ਜੈਪੁਰ—ਰਾਜਸਥਾਨ ਦੇ ਬਾਡਮੋਰ ਜ਼ਿਲੇ ਦੇ ਧੋਰੀਮੰਨਾ ਥਾਣਾ ਖੇਤਰ 'ਚ ਅੱਜ ਇਕ ਔਰਤ ਨੇ ਆਪਣੀ ਤਿੰਨ ਬੱਚੀਆਂ ਦੇ ਨਾਲ ਘਰ ਦੇ ਕੋਲ ਬਣੀ ਪਾਣੀ ਦੀ ਟਾਂਕੇ 'ਚ ਛਾਲ ਮਾਰ ਦਿੱਤੀ। ਪਰਿਵਾਰ ਵਾਲਿਆਂ ਨੇ ਔਰਤ ਨੂੰ ਪਾਣੀ ਚੋਂ ਸੁਰੱਖਿਅਤ ਕੱਢ ਲਿਆ, ਜਦਕਿ ਤਿੰਨੇ ਬੱਚੀਆਂ ਦੇ ਡੁੱਬਣ ਨਾਲ ਮੌਤ ਹੋ ਗਈ।
ਥਾਣਾ ਅਧਿਕਾਰੀ ਸੁਰੇਸ਼ ਸਾਰਨ ਨੇ ਦੱਸਿਆ ਕਿ ਬਾਚਹਾਊ ਪਿੰਡ 'ਚ ਖਿਰਨੀ ਦੇਵੀ (35) ਆਪਣੀ ਤਿੰਨ ਬੱਚੀਆਂ ਕਲਪਨਾ (6), ਕਵਿਤਾ (4) ਅਤੇ ਹੇਮਲਤਾ (1) ਨੂੰ ਲੈ ਕੇ ਘਰ ਦੇ ਕੋਲ ਬਣੇ ਇਕ ਪਾਣੀ ਦੇ ਟਾਂਕੇ 'ਚ ਛਾਲ ਮਾਰ ਦਿੱਤੀ।
ਪਰਿਵਾਰ ਵਾਲਿਆਂ ਨੇ ਔਰਤ ਨੂੰ ਸੁਰੱਖਿਅਤ ਕੱਢ ਕੇ ਹਸਪਤਾਲ 'ਚ ਭਰਤੀ ਕਰਵਾਇਆ, ਜਦਕਿ ਤਿੰਨਾਂ ਬੱਚੀਆਂ ਦੀ ਪਾਣੀ 'ਚ ਡੁੱਬਣ ਨਾਲ ਮੌਤ ਹੋ ਗਈ। ਪਾਣੀ ਦਾ ਟਾਂਕਾ 10 ਫੁੱਟ ਡੂੰਘਾ ਸੀ। ਉਨ੍ਹਾਂ ਨੇ ਦੱਸਿਆ ਕਿ ਸੰਭਵ ਪਰਿਵਾਰਕ ਕਲੇਸ਼ ਦੇ ਕਾਰਨ ਔਰਤ ਨੇ ਇਹ ਕਦਮ ਚੁੱਕਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜੇਕਰ ਕੁੱਲੂ 'ਚ ਚਾਹੁੰਦੇ ਹੋ ਘੁੰਮਣਾ ਤਾਂ ਜਲਦੀ ਬਣਾਓ ਮਨ, ਜਲਦੀ ਸ਼ੁਰੂ ਹੋਵੇਗੀ ਸਸਤੀ ਹੇਵਾਈ ਸੇਵਾ
NEXT STORY