ਜੰਮੂ- 15 ਅਗਸਤ ਯਾਨੀ ਐਤਵਾਰ ਨੂੰ 75ਵਾਂ ਆਜ਼ਾਦੀ ਦਿਵਸ ਮਨਾਇਆ ਜਾਣ ਵਾਲਾ ਹੈ। ਜੰਮੂ 'ਚ ਇਸ ਦਿਨ ਕਈ ਥਾਂਵਾਂ 'ਤੇ ਆਜ਼ਾਦੀ ਦਿਵਸ ਸਮਾਰੋਹ ਆਯੋਜਿਤ ਹੋਣ ਵਾਲੇ ਹਨ। ਅਜਿਹੇ 'ਚ ਜੰਮੂ ਕਸ਼ਮੀਰ ਦੇ ਪੁਲਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਦਿਲਬਾਗ ਸਿੰਘ ਨੇ ਕਿਹਾ ਕਿ ਪਾਕਿਸਤਾਨੀ ਅੱਤਵਦੀ ਸੰਗਠਨ ਕੋਈ ਵੱਡਾ ਹਮਲਾ ਕਰਨ ਦੀ ਸਾਜਿਸ਼ ਰਚ ਰਿਹਾ ਹੈ। ਦਰਅਸਲ ਦਿਲਬਾਗ ਸਿੰਘ ਨੇ ਕਿਹਾ ਕਿ ਪਾਕਿਸਤਾਨੀ ਅੱਤਵਾਦੀ ਸੰਗਠਨ ਜੰਮੂ ਕਸ਼ਮੀਰ 'ਚ ਇਕ ਵੱਡੇ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਫ਼ੌਜ ਪੂਰੀ ਤਰ੍ਹਾਂ ਨਾਲ ਚੌਕਸ ਹੈ, ਨਾਲ ਹੀ ਸਾਡੀ ਪੁਲਸ, ਖੁਫ਼ੀਆ ਏਜੰਸੀਆਂ ਸਮੇਤ ਹੋਰ ਸੁਰੱਖਿਆ ਫ਼ੋਰਸਾਂ ਨਾਲ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ : ਜੰਮੂ : ਕੁਲਗਾਮ 'ਚ ਮੁਕਾਬਲੇ ਦੌਰਾਨ ਇਕ ਅੱਤਵਾਦੀ ਢੇਰ, 2 ਸੁਰੱਖਿਆ ਕਰਮੀ ਜ਼ਖਮੀ
ਦਿਲਬਾਗ ਸਿੰਘ ਨੇ ਸੁਰੱਖਿਆ ਨੂੰ ਲੈ ਕੇ ਭਰੋਸਾ ਜਤਾਉਂਦੇ ਹੋਏ ਕਿਹਾ,''ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਅਜਿਹੀ ਕਿਸੇ ਵੀ ਯੋਜਨਾ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ। ਅਸੀਂ ਉਨ੍ਹਾਂ ਦੀ ਹਾਰ ਕੋਸ਼ਿਸ਼ ਅਸਫ਼ਲ ਕਰਨ 'ਚ ਪੂਰੀ ਤਰ੍ਹਾਂ ਸਫ਼ਲ ਰਹਾਂਗੇ।'' ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਐਡੀਸ਼ਨਲ ਪੁਲਸ ਡਾਇਰੈਕਟਰ ਜਨਰਲ ਏ.ਜੀ.ਡੀ.ਪੀ. ਮੁਕੇਸ਼ ਸਿੰਘ ਨੇ ਕਿਹਾ ਸੀ ਕਿ ਜਿਨ੍ਹਾਂ ਥਾਂਵਾਂ 'ਤੇ ਆਜ਼ਾਦੀ ਦਿਵਸ ਮਨਾਇਆ ਜਾਣਾ ਹੈ, ਉੱਥੇ ਸੁਰੱਖਿਆ ਦੇ ਪਹਿਲਾਂ ਤੋਂ ਹੀ ਪ੍ਰਬੰਧ ਯਕੀਨੀ ਕਰ ਲਏ ਗਏ ਹਨ। ਉਨ੍ਹਾਂ ਕਿਹਾ ਸੀ ਕਿ ਪੁਲਸ ਅਤੇ ਹੋਰ ਸੁਰੱਖਿਆ ਏਜੰਸੀਆਂ ਸ਼ਾਂਤੀਪੂਰਨ ਸਮਾਰੋਹ ਯਕੀਨੀ ਕਰਨ ਲਈ ਵੱਖ-ਵੱਖ ਖੁਫ਼ੀਆ ਜਾਣਕਾਰੀਆਂ 'ਤੇ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ : ਅੱਤਵਾਦੀਆਂ ਨੇ ਮੁੜ BJP ਨੇਤਾ ਨੂੰ ਬਣਾਇਆ ਨਿਸ਼ਾਨਾ, ਘਰ 'ਤੇ ਗ੍ਰਨੇਡ ਨਾਲ ਹਮਲਾ, 5 ਜ਼ਖ਼ਮੀ
ਹਵਾਈ ਫੌਜ ਨੇ ਕੋਵਿਡ-19 ਦਾ ਟੀਕਾ ਲਗਵਾਉਣ ਤੋਂ ਨਾਂਹ ਕਰਨ ਵਾਲੇ ਕਰਮਚਾਰੀ ਨੂੰ ਕੀਤਾ ਬਰਖਾਸਤ
NEXT STORY