫੜ੍ਹੇ ਜਾਣ ਕਾਰਨ ਉਹ ਮੁਹੱਲੇ ਵਾਲਿਆਂ ਨਾਲ ਰੰਜਿਸ਼ ਰੱਖਦਾ ਹੈ ਅਤੇ ਇਸੇ ਕਾਰਨ ਉਸ ਨੇ ਬੱਚਿਆਂ ਨੂੰ ਬੰਧਕ ਬਣਾ ਰੱਖਿਆ ਹੈ।
ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ, ਪਰ ਬਦਾਮਸ਼ ਨੇ ਪੁਲਸ ਤੇ ਗੋਲੀਬਾਰੀ ਅਤੇ ਬੰਬ ਸੁੱਟਣੇ ਸ਼ੁਰੂ ਕਰ ਦਿੱਤੇ। ਜਿਸ 'ਚ ਦੋ ਪੁਲਸ ਕਰਮਚਾਰੀ ਜ਼ਖਮੀ ਹੋ ਗਏ ਹਨ। ਪੁਲਸ ਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਮੌਜੂਦ ਹਨ ਅਤੇ ਬੱਚਿਆਂ ਨੂੰ ਰਿਹਾਅ ਕਰਵਾਉਣ ਦੀ ਕੋਸ਼ਿਸ਼ ਜਾਰੀ ਹੈ। ਜ਼ਖਮੀ ਪੁਲਸ ਕਰਮਚਾਰੀ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ।
ਸੂਤਰਾਂ ਨੇ ਦੱਸਿਆ ਕਿ ਬੱਚਿਆਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਬਦਮਾਸ਼ਾਂ ਨੇ ਧਮਕੀ ਦਿੱਤੀ ਕਿ ਉਸ ਕੋਲ 30 ਕਿਲੋ ਤੋਂ ਜ਼ਿਆਦਾ ਬਾਰੂਦ ਹੈ ਅਤੇ ਉਹ ਘਰ ਨੂੰ ਉਡਾ ਦੇਵੇਗਾ। ਉਨ੍ਹਾਂ ਦੱਸਿਆ ਕਿ ਕਰੀਬ ਢਾਈ ਵਜੇ ਤੋਂ ਬੱਚੇ ਬੰਧਕ ਬਣਾਏ ਹੋਏ ਹਨ। ਬੱਚਿਆਂ ਨੂੰ ਛੁਡਾਉਣ ਲਈ ਐੱਨ.ਐੱਸ.ਜੀ. ਨੂੰ ਸੱਦਿਆ ਗਿਆ ਹੈ।
ਦਿੱਲੀ ਚੋਣ : ਭਾਜਪਾ ਸੰਸਦ ਨੂੰ ਚੋਣ ਕਮਿਸ਼ਨ ਦਾ ਨੋਟਿਸ, ਮੰਗਿਆ ਜਵਾਬ
NEXT STORY