ਕਬੀਰਧਾਮ (ਭਾਸ਼ਾ)- ਛੱਤੀਸਗੜ੍ਹ ਦੇ ਕਬੀਰਧਾਮ ਜ਼ਿਲ੍ਹੇ 'ਚ 13 ਲੱਖ ਰੁਪਏ ਦੀ ਇਕ ਇਨਾਮੀ ਮਹਿਲਾ ਨਕਸਲੀ ਨੇ ਸੁਰੱਖਿਆ ਫ਼ੋਰਸਾਂ ਦੇ ਸਾਹਮਣੇ ਆਤਮਸਮਰਪਣ (ਸਰੰਡਰ) ਕਰ ਦਿੱਤਾ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਨਕਸਲੀਆਂ ਦੇ 'ਐੱਮ.ਐੱਮ.ਸੀ. ਜੋਨਲ ਕਮੇਟੀ' ਦੇ ਅਧੀਨ ਟਾਂਡਾ/ਮਲਾਜਖੰਡ 'ਏਰੀਆ ਕਮੇਟੀ' ਦੀ ਮੈਂਬਰ ਰਾਨੀਤਾ ਉਰਫ਼ ਹਿੜਮੇ ਕੋਵਾਸੀ (22) ਨੇ ਸੁਰੱਖਿਆ ਫ਼ੋਰਸਾਂ ਦੇ ਸਾਹਮਣੇ ਆਤਮਸਮਰਪਣ ਕੀਤਾ।
ਅਧਿਕਾਰੀਆਂ ਨੇ ਦੱਸਿਆ ਕਿ ਕੋਵਾਸੀ ਦੇ ਸਿਰ 'ਤੇ ਛੱਤੀਸਗੜ੍ਹ 'ਚ 5 ਲੱਖ ਰੁਪਏ, ਮੱਧ ਪ੍ਰਦੇਸ਼ 'ਚ ਤਿੰਨ ਲੱਖ ਰੁਪਏ ਅਤੇ ਮਹਾਰਾਸ਼ਟਰ 'ਚ 5 ਲੱਖ ਰੁਪਏ ਯਾਨੀ ਕੁੱਲ 13 ਲੱਖ ਦਾ ਇਨਾਮ ਐਲਾਨ ਹੈ। ਉਨ੍ਹਾਂ ਦੱਸਿਆ ਕਿ ਕੋਵਾਸੀ ਨੇ ਨਕਸਲੀਆਂ ਦੀ ਅਣਮਨੁੱਖੀ ਅਤੇ ਆਧਾਰਹੀਣ ਵਿਚਾਰਧਾਰਾ ਅਤੇ ਉਨ੍ਹਾਂ ਦੇ ਸ਼ੋਸ਼ਣ, ਅੱਤਿਆਚਾਰ ਅਤੇ ਸਥਾਨਕ ਆਦਿਵਾਸੀਆਂ 'ਤੇ ਹੋਣ ਵਾਲੀ ਹਿੰਸਾ ਤੋਂ ਤੰਗ ਆ ਕੇ ਨਕਸਲਵਾਦ ਛੱਡਣ ਦਾ ਫ਼ੈਸਲਾ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਨਕਸਲੀ ਖ਼ਿਲਾਫ਼ ਮੱਧ ਪ੍ਰਦੇਸ਼ 'ਚ ਕੁੱਲ 19 ਅਤੇ ਛੱਤੀਸਗੜ੍ਹ 'ਚ ਤਿੰਨ ਅਪਰਾਧ ਦਰਜ ਹਨ। ਉਨ੍ਹਾਂ ਦੱਸਿਆ ਕਿ ਆਤਮਸਮਰਪਣ ਕਰਨ ਵਾਲੀ ਮਹਿਲਾ ਨਕਸਲੀ ਨੂੰ ਮੁੜ ਵਸੇਬਾ ਨੀਤੀ ਦੇ ਅਧੀਨ 25 ਹਜ਼ਾਰ ਰੁਪਏ ਦੀ ਮਦਦ ਰਾਸ਼ੀ ਪ੍ਰਦਾਨ ਕੀਤੀ ਗਈ ਹੈ। ਇਸ ਦੇ ਨਾਲ ਹੀ ਛੱਤੀਸਗੜ੍ਹ ਸ਼ਾਸਨ ਦੀ ਮੁੜ ਵਸੇਬਾ ਨੀਤੀ ਦੇ ਅਧੀਨ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੱਤਾ 'ਚ ਆਉਂਦੇ ਹੀ 24 ਘੰਟਿਆਂ 'ਚ 'ਅਗਨੀਪਥ ਯੋਜਨਾ' ਰੱਦ ਕਰ ਦਿੱਤੀ ਜਾਵੇਗੀ: ਅਖਿਲੇਸ਼ ਯਾਦਵ
NEXT STORY