ਮੇਰਠ- ਉੱਤਰ ਪ੍ਰਦੇਸ਼ ਦੇ ਮੇਰਠ ਦੇ ਕਰਨਾਵਲ ਪਿੰਡ ਵਿਚ 20 ਵਿੱਘੇ ਜ਼ਮੀਨ ਦੇ ਵਿਵਾਦ ਕਾਰਨ ਕਿਸਾਨ ਵਿਜੇਪਾਲ (82) ਦਾ ਗੋਲੀ ਮਾਰ ਕੇ ਅਤੇ ਚਾਕੂਆਂ ਨਾਲ ਕਤਲ ਕਰ ਦਿੱਤਾ ਗਿਆ। ਪਰਿਵਾਰ ਵਾਲਿਆਂ ਨੇ 2 ਪੋਤਿਆਂ ਸਾਗਰ ਅਤੇ ਨਿੱਕੀ ’ਤੇ ਵਾਰਦਾਤ ਦਾ ਦੋਸ਼ ਲਾਉਂਦੇ ਹੋਏ ਸ਼ਿਕਾਇਤ ਦਿੱਤੀ ਹੈ। ਦੋਸ਼ ਹੈ ਕਿ ਦੋਵਾਂ ਨੇ ਪਹਿਲਾਂ ਚੌਪਾਲ ’ਤੇ ਬੈਠੇ ਦਾਦੇ ਦੀ ਛਾਤੀ ਵਿਚ ਗੋਲੀ ਮਾਰੀ, ਫਿਰ ਚਾਕੂ ਨਾਲ ਹਮਲਾ ਕਰ ਕੇ ਫਰਾਰ ਹੋ ਗਏ।
ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਵਿਜੇਪਾਲ ਆਪਣੀ ਜ਼ਮੀਨ ਆਪਣੇ ਮ੍ਰਿਤਕ ਪੁੱਤਰ ਤੇਜਿੰਦਰ ਦੇ ਦੋਵਾਂ ਪੁੱਤਰਾਂ ਦੇ ਨਾਂ ਕਰਨ ਦੀ ਤਿਆਰੀ ਕਰ ਰਹੇ ਸਨ, ਜਿਸ ਨੂੰ ਲੈ ਕੇ ਪਰਿਵਾਰ ਦੇ ਦੂਜੇ ਪੱਖ 'ਚ ਨਾਰਾਜ਼ਗੀ ਸੀ। ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ 3 ਟੀਮਾਂ ਗਠਿਤ ਕੀਤੀਆਂ ਹਨ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਐੱਸ.ਪੀ. ਦਿਹਾਤੀ ਅਭਿਜੀਤ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਭਾਲ ਵਿਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
PM ਮੋਦੀ ਸੇਸ਼ੇਲਸ ਲਈ ਰਵਾਨਾ, ਰਾਸ਼ਟਰਪਤੀ ਹਰਮਿਨੀ ਨਾਲ ਕਰਨਗੇ ਦੁਵੱਲੀ ਗੱਲਬਾਤ
NEXT STORY