ਮੁੰਬਈ- ਸਾਈਬਰ ਠੱਗੀ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਦੇ ਬੋਰੀਵਲੀ ਈਸਟ 'ਚ ਰਹਿੰਦੀ 26 ਸਾਲਾ ਔਰਤ 'ਡਿਜੀਟਲ ਅਰੈਸਟ' ਦੀ ਸ਼ਿਕਾਰ ਹੋਈ। ਸਾਈਬਰ ਠੱਗਾਂ ਨੇ ਵੀਡੀਓ ਕਾਲ 'ਤੇ ਔਰਤ ਦੇ ਕੱਪੜੇ ਉਤਰਵਾਏ ਅਤੇ ਫਿਰ 1.78 ਲੱਖ ਰੁਪਏ ਦੀ ਠੱਗੀ ਕੀਤੀ। ਔਰਤ ਇਕ ਫਾਰਮਾ ਕੰਪਨੀ ਵਿਚ ਕੰਮ ਕਰਦੀ ਹੈ।
ਇਹ ਠੱਗ ਦਿੱਲੀ ਪੁਲਸ ਅਧਿਕਾਰੀ ਬਣ ਕੇ ਔਰਤ ਨਾਲ ਜੁੜੇ। ਠੱਗਾਂ ਨੇ ਔਰਤ ਨੂੰ ਦੱਸਿਆ ਕਿ ਉਸ ਦਾ ਨਾਂ ਮਨੀ ਲਾਂਡਰਿੰਗ ਕੇਸ ਵਿਚ ਆਇਆ ਹੈ, ਜੋ ਨਰੇਸ਼ ਗੋਇਲ ਨਾਲ ਜੁੜਿਆ ਹੈ। ਠੱਗਾਂ ਨੇ ਔਰਤ ਨੂੰ ਧਮਕੀ ਦਿੱਤੀ ਕਿ ਉਸ ਨੂੰ ਜਾਂਚ ਲਈ ਤੁਰੰਤ ਸਹਿਯੋਗ ਕਰਨਾ ਹੋਵੇਗਾ ਨਹੀਂ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਆਖ਼ਰਕਾਰ ਕੀ ਹੋਇਆ ਸੀ ਔਰਤ ਨਾਲ?
ਔਰਤ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਇਹ ਘਟਨਾ 20 ਨਵੰਬਰ 2024 ਦੀ ਹੈ। ਠੱਗਾਂ ਨੇ ਕਈ ਵੱਖ-ਵੱਖ ਮੋਬਾਈਲ ਨੰਬਰਾਂ ਤੋਂ ਕਾਲ ਕੀਤੀ ਅਤੇ ਉਸ ਨੂੰ ਡਰਾ-ਧਮਕਾ ਕੇ ਇਕ ਹੋਟਲ ਰੂਮ ਬੁੱਕ ਕਰਨ ਨੂੰ ਕਿਹਾ। ਉੱਥੇ ਉਨ੍ਹਾਂ ਨੇ ਵੀਡੀਓ ਕਾਲ 'ਤੇ ਉਸ ਨਾਲ ਗੱਲ ਅਤੇ ਬੈਂਕ ਅਕਾਊਂਟ ਵੈਰੀਫਿਕੇਸ਼ਨ ਦੇ ਨਾਂ 'ਤੇ 1.78 ਲੱਖ ਟਰਾਂਸਫਰ ਕਰਵਾਏ। ਇੰਨਾ ਹੀ ਨਹੀਂ ਠੱਗਾਂ ਨੇ ਬਾਡੀ ਵੈਰੀਫ਼ਿਕੇਸ਼ਨ ਦੇ ਬਹਾਨੇ ਔਰਤ ਨੂੰ ਕੱਪੜੇ ਉਤਾਰਨ 'ਤੇ ਮਜ਼ਬੂਰ ਕੀਤਾ। ਔਰਤ ਨੇ ਦੱਸਿਆ ਕਿ ਉਹ ਇਸ ਪੂਰੀ ਘਟਨਾ ਤੋਂ ਬੇਹੱਦ ਡਰ ਗਈ ਅਤੇ ਬਾਅਦ ਵਿਚ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ। ਔਰਤ ਦੀ ਸ਼ਿਕਾਇਤ 'ਤੇ ਪੁਲਸ ਅਣਪਛਾਤੇ ਅਪਰਾਧੀਆਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਮਾਮਲਾ ਫਿਰ ਤੋਂ ਇਹ ਸਵਾਲ ਚੁੱਕਦਾ ਹੈ ਕਿ ਕਿਵੇਂ ਸਾਈਬਰ ਅਪਰਾਧੀ ਲੋਕਾਂ ਨੂੰ ਡਰਾ ਕੇ ਉਨ੍ਹਾਂ ਨਾਲ ਠੱਗੀ ਕਰ ਰਹੇ ਹਨ।
ਕੂੜੇ ਨੂੰ ਅੱਗ ਲਗਾ ਕੇ ਸੇਕਣ ਲੱਗੀਆਂ ਕੁੜੀਆਂ, ਜ਼ਹਿਰੀਲੇ ਧੂੰਏਂ ਨਾਲ ਹੋ ਗਈ ਮੌ.ਤ
NEXT STORY