ਨੈਸ਼ਨਲ ਡੈਸਕ : ਪੱਛਮੀ ਮੁੰਬਈ ਦੇ ਗੋਰੇਗਾਓਂ ਵਿਚ ਸ਼ੁੱਕਰਵਾਰ ਨੂੰ ਇਕ 57 ਸਾਲਾ ਸੇਲਜ਼ਮੈਨ ਨੇ ਕਥਿਤ ਤੌਰ 'ਤੇ ਆਪਣੀ ਫਿਜ਼ੀਓਥੈਰੇਪਿਸਟ ਪਤਨੀ ਦਾ ਕਤਲ ਕਰ ਦਿੱਤਾ ਅਤੇ ਫਿਰ ਇਕ ਬਿਲਡਿੰਗ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਜਿੰਮ ਦਾ ਸਾਮਾਨ ਵੇਚਣ ਵਾਲੇ ਕਿਸ਼ੋਰ ਪੇਡਨੇਕਰ ਅਤੇ ਉਸ ਦੀ ਪਤਨੀ ਰਾਜੇਸ਼ਰੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਕਿਸ਼ੋਰ ਕਥਿਤ ਤੌਰ ’ਤੇ ਨਿਰਾਸ਼ ਸੀ। ਉਨ੍ਹਾਂ ਨੇ ਕਿਹਾ, ''ਘਟਨਾ ਸਵੇਰੇ 5.30 ਵਜੇ ਜਵਾਹਰ ਨਗਰ ਇਲਾਕੇ 'ਚ ਵਾਪਰੀ। ਪੇਡਨੇਕਰ ਨੇ ਆਪਣੀ ਪਤਨੀ ਰਾਜੇਸ਼ਵਰੀ ਦੀ ਹੱਤਿਆ ਕਰ ਦਿੱਤੀ ਅਤੇ ਫਿਰ ਬਿਲਡਿੰਗ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ : 50 ਹਜ਼ਾਰ ਕਰੋੜ ਰੁਪਏ ਦੇ 8 ਹਾਈ-ਸਪੀਡ ਰੋਡ ਕੋਰੀਡੋਰ ਪ੍ਰਾਜੈਕਟਾਂ ਨੂੰ ਕੈਬਨਿਟ ਨੇ ਦਿੱਤੀ ਮਨਜ਼ੂਰੀ
ਅਧਿਕਾਰੀ ਨੇ ਕਿਹਾ, “ਪੇਡਨੇਕਰ ਟੋਪੀਵਾਲਾ ਮੈਨਸ਼ਨ ਦੇ ਸਾਹਮਣੇ ਸੜਕ 'ਤੇ ਪਿਆ ਮਿਲਿਆ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਪਤਨੀ ਨੂੰ ਮੌਤ ਦੀ ਸੂਚਨਾ ਦੇਣ ਲਈ ਕੀਤੀ ਗਈ ਕਾਲ ਦਾ ਕੋਈ ਜਵਾਬ ਨਹੀਂ ਮਿਲਿਆ ਅਤੇ ਜੋੜੇ ਦੇ ਫਲੈਟ ਨੂੰ ਤਾਲਾ ਲੱਗਿਆ ਮਿਲਿਆ। ਸਾਨੂੰ ਫਲੈਟ ਦੀ ਚਾਬੀ ਪੇਡਨੇਕਰ ਦੇ ਪਹਿਨੇ ਹੋਏ ਲਾਕੇਟ ਵਿੱਚੋਂ ਮਿਲੀ।
ਅਧਿਕਾਰੀ ਨੇ ਦੱਸਿਆ ਕਿ ਜਦੋਂ ਫਲੈਟ ਖੋਲ੍ਹਿਆ ਗਿਆ ਤਾਂ ਪੇਡਨੇਕਰ ਦੀ ਪਤਨੀ ਰਾਜੇਸ਼ਵਰੀ ਹਾਲ ਵਿਚ ਪਈ ਮਿਲੀ ਅਤੇ ਜਦੋਂ ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਤਾਂ ਉਸ ਨੂੰ ਵੀ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਨੇ ਕਿਹਾ, ''ਜੋੜੇ ਦਾ ਬੇਟਾ ਦਿੱਲੀ 'ਚ ਰਹਿੰਦਾ ਹੈ ਅਤੇ ਉਸ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਗੋਰੇਗਾਓਂ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਧਵਿਸ਼ਵਾਸ ਤੇ ਜਾਦੂ-ਟੂਣੇ ਦੇ ਖਾਤਮੇ ਲਈ ਸੰਸਦ ਦੇ ਸਕਦੀ ਹੈ ਦਖਲ : ਸੁਪਰੀਮ ਕੋਰਟ
NEXT STORY