ਵੈੱਬ ਡੈਸਕ- 1 ਨਵੰਬਰ 2025 ਤੋਂ ਦੇਸ਼ ਭਰ 'ਚ ਆਧਾਰ ਕਾਰਡ ਨਾਲ ਸਬੰਧਤ ਕਈ ਵੱਡੇ ਨਿਯਮ ਲਾਗੂ ਹੋਣ ਜਾ ਰਹੇ ਹਨ। ਯੂਨਿਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (UIDAI) ਨੇ ਆਧਾਰ ਸੇਵਾਵਾਂ ਨੂੰ ਹੋਰ ਤੇਜ਼, ਆਸਾਨ ਅਤੇ ਸੁਰੱਖਿਅਤ ਬਣਾਉਣ ਲਈ ਨਵੀਆਂ ਵਿਵਸਥਾਵਾਂ ਦਾ ਐਲਾਨ ਕੀਤਾ ਹੈ। ਹੁਣ ਲੋਕ ਸਿਰਫ਼ ਇਕ ਕਲਿੱਕ ਨਾਲ ਘਰ ਬੈਠੇ ਆਪਣੇ ਆਧਾਰ ਦੀਆਂ ਮੁੱਖ ਜਾਣਕਾਰੀਆਂ — ਜਿਵੇਂ ਨਾਮ, ਪਤਾ, ਜਨਮ ਤਾਰੀਕ ਅਤੇ ਮੋਬਾਈਲ ਨੰਬਰ — ਅਪਡੇਟ ਕਰ ਸਕਣਗੇ। ਪਹਿਲਾਂ ਇਹ ਸਾਰੇ ਕੰਮ ਆਧਾਰ ਸੈਂਟਰਾਂ ਜਾਂ ਦੁਕਾਨਾਂ 'ਤੇ ਜਾ ਕੇ ਕਰਵਾਉਣੇ ਪੈਂਦੇ ਸਨ, ਪਰ ਹੁਣ ਪੂਰਾ ਪ੍ਰਕਿਰਿਆ ਆਨਲਾਈਨ ਡਿਜ਼ੀਟਲ ਤਰੀਕੇ ਨਾਲ ਹੋਵੇਗੀ। ਇਸ ਨਾਲ ਸਮੇਂ ਅਤੇ ਪੈਸੇ ਦੀ ਬਚਤ ਹੋਵੇਗੀ।
ਇਹ ਵੀ ਪੜ੍ਹੋ : 2026 'ਚ Gold ਦੀਆਂ ਕੀਮਤਾਂ 'ਚ ਆਏਗਾ ਤੂਫਾਨ! ਬਾਬਾ ਵੇਂਗਾ ਦੀ ਭਵਿੱਖਬਾਣੀ ਸੁਣ ਤੁਸੀਂ ਰਹਿ ਜਾਓਗੇ ਹੈਰਾਨ
ਪਛਾਣ ਲਈ ਲੋੜੀਂਦੇ ਦਸਤਾਵੇਜ਼
UIDAI ਦੇ ਨਵੇਂ ਸਿਸਟਮ ਅਨੁਸਾਰ, ਜਾਣਕਾਰੀ ਅਪਡੇਟ ਕਰਦੇ ਸਮੇਂ ਤੁਹਾਨੂੰ ਆਪਣੀ ਪਛਾਣ ਸਾਬਤ ਕਰਨੀ ਹੋਵੇਗੀ। ਇਸ ਲਈ ਤੁਸੀਂ ਹੇਠਲੇ ਸਰਕਾਰੀ ਦਸਤਾਵੇਜ਼ ਵਰਤ ਸਕੋਗੇ:
- ਪੈਨ ਕਾਰਡ
- ਪਾਸਪੋਰਟ
- ਡਰਾਈਵਿੰਗ ਲਾਇਸੈਂਸ
- ਰਾਸ਼ਨ ਕਾਰਡ
- ਜਨਮ ਸਰਟੀਫਿਕੇਟ
ਨਵੀਂ ਇੰਟਰਲਿੰਕਡ ਵੈਰੀਫਿਕੇਸ਼ਨ ਸਿਸਟਮ ਨਾਲ ਡਾਟਾ ਤੁਰੰਤ ਅਪਡੇਟ ਹੋਵੇਗਾ ਅਤੇ ਇਸ ਦੀ ਸੁਰੱਖਿਆ ਵੀ ਹੋਰ ਮਜ਼ਬੂਤ ਹੋ ਜਾਵੇਗੀ। ਇਸ ਦੇ ਨਾਲ UIDAI ਨੇ ਆਧਾਰ ਸੈਂਟਰਾਂ ‘ਤੇ ਲੱਗਣ ਵਾਲੀ ਫੀਸ ਦਾ ਸਟਰਕਚਰ ਵੀ ਬਦਲਿਆ ਹੈ। ਹੁਣ ਲੋਕ ਆਪਣੀ ਸੁਵਿਧਾ ਅਨੁਸਾਰ ਆਨਲਾਈਨ ਜਾਂ ਆਫਲਾਈਨ ਦੋਵੇਂ ਤਰੀਕਿਆਂ 'ਚੋਂ ਕਿਸੇ ਇਕ ਨੂੰ ਚੁਣ ਸਕਦੇ ਹਨ।
ਇਹ ਵੀ ਪੜ੍ਹੋ : ਇਨ੍ਹਾਂ ਰਾਸ਼ੀਆਂ ਦਾ Golden Time ਸ਼ੁਰੂ, ਛਠੀ ਮਈਆ ਦੀ ਖੂਬ ਵਰ੍ਹੇਗੀ ਕਿਰਪਾ
ਆਧਾਰ-ਪੈਨ ਲਿੰਕ ਕਰਨਾ ਹੁਣ ਲਾਜ਼ਮੀ
ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ 31 ਦਸੰਬਰ 2025 ਤੱਕ ਆਧਾਰ ਅਤੇ ਪੈਨ ਨੂੰ ਲਿੰਕ ਕਰਨਾ ਜ਼ਰੂਰੀ ਹੈ। ਜੇਕਰ ਇਹ ਪ੍ਰਕਿਰਿਆ ਇਸ ਤਾਰੀਕ ਤੱਕ ਪੂਰੀ ਨਾ ਕੀਤੀ ਗਈ, ਤਾਂ 1 ਜਨਵਰੀ 2026 ਤੋਂ ਤੁਹਾਡਾ ਪੈਨ ਕਾਰਡ ਨਾਮਨਜ਼ੂਰ (invalid) ਮੰਨਿਆ ਜਾਵੇਗਾ।
ਨਵੇਂ ਪੈਨ ਕਾਰਡ ਲਈ ਅਰਜ਼ੀ ਦਿੰਦਿਆਂ ਹੁਣ ਆਧਾਰ ਨੰਬਰ ਦੇਣਾ ਲਾਜ਼ਮੀ ਹੋਵੇਗਾ।
KYC ਪ੍ਰਕਿਰਿਆ ਹੋਈ ਹੋਰ ਆਸਾਨ
ਬੈਂਕਿੰਗ ਅਤੇ ਫਾਈਨੈਂਸ਼ਲ ਖੇਤਰਾਂ ਲਈ KYC (Know Your Customer) ਸਿਸਟਮ ਨੂੰ ਵੀ ਆਧੁਨਿਕ ਬਣਾਇਆ ਗਿਆ ਹੈ। ਹੁਣ ਗਾਹਕ ਆਪਣੀ ਪਹਿਚਾਣ OTP, ਵੀਡੀਓ ਕਾਲ ਜਾਂ ਆਹਮਣੇ-ਸਾਹਮਣੇ ਵੈਰੀਫਿਕੇਸ਼ਨ ਰਾਹੀਂ ਕਰ ਸਕਣਗੇ। ਇਸ ਨਾਲ ਪ੍ਰਕਿਰਿਆ ਪੇਪਰਲੈੱਸ, ਤੇਜ਼ ਅਤੇ ਸੁਰੱਖਿਅਤ ਬਣ ਜਾਵੇਗੀ।
ਨਵਾਂ ਫੀਸ ਸਟਰਕਚਰ
UIDAI ਦੀਆਂ ਨਵੀਆਂ ਦਰਾਂ ਮੁਤਾਬਕ —
- ਡੈਮੋਗ੍ਰਾਫਿਕ ਅਪਡੇਟ (ਨਾਮ, ਪਤਾ, ਜਨਮ ਤਾਰੀਕ, ਮੋਬਾਇਲ, ਈਮੇਲ): 75 ਰੁਪਏ
- ਬਾਇਓਮੈਟਰਿਕ ਅਪਡੇਟ (ਫਿੰਗਰਪ੍ਰਿੰਟ, ਆਈਰਿਸ ਸਕੈਨ, ਫੋਟੋ): 125 ਰੁਪਏ
- ਬੱਚਿਆਂ ਲਈ ਖਾਸ ਛੂਟ: 5–7 ਸਾਲ ਅਤੇ 15–17 ਸਾਲ ਦੇ ਬੱਚਿਆਂ ਦੇ ਅਪਡੇਟ ਬਿਲਕੁਲ ਮੁਫ਼ਤ
- ਦਸਤਾਵੇਜ਼ ਅਪਡੇਟ: ਕੇਂਦਰਾਂ ‘ਤੇ 75 ਰੁਪਏ, ਜਦੋਂਕਿ ਆਨਲਾਈਨ ਤਰੀਕਾ 14 ਜੂਨ ਤੱਕ ਮੁਫ਼ਤ ਰਹੇਗਾ
- ਆਧਾਰ ਕਾਰਡ ਦਾ ਪ੍ਰਿੰਟ: 40 ਰੁਪਏ
- ਘਰ ਬੈਠੇ ਨਵਾਂ ਆਧਾਰ ਬਣਵਾਉਣ ਦੀ ਸੁਵਿਧਾ: ਪਹਿਲੇ ਮੈਂਬਰ ਲਈ 700 ਰੁਪਏ ਅਤੇ ਉਸੇ ਪਤੇ ‘ਤੇ ਹਰ ਵਾਧੂ ਮੈਂਬਰ ਲਈ 350 ਰੁਪਏ
ਨਵੇਂ ਸਿਸਟਮ ਦੇ ਫਾਇਦੇ
UIDAI ਦਾ ਮਕਸਦ ਹੈ ਕਿ ਆਧਾਰ ਸੇਵਾਵਾਂ ਨੂੰ ਪੂਰੀ ਤਰ੍ਹਾਂ ਡਿਜ਼ੀਟਲ, ਪਾਰਦਰਸ਼ੀ ਅਤੇ ਸਭ ਲਈ ਪਹੁੰਚਯੋਗ ਬਣਾਇਆ ਜਾਵੇ। ਹੁਣ ਦੇਸ਼ ਦੇ ਕਿਸੇ ਵੀ ਕੋਨੇ 'ਚ ਬੈਠਾ ਵਿਅਕਤੀ ਆਪਣਾ ਆਧਾਰ ਤੁਰੰਤ ਅਪਡੇਟ ਕਰ ਸਕੇਗਾ। ਇਸ ਨਾਲ ਨਾ ਸਿਰਫ਼ ਸਰਕਾਰੀ ਸੇਵਾਵਾਂ ਦਾ ਲਾਭ ਲੈਣਾ ਆਸਾਨ ਹੋਵੇਗਾ, ਸਗੋਂ ਪਹਿਚਾਣ ਨਾਲ ਜੁੜੀਆਂ ਗਲਤੀਆਂ ਅਤੇ ਧੋਖਾਧੜੀਆਂ ਦੀ ਸੰਭਾਵਨਾ ਵੀ ਕਾਫੀ ਘੱਟ ਹੋ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ’ਚ ਅੱਜ ਪਵਾਇਆ ਜਾ ਸਕਦਾ ਹੈ ਨਕਲੀ ਮੀਂਹ, ਹੋਵੇਗਾ ਪਹਿਲਾ ਟ੍ਰਾਇਲ
NEXT STORY