ਨੈਸ਼ਨਲ ਡੈਸਕ- ਹਾਲ ਹੀ ’ਚ ਹੋਏ ਉਪ ਰਾਜਪਾਲਾਂ ਦੇ ਫੇਰਬਦਲ ’ਚ ਵੀ. ਕੇ. ਸਕਸੈਨਾ ਦੀ ਨਿਯੁਕਤੀ ਭਾਵੇਂ ਸੁਰਖੀਆਂ ’ਚ ਨਾ ਆਈ ਹੋਵੇ ਪਰ ਇਸ ਦੀ ਰਣਨੀਤਕ ਅਹਿਮੀਅਤ ਹੈ। ਸਕਸੈਨਾ ਲੱਦਾਖ ਦੇ ਚੌਥੇ ਲੈਫਟੀਨੈਂਟ ਗਵਰਨਰ ਭਾਵ ਉਪ ਰਾਜਪਾਲ ਬਣੇ ਹਨ। ਸਿਰਫ਼ 6 ਸਾਲ ਪਹਿਲਾਂ ਬਣਾਏ ਗਏ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਹੁਣ ਤਕ ਆਰ.ਕੇ. ਮਾਥੁਰ, ਬੀ. ਡੀ. ਮਿਸ਼ਰਾ ਤੇ ਕਵਿੰਦਰ ਗੁਪਤਾ ਉਪ ਰਾਜਪਾਲ ਰਹਿ ਚੁਕੇ ਹਨ।
ਕੇਂਦਰ ਸਰਕਾਰ ਹਿਮਾਲੀਅਨ ਕੇਂਦਰ ਸ਼ਾਸਤ ਪ੍ਰਦੇਸ਼ ਲਈ ਇਕ ਸੰਵੇਦਨਸ਼ੀਲ ਸਮੇਂ ’ਤੇ ਸਕਸੈਨਾ ਦੇ ਪ੍ਰਸ਼ਾਸਕੀ ਤਜ਼ਰਬੇ 'ਤੇ ਨਿਰਭਰ ਕਰਦੀ ਪ੍ਰਤੀਤ ਹੁੰਦੀ ਹੈ। ਦਿੱਲੀ ਦੇ ਲੈਫਟੀਨੈਂਟ ਗਵਰਨਰ ਵਜੋਂ ਸੇਵਾ ਨਿਭਾਉਣ ਤੋਂ ਬਾਅਦ ਸਕਸੈਨਾ ਨੇ ਆਪਣੇ ਆਪ ਨੂੰ ਇਕ ਮੁਖਰ ਤੇ ਕੁਸ਼ਲ ਪ੍ਰਸ਼ਾਸਕ ਵਜੋਂ ਸਥਾਪਿਤ ਕੀਤਾ ਹੈ।
ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਸਿਆਸੀ ਤੇ ਪ੍ਰਸ਼ਾਸਕੀ ਮਾਹੌਲ ਨੂੰ ਆਕਾਰ ਦੇਣ ’ਚ ਮੁੱਖ ਭੂਮਿਕਾ ਨਿਭਾਈ ਜਿਸ ਕਾਰਨ 2025 ’ਚ ਰਾਜਧਾਨੀ ’ਚ ਭਾਜਪਾ ਨੂੰ ਸੱਤਾ ਹਾਸਲ ਕਰਨ ’ਚ ਮਦਦ ਮਿਲੀ। ਨਰਿੰਦਰ ਮੋਦੀ ਵੱਲੋਂ ਚੁਣੇ ਗਏ ਸਕਸੈਨਾ ਨੇ ਪਹਿਲਾਂ ਖਾਦੀ ਤੇ ਗ੍ਰਾਮ ਉਦਯੋਗ ਕਮਿਸ਼ਨ ’ਚ ਆਪਣੇ ਕੰਮ ਦਾ ਲੋਹਾ ਮੰਨਵਾਇਆ ਸੀ। ਹੁਣ ਲੱਦਾਖ ’ਚ ਵਿਕਾਸ ਤੇ ਸੁਰੱਖਿਆ ’ਤੇ ਉਨ੍ਹਾਂ ਵੱਲੋਂ ਧਿਆਨ ਕੇਂਦਰਿਤ ਕਰਨ ਦੀ ਉਮੀਦ ਹੈ।
ਉਨ੍ਹਾਂ ਦੀ ਨਿਯੁਕਤੀ ਲੇਹ ਐਪੈਕਸ ਬਾਡੀ ਤੇ ਕਾਰਗਿਲ ਡੈਮੋਕ੍ਰੇਟਿਕ ਅਲਾਇੰਸ ਵਰਗੇ ਗਰੁੱਪਾਂ ਤੋਂ ਪੂਰਨ ਰਾਜ ਦਾ ਦਰਜਾ ਤੇ ਛੇਵੀਂ ਸ਼ਡਿਊਲ ਸੁਰੱਖਿਆ ਦੀ ਲਗਾਤਾਰ ਮੰਗ ਦਰਮਿਆਨ ਹੋਈ ਹੈ। ਇਸ ਨਾਲ ਉਨ੍ਹਾਂ ਦੀ ਭੂਮਿਕਾ ਪ੍ਰਸ਼ਾਸਕੀ ਤੇ ਸਿਅਾਸੀ ਪੱਖੋਂ ਅਹਿਮ ਹੋ ਗਈ ਹੈ। ਸੋਨਮ ਵਾਂਗਚੁਕ ਦੀ ਰਿਹਾਈ ਤੋਂ ਬਾਅਦ, ਹੁਣ ਉਨ੍ਹਾਂ ਦੀ ਭੂਮਿਕਾ ਹੋਰ ਵੀ ਅਹਿਮ ਹੋ ਗਈ ਹੈ।
HIV ਪਾਜ਼ੇਟਿਵ ਨੌਜਵਾਨ ਦਾ ਖੌਫਨਾਕ ਕਾਰਾ, ਮੰਗੇਤਰ ਨੂੰ ਇੰਜੈਕਟ ਕੀਤਾ ਆਪਣਾ ਸੰਕਰਮਿਤ ਖੂਨ
NEXT STORY