Fact Check By NewsChecker
ਸੋਸ਼ਲ ਮੀਡਿਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਨੌਜਵਾਨ ਜਿਸ ਨੇ ਆਮ ਆਦਮੀ ਪਾਰਟੀ ਦਾ ਸਕਾਰਫ਼ ਪਹਿਨਿਆ ਹੋਇਆ ਹੈ, ਉਸ ਨੂੰ ਕਹਿੰਦੇ ਹੋਇਆ ਸੁਣਿਆ ਜਾ ਸਕਦਾ ਹੈ ਕਿ ਜੇ ਅਸੀਂ ਜਿੱਤ ਗਏ ਤਾਂ ਵੋਟ ਮੋਦੀ ਨੂੰ ਪਾਵਾਂਗੇ ਅਤੇ ਸੈਂਟਰ 'ਚ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਵਾਂਗੇ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਭਾਜਪਾ ਦਾ ਪੱਖ ਪੂਰ ਰਹੀ ਹੈ।
ਅਸੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਦੇ ਨਾਲ ਵੇਖਿਆ ਅਤੇ ਪਾਇਆ ਕਿ ਵੀਡੀਓ ਵਿਚ ਮੀਡਿਆ ਅਦਾਰਾ Pro Punjab TV ਦਾ ਮਾਈਕ ਹੈ।
ਅਸੀਂ ਪ੍ਰੋ ਪੰਜਾਬ ਟੀਵੀ ਦੇ ਫੇਸਬੁੱਕ ਪੇਜ 'ਤੇ ਇਸ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਾਨੂੰ ਇਹ ਅਸਲ ਵੀਡੀਓ 13 ਮਈ 2024 ਨੂੰ ਅਪਲੋਡ ਕੀਤਾ ਮਿਲਿਆ ਜਿਸ ਦਾ ਸਿਰਲੇਖ ਸੀ,“ਬਾਦਲਾਂ ਦੇ ਗੜ੍ਹ ਲੰਬੀ ਤੋਂ ਧਮਾਕੇਦਾਰ Debate, ਇੰਨਾ ਘਮਾਸਾਨ ਪਹਿਲਾਂ ਨੀ ਦੇਖਿਆ ਹੋਣਾ।”
ਅਸੀਂ ਇਸ ਵੀਡੀਓ ਨੂੰ ਪੂਰਾ ਸੁਣਿਆ ਅਤੇ ਪਾਇਆ ਕਿ ਵਾਇਰਲ ਵੀਡੀਓ ਵਾਲੇ ਭਾਗ ਨੂੰ 6 ਮਿੰਟ 40 ਸਕਿੰਟ 'ਤੇ ਸੁਣਿਆ ਜਾ ਸਕਦਾ ਹੈ। ਦੱਸ ਦਈਏ ਕਿ ਪੂਰਾ ਵੀਡੀਓ ਸੁਣਨ ‘ਤੇ ਸਾਫ਼ ਹੋਇਆ ਕਿ ਵਾਇਰਲ ਹੋ ਰਿਹਾ ਵੀਡੀਓ ਅਧੂਰਾ ਹੈ।
ਇਹ ਵੀਡੀਓ ਬਠਿੰਡਾ ਲੋਕ ਸਭਾ ਸੀਟ ਨੂੰ ਲੈ ਕੇ ਲੰਬੀ ਵਿਖੇ ਹੋਈ ਡਿਬੇਟ ਦਾ ਹੈ ਅਤੇ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਆਗੂ ਕਹਿ ਰਿਹਾ ਸੀ ਕਿ ਸਾਨੂੰ ਉਨ੍ਹਾਂ ਲੋਕਾਂ ਨੂੰ ਪਛਾਨਣ ਦੀ ਲੋੜ ਹੈ ਜਿਹੜੇ ਅੰਦਰੋਂ-ਅੰਦਰੀ ਭਾਜਪਾ ਨੂੰ ਵੋਟ ਪਾਉਂਦੇ ਹਨ। ਆਗੂ ਕਹਿੰਦਾ ਹੈ ਕਿ ਫ਼ੈਸਲਾ ਲੰਬੀ ਹਲਕੇ ਦੇ ਲੋਕ ਕਰਨਗੇ ਕਿ ਕਿਸਾਨਾਂ ਦੇ ਹੱਕ 'ਚ ਕੌਣ ਖੜਾ ਸੀ ਤੇ ਕਿਸਨੇ ਪਿੱਠ ਵਿਚ ਛੁਰਾ ਮਾਰਿਆ ਸੀ ਅਤੇ ਕੌਣ ਅੰਦਰ ਖਾਤੇ ਭਾਜਪਾ ਦੇ ਸੰਪਰਕ 'ਚ ਹੈ ਕਿ ਜੇ ਅਸੀਂ ਜਿੱਤ ਗਏ ਤਾਂ ਵੋਟ ਮੋਦੀ ਨੂੰ ਪਾਵਾਂਗੇ ਤੇ ਸੈਂਟਰ ਵਿੱਚ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਵਾਂਗੇ।
ਇਸ ਤਰਾਂ ਸਾਡੀ ਜਾਂਚ ਤੋਂ ਸਪੱਸ਼ਟ ਹੈ ਕਿ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਅਧੂਰਾ ਹੈ।
Result: False
(Disclaimer: ਇਹ ਫੈਕਟ ਮੂਲ ਤੌਰ 'ਤੇ NewsChecker ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
ਦਰਦਨਾਕ ਹਾਦਸਾ, ਜਨਮ ਦਿਨ ਤੋਂ ਪਰਤ ਰਹੇ ਇਕ ਹੀ ਪਰਿਵਾਰ ਦੇ 6 ਜੀਆਂ ਦੀ ਮੌਤ
NEXT STORY