ਦੰਤੇਵਾੜਾ— ਛੱਤੀਸਗੜ੍ਹ ਦੇ ਦੰਤੇਵਾੜਾ 'ਚ ਸੁਰੱਖਿਆ ਫੋਰਸਾਂ ਅਤੇ ਨਕਸਲੀਆਂ ਦਰਮਿਆਨ ੰਮਗਲਵਾਰ ਨੂੰ ਮੁਕਾਬਲਾ ਜਾਰੀ ਹੈ। ਕਟੇਕਲਿਆਣ ਇਲਾਕੇ 'ਚ ਚੱਲ ਰਹੇ ਇਸ ਮੁਕਾਬਲੇ 'ਚ ਇਕ ਨਕਸਲੀ ਮਾਰਿਆ ਗਿਆ ਹੈ, ਜਦੋਂ ਇਕ ਜਵਾਨ ਵੀ ਸ਼ਹੀਦ ਹੋ ਗਿਆ ਅਤੇ ਇਕ ਜਵਾਨ ਜ਼ਖਮੀ ਵੀ ਹੋਇਆ ਹੈ। ਮੌਕੇ 'ਤੇ ਡਿਸਟ੍ਰਿਕ ਰਿਜ਼ਰਵ ਗਾਰਡ (ਡੀ.ਆਰ.ਜੀ.) ਦੀ ਟੀਮ ਪਹੁੰਚ ਗਈ ਹੈ। ਦੰਤੇਵਾੜਾ 'ਚ ਨਕਸਲੀਆਂ ਨਾਲ ਮੁਕਾਬਲੇ 'ਚ ਸ਼ਹੀਦ ਹੋਏ ਜਵਾਨ ਦਾ ਪੋਸਟਮਾਰਟਮ ਕੀਤਾ ਜਾਣਾ ਹੈ। ਐਂਟੀ ਨਕਸਲ ਆਪਰੇਸ਼ਨਜ਼ ਦੇ ਡੀ.ਆਈ.ਜੀ. ਪੀ. ਸੁੰਦਰਰਾਜ ਨੇ ਕਿਹਾ ਕਿ ਕਟੇਕਲਿਆਣ ਇਲਾਕੇ 'ਚ ਨਕਸਲੀਆਂ ਅਤੇ ਡਿਸਟ੍ਰਿਕ ਰਿਜ਼ਰਵ ਗਾਰਡ (ਡੀ.ਆਰ.ਜੀ.) ਦੇ ਜਵਾਨਾਂ ਦਰਮਿਆਨ ਐਨਕਾਊਂਟਰ 'ਚ ਮਾਰੇ ਗਏ ਨਕਸਲੀਆਂ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਹਾਲਾਂਕਿ ਐਨਕਾਊਂਟਰ 'ਚ ਡੀ.ਆਰ.ਜੀ. ਦਾ ਇਕ ਜਵਾਨ ਵੀ ਸ਼ਹੀਦ ਹੋ ਗਿਆ ਹੈ।
ਇਸ ਤੋਂ ਪਹਿਲਾਂ ਪਿਛਲੇ ਮਹੀਨੇ 24 ਸਤੰਬਰ ਨੂੰ ਛੱਤੀਸਗੜ੍ਹ ਦੇ ਕਾਂਕੇਰ 'ਚ ਨਕਸਲੀਆਂ ਨੇ ਮਿੰਨੀ ਡੀਜ਼ਲ ਟੈਂਕਰ ਨੂੰ ਉੱਡਾ ਦਿੱਤਾ ਸੀ। ਇਸ ਧਮਾਕੇ 'ਚ ਟੈਂਕਰ 'ਚ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਸ ਅਨੁਸਾਰ, ਕਾਂਕੇਰ ਜ਼ਿਲੇ ਦੇ ਤਾੜੋਕੀ ਥਾਣਾ ਖੇਤਰ ਦੇ ਪਿੰਡ ਪਤਕਾਲਬੇੜਾ ਕੋਲ ਨਕਸਲੀਆਂ ਨੇ ਡੀਜ਼ਲ ਟੈਂਕਰ ਨੂੰ ਪਹਿਲੇ ਧਮਾਕੇ ਰਾਹੀਂ ਉਡਾਇਆ, ਫਿਰ ਫਾਇਰਿੰਗ ਕੀਤੀ। ਇਹ ਟੈਂਕਰ ਰੇਲਵੇ ਲਾਈਨ ਦੇ ਕੰਮ 'ਚ ਲੱਗਾ ਸੀ।
ਹਵਾਈ ਫੌਜ ਦਿਵਸ : ਬਾਲਾਕੋਟ ਹਵਾਈ ਹਮਲੇ 'ਚ ਸ਼ਾਮਲ 2 ਸਕੁਐਡਰਨ ਸਨਮਾਨਤ
NEXT STORY