ਪੰਨਾ- ਦੇਸ਼ ਅਤੇ ਦੁਨੀਆ 'ਚ ਬੇਸ਼ਕੀਮਤੀ ਹੀਰਿਆਂ ਲਈ ਮਸ਼ਹੂਰ ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ 'ਚ ਅੱਜ ਯਾਨੀ ਬੁੱਧਵਾਰ ਨੂੰ ਇਕ ਗਰੀਬ ਮਜ਼ਦੂਰ ਨੂੰ ਬੇਸ਼ਕੀਮਤੀ ਹੀਰਾ ਮਿਲਿਆ ਹੈ। ਹੀਰਾ ਪਾਰਖੀ ਅਨੁਪਮ ਸਿੰਘ ਨੇ ਦੱਸਿਆ ਕਿ ਹੀਰਾ ਧਾਰਕ ਰਾਜੂ ਗੌਂਡ ਨੇ ਦਫ਼ਤਰ ਤੋਂ ਪੱਟਾ ਬਣਵਾ ਕੇ ਕਰੀਬ 2 ਮਹੀਨੇ ਪਹਿਲਾਂ ਖਾਨ ਲਗਾਈ ਸੀ। ਰਾਜੂ ਮਜ਼ਦੂਰੀ ਕਰ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ, ਇਸ ਦੇ ਨਾਲ ਹੀ ਮੀਂਹ ਦੇ ਦਿਨਾਂ 'ਚ ਹੀਰੇ ਦੀ ਖਾਨ ਵੀ ਲਗਾਇਆ ਕਰਦਾ ਸੀ। ਉਹ ਕਰੀਬ 10 ਸਾਲਾਂ ਤੋਂ ਹੀਰੇ ਦੀ ਖਾਨ ਲਗਾਉਂਦਾ ਆ ਰਿਹਾ ਹੈ, ਉਸ ਦੀ ਭਰੋਸਾ ਸੀ ਕਿ ਇਕ ਨਾ ਇਕ ਦਿਨ ਉਸ ਨੂੰ ਵੱਡਾ ਹੀਰਾ ਜ਼ਰੂਰ ਮਿਲੇਗਾ। ਰਾਜੂ ਗੌਂਡ ਨੇ ਦੱਸਿਆ ਕਿ ਹੀਰੇ ਦੀ ਨੀਲਾਮੀ ਤੋਂ ਮਿਲਣ ਵਾਲੇ ਪੈਸਿਆਂ ਨਾਲ ਉਹ ਆਪਣੇ ਬੱਚਿਆਂ ਨੂੰ ਪੜ੍ਹਾਏਗਾ ਅਤੇ ਇਸ ਦੇ ਨਾਲ ਹੀ ਪਰਿਵਾਰ ਦੀ ਆਰਥਿਕ ਸਥਿਤੀ ਸੁਧਾਰਨ ਲਈ ਜ਼ਮੀਨ ਵੀ ਖਰੀਦੇਗਾ, ਜਿਸ 'ਚ ਉਹ ਖੇਤੀ ਕਰੇਗਾ। ਇਸ ਤੋਂ ਇਲਾਵਾ ਉਸ ਦੇ ਉੱਪਰ ਕਰੀਬ ਚਾਰ ਲੱਖ ਰੁਪਏ ਦਾ ਕਰਜ਼ ਵੀ ਹੈ, ਜਿਸ ਨੂੰ ਹੁਣ ਉਹ ਖ਼ਤਮ ਕਰ ਦੇਵੇਗਾ।
ਹੀਰਾ ਅਧਿਕਾਰੀ ਰਵੀ ਪਟੇਲ ਦਾ ਕਹਿਣਾ ਹੈ ਕਿ ਇਹ ਜੇਮ ਕੁਆਲਿਟੀ ਦਾ ਹੀਰਾ ਹੈ, ਜਿਸ ਦੀ ਬਜ਼ਾਰ 'ਚ ਚੰਗੀ ਡਿਮਾਂਡ ਹੁੰਦੀ ਹੈ। ਇਸ ਹੀਰੇ ਨੂੰ ਆਉਣ ਵਾਲੀ ਹੀਰਾ ਨੀਲਾਮੀ 'ਚ ਵਿਕਰੀ ਲਈ ਰੱਖਿਆ ਜਾਵੇਗਾ। ਮਜ਼ਦੂਰ ਨੂੰ ਵੱਡਾ ਹੀਰਾ ਮਿਲਣ 'ਤੇ ਪੰਨਾ ਕਲੈਕਟਰ ਸੁਰੇਸ਼ ਕੁਮਾਰ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਦੱਸਿਆ ਕਿ ਪਿੰਡ ਅਹਿਰਗੁੰਵਾ ਦੇ ਗਰੀਬ ਆਦਿਵਾਸੀ ਪਰਿਵਾਰ ਨੂੰ ਉਥਲੀ ਹੀਰਾ ਖਾਨ 'ਚ 19.22 ਕੈਰੇਟ ਦਾ ਹੀਰਾ ਮਿਲਿਆ ਹੈ, ਜਿਸ ਨੂੰ ਅੱਜ ਪੰਨਾ ਹੀਰਾ ਦਫ਼ਤਰ 'ਚ ਜਮ੍ਹਾ ਕਰਵਾਇਆ ਗਿਆ ਹੈ। ਦੱਸਿਆ ਗਿਆ ਹੈ ਕਿ ਇਸ ਸਾਲ ਪੰਨਾ ਦੀ ਉਥਲੀ ਹੀਰਾ ਖਾਨ ਤੋਂ ਹੁਣ ਤੱਕ ਪ੍ਰਾਪਤ ਹੀਰਿਆਂ 'ਚ ਇਹ ਸਭ ਤੋਂ ਵੱਡਾ ਹੀਰਾ ਹੈ, ਜੋ ਆਯੋਜਿਤ ਹੋਣ ਵਾਲੀ ਨੀਲਾਮੀ 'ਚ ਆਕਰਸ਼ਨ ਦਾ ਕੇਂਦਰ ਰਹੇਗਾ। ਕ੍ਰਿਸ਼ਨਾ ਕਲਿਆਣਪੁਰ ਸਥਿਤ ਪਟੀ ਉਥਲੀ ਹੀਰਾ ਖਾਨ 'ਚ ਰਾਜੂ ਗੌਂਡ ਨੂੰ 19.22 ਕੈਰੇਟ ਭਾਰ ਦਾ ਬੇਸ਼ਕੀਮਤੀ ਹੀਰਾ ਮਿਲਿਆ ਹੈ। ਜੇਮ ਕੁਆਲਿਟੀ ਵਾਲੇ ਇਸ ਹੀਰੇ ਦੀ ਅਨੁਮਾਨਤ ਕੀਮਤ 80 ਲੱਖ ਤੋਂ ਇਕ ਕਰੋੜ ਰੁਪਏ ਦੱਸੀ ਜਾ ਰਹੀ ਹੈ। ਹੀਰਾ ਧਾਰਕ ਮਜ਼ਦੂਰ ਰਾਜੂ ਗੌਂਡ ਪਿਤਾ ਚੁਨਵਾਦਾ ਗੌਂਡ ਅੱਜ ਆਪਣੇ ਪਰਿਵਾਰ ਨਾਲ ਜ਼ਿਲ੍ਹਾ ਹੈੱਡ ਕੁਆਰਟਰ 'ਚ ਸੰਯੁਕਤ ਕਲੈਕਟਰੇਟ ਸਥਿਤ ਹੀਰਾ ਦਫ਼ਤਰ ਪਹੁੰਚਿਆ ਅਤੇ ਹੀਰੇ ਦਾ ਭਾਰ ਕਰਵਾ ਕੇ ਉਸ ਨੂੰ ਹੀਰਾ ਦਫ਼ਤਰ 'ਚ ਜਮ੍ਹਾ ਕਰਵਾ ਦਿੱਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਹੁਲ ਨਾਲ ਮੁਲਾਕਾਤ ਮਗਰੋਂ ਕਿਸਾਨ ਆਗੂ ਪੰਧੇਰ ਨੇ ਦਿੱਤਾ ਇਹ ਬਿਆਨ
NEXT STORY