ਮੁੰਬਈ : ਮੁੰਬਈ ਪੁਲਸ ਨੇ ਫਲਾਈਟ ਵਿਚ ਬੰਬ ਰੱਖਣ ਦੀ ਝੂਠੀ ਖ਼ਬਰ ਫੈਲਾਉਣ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਕ ਨਾਬਾਲਗ ਨੂੰ ਹਿਰਾਸਤ ਵਿਚ ਲਿਆ ਹੈ। ਮੁੰਬਈ ਦੇ ਸਹਾਰ ਪੁਲਸ ਸਟੇਸ਼ਨ ਦੀ ਹੱਦ ਵਿਚ ਮੁੰਬਈ ਏਅਰਪੋਰਟ ਸਥਿਤ 14 ਅਕਤੂਬਰ ਦੀ ਸਵੇਰ ਨੂੰ ਇੰਡੀਗੋ ਫਲਾਈਟ ਦੇ ਐਕਸ ਹੈਂਡਲ 'ਤੇ ਕਈ ਵਾਰ ਥ੍ਰੇਟ ਮੈਸੇਜ ਆਇਆ ਸੀ। ਮੈਸੇਜ ਵਿਚ ਫਲਾਈਟ ਵਿਚ ਬੰਬ ਰੱਖੇ ਹੋਣ ਦੀ ਧਮਕੀ ਦਿੱਤੀ ਗਈ ਸੀ। ਇਸ ਨੂੰ ਲੈ ਕੇ ਮੁੰਬਈ ਦੇ ਸਹਾਰ ਪੁਲਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ ਸੀ।
ਝੂਠੀਆਂ ਖ਼ਬਰਾਂ ਕਾਰਨ ਡਾਇਵਰਟ ਕੀਤੀਆਂ ਗਈਆਂ ਤਿੰਨ ਫਲਾਈਟਾਂ
ਬਾਂਦਰਾ ਜ਼ੋਨ-8 ਦੇ ਡੀਸੀਪੀ ਮਨੀਸ਼ ਕਲਵਾਨੀਆ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਇੰਡੀਗੋ ਦੀਆਂ ਤਿੰਨ ਉਡਾਣਾਂ ਨੂੰ ਡਾਇਵਰਟ ਕੀਤਾ ਗਿਆ ਸੀ। ਇਸ ਜਾਂਚ ਦੌਰਾਨ ਅਸੀਂ ਕਈ ਰਾਜਾਂ ਵਿਚ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਐਕਸ ਹੈਂਡਲ 'ਤੇ ਮਿਲਿਆ ਸੰਦੇਸ਼ ਛੱਤੀਸਗੜ੍ਹ ਤੋਂ ਭੇਜਿਆ ਗਿਆ ਸੀ।
ਇਹ ਵੀ ਪੜ੍ਹੋ : Sahara Group ਦੇ ਦਫ਼ਤਰਾਂ 'ਤੇ ਈਡੀ ਦੀ ਛਾਪੇਮਾਰੀ, ਦਿੱਲੀ ਦੇ ਵੀ ਕਈ ਟਿਕਾਣਿਆਂ 'ਤੇ ਰੇਡ
ਨਾਬਾਲਗ ਲੜਕੇ ਨੇ ਐਕਸ ਹੈਂਡਲ ਤੋਂ ਦਿੱਤੀ ਸੀ ਧਮਕੀ
ਡੀਸੀਪੀ ਮਨੀਸ਼ ਕਲਵਾਨੀਆ ਨੇ ਦੱਸਿਆ ਕਿ ਸਾਡੀ ਟੀਮ ਨੇ ਛੱਤੀਸਗੜ੍ਹ ਜਾ ਕੇ ਐਕਸ ਹੈਂਡਲ ਦੇ ਮਾਲਕ ਤੋਂ ਪੁੱਛਗਿੱਛ ਕੀਤੀ। ਇਸ ਵਿਚ ਪਤਾ ਲੱਗਾ ਕਿ ਐਕਸ ਹੈਂਡਲ ਤੋਂ ਇਕ ਨਾਬਾਲਗ ਲੜਕੇ ਨੇ ਇੰਡੀਗੋ ਦੇ ਐਕਸ ਹੈਂਡਲ 'ਤੇ ਬੰਬ ਰੱਖਣ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਪੁਲਸ ਨੇ ਨਾਬਾਲਗ ਨੂੰ ਹਿਰਾਸਤ 'ਚ ਲੈ ਲਿਆ ਅਤੇ ਐਕਸ ਦੇ ਮਾਲਕ ਫਜ਼ਰੂਦੀਨ ਨਿਰਬਾਨ (30) ਨੂੰ ਗ੍ਰਿਫਤਾਰ ਕਰ ਲਿਆ। ਦੋਵੇਂ ਛੱਤੀਸਗੜ੍ਹ ਦੇ ਰਹਿਣ ਵਾਲੇ ਹਨ ਅਤੇ ਦੋਵਾਂ ਦਾ ਇੱਕੋ ਹੀ ਪਿੰਡ ਹੈ।
ਤਿੰਨ ਵਾਰ ਆਇਆ ਬੰਬ ਰੱਖਣ ਦਾ ਮੈਸੇਜ
ਅਸਲ ਵਿਚ ਬੰਬ ਲਗਾਉਣ ਦਾ ਮੈਸੇਜ ਤਿੰਨ ਵਾਰ ਆਇਆ ਸੀ। ਇਸ 'ਚ ਇਹ ਦੋ ਵਾਰ ਇੰਡੀਗੋ ਫਲਾਈਟ ਦੇ ਟਵੀਟ ਹੈਂਡਲ 'ਤੇ ਅਤੇ ਇਕ ਵਾਰ ਏਅਰ ਇੰਡੀਆ ਦੀ ਫਲਾਈਟ ਦੇ ਐਕਸ ਹੈਂਡਲ 'ਤੇ ਆਇਆ, ਜੋ ਮੁੰਬਈ ਤੋਂ ਨਿਊਯਾਰਕ ਜਾ ਰਹੀ ਸੀ। ਇੰਡੀਗੋ ਦੀ ਫਲਾਈਟ ਨੇ ਦਰਭੰਗਾ ਤੋਂ ਮੁੰਬਈ ਆਉਣਾ ਸੀ। ਇਸ ਮਾਮਲੇ ਵਿਚ ਹੁਣ ਤੱਕ ਕੁੱਲ ਤਿੰਨ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਾਰਾਸ਼ਟਰ ਚੋਣਾਂ ਤੋਂ ਪਹਿਲਾਂ ਅਜੀਤ ਪਵਾਰ ਨੂੰ ਵੱਡਾ ਝਟਕਾ, ਪੁਣੇ ਦੇ ਮੇਅਰ ਸਮੇਤ 600 ਵਰਕਰਾਂ ਨੇ ਦਿੱਤਾ ਅਸਤੀਫਾ
NEXT STORY