ਫਤਿਹਾਬਾਦ- ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ 'ਚ ਸੋਮਵਾਰ ਸ਼ਾਮ ਨੂੰ ਨੈਸ਼ਨਲ ਹਾਈਵੇਅ-9 'ਤੇ ਹਿਸਾਰ ਤੋਂ ਆ ਰਹੀ ਇਕ ਗੱਡੀ 'ਚ ਸ਼ਹਿਰ ਦੇ ਹਾਂਸਪੁਰ ਕੱਟ ਕੋਲ ਅਚਾਨਕ ਅੱਗ ਲੱਗ ਗਈ। ਜਿਸ ਤੋਂ ਬਾਅਦ ਡਰਾਈਵਰ ਬਾਹਰ ਆਇਆ ਅਤੇ ਗੱਡੀ 'ਚੋਂ ਉਤਰ ਕੇ ਗੱਡੀ ਵਿਚ ਪਾਣੀ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਤੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਬਾਅਦ ਵਿਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਪਰ ਉਦੋਂ ਤੱਕ ਗੱਡੀ ਪੂਰੀ ਤਰ੍ਹਾਂ ਸੜ ਚੁੱਕੀ ਸੀ।
ਜਾਣਕਾਰੀ ਮੁਤਾਬਕ ਸਿਰਸਾ ਨਿਵਾਸੀ ਵਿਕਾਸ ਆਪਣੇ ਤਿੰਨ ਹੋਰ ਦੋਸਤਾਂ ਨਾਲ ਸੋਮਵਾਰ ਸਵੇਰੇ ਕਿਸੇ ਕੰਮ ਲਈ ਹਿਸਾਰ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਸ਼ਾਮ ਕਰੀਬ 4 ਵਜੇ ਜਦੋਂ ਉਹ ਫਤਿਹਾਬਾਦ ਦੇ ਹਾਂਸਪੁਰ ਕੱਟ ਤੋਂ ਲੰਘਣ ਲੱਗਾ ਤਾਂ ਗੱਡੀ 'ਚੋਂ ਅਚਾਨਕ ਧੂੰਆਂ ਨਿਕਲਣ ਲੱਗਾ। ਗੱਡੀ ਦਾ ਡਰਾਈਵਰ ਬਾਹਰ ਆਇਆ ਅਤੇ ਨੇੜੇ ਦੇ ਹੋਟਲ ਤੋਂ ਪਾਣੀ ਲੈ ਕੇ ਪਾਇਆ ਪਰ ਇਸ ਦੌਰਾਨ ਕਾਰ ਨੇ ਅੱਗ ਫੜ ਲਈ। ਅੰਦਰ ਬੈਠੇ ਤਿੰਨ ਨੌਜਵਾਨ ਵੀ ਬਾਹਰ ਆ ਗਏ। ਵੇਖਦੇ ਹੀ ਵੇਖਦੇ ਅੱਗ ਭੜਕ ਗਈ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ 'ਤੇ ਕਾਬੂ ਪਾ ਲਿਆ ਪਰ ਜਦੋਂ ਤੱਕ ਅੱਗ 'ਤੇ ਕਾਬੂ ਪਾਇਆ ਜਾਂਦਾ, ਉਦੋਂ ਤੱਕ ਗੱਡੀ ਪੂਰੀ ਤਰ੍ਹਾਂ ਸੜ ਚੁੱਕੀ ਸੀ।
ਰੱਖਿਆ ਬਰਾਮਦ ਪਹਿਲੀ ਵਾਰ 21 ਹਜ਼ਾਰ ਕਰੋੜ ਰੁਪਏ ਨੂੰ ਕਰ ਗਈ ਪਾਰ
NEXT STORY