ਨੈਸ਼ਨਲ ਡੈਸਕ—ਦਿੱਲੀ ਹਿੰਸਾ ਅਤੇ ਆਈ.ਬੀ. ਅਧਿਕਾਰੀ ਅੰਕਿਤ ਸ਼ਰਮਾ ਦੀ ਹੱਤਿਆ ਦੇ ਕਥਿਤ ਦੋਸ਼ੀ ਤਾਹਿਰ ਹੁਸੈਨ 'ਤੇ ਆਮ ਆਦਮੀ ਪਾਰਟੀ (ਆਪ) ਨੇ ਵੱਡੀ ਕਾਰਵਾਈ ਕੀਤੀ ਹੈ। ਆਮ ਆਦਮੀ ਪਾਰਟੀ ਨੇ ਤਾਹਿਰ ਹੁਸੈਨ ਨੂੰ ਪਾਰਟੀ ਦੀ ਪ੍ਰਾਈਮਰੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਤਾਹਿਰ ਹੁਸੈਨ ਜਾਂਚ ਪੂਰੀ ਹੋਣ ਤਕ ਪਾਰਟੀ ਤੋਂ ਬਾਹਰ ਰਹਿਣਗੇ। ਇਸ ਤੋਂ ਪਹਿਲਾਂ ਦਿੱਲੀ ਪੁਲਸ ਨੇ ਆਈ.ਬੀ. ਅਧਿਕਾਰੀ ਅੰਕਿਤ ਸ਼ਰਮਾ ਦੀ ਹੱਤਿਆ 'ਚ ਕਥਿਤ ਰੂਪ ਨਾਲ ਸ਼ਾਮਲ ਰਹਿਣ ਦੇ ਮਾਮਲੇ 'ਚ ਆਪ ਕੌਂਸਲਰ ਤਾਹਿਰ ਹੁਸੈਨ ਵਿਰੁੱਧ ਐੱਫ.ਆਈ.ਆਰ ਦਰਜ ਕੀਤੀ। ਪੁਲਸ ਨੇ ਦੱਸਿਆ ਕਿ ਸ਼ਰਮਾ ਦੇ ਪਿਤਾ ਦੀ ਸ਼ਿਕਾਇਤ 'ਤੇ ਧਾਰਾ 365 ਅਤੇ 302 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਦਿੱਲੀ ਪੁਲਸ ਨੇ ਮਕਾਨ ਕੀਤਾ ਸੀਲ
ਦਿੱਲੀ ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏ ਤਾਹਿਰ ਹੁਸੈਨ ਦੇ ਖਜੂਰੀ ਇਲਾਕੇ 'ਚ ਸਥਿਤ ਘਰ ਨੂੰ ਸੀਲ ਕਰ ਦਿੱਤਾ ਹੈ। ਤਾਹਿਰ ਹੁਸੈਨ ਦੇ ਘਰ ਦੀ ਛੱਤ 'ਤੇ ਪੱਥਰ, ਗੁਲੇਲ ਅਤੇ ਪੈਟਰੋਲ ਬੰਬ ਮਿਲਿਆ ਸੀ। ਦੋਸ਼ ਹੈ ਕਿ ਇਥੋਂ ਪੱਥਰਬਾਜ਼ੀ ਕੀਤੀ ਗਈ ਸੀ। ਆਪ ਕੌਂਸਲਰ ਦੇ ਘਰ ਦੀ ਛੱਤ 'ਤੇ ਪੱਥਰਾਂ ਅਤੇ ਪੈਟਰੋਲ ਬੰਬ ਨਾਲ ਭਰੀਆਂ ਟੋਕਰੀਆਂ ਵੀ ਮਿਲੀਆਂ। ਇਨ੍ਹਾਂ ਹੀ ਨਹੀਂ ਸੋਸ਼ਲ ਮੀਡੀਆ 'ਚ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ 'ਚ ਕੁਝ ਲੋਕ ਇਕ ਮਕਾਨ ਦੀ ਛੱਤ ਤੋਂ ਪੱਥਰ ਅਤੇ ਪੈਟਰੋਲ ਬੰਬ ਸੁੱਟ ਰਹੇ ਹਨ। ਦੱਸਿਆ ਜਾਂਦਾ ਹੈ ਕਿ ਜਿਸ ਮਕਾਨ ਦੀ ਛੱਤ ਤੋਂ ਹਮਲਾ ਕੀਤਾ ਗਿਆ ਉਹ ਮਕਾਨ ਮੁਸਤਫਾਬਾਦ ਨਿਧਾਨਸਭਾ 'ਚ ਨਹਿਰੂ ਵਿਹਾਰ ਵਾਰਡ ਤੋਂ ਆਪ ਦੇ ਕੌਂਸਲਰ ਹਾਜੀ ਤਾਹਿਰ ਹੁਸੈਨ ਦਾ ਹੈ।
ਹੁਸੈਨ ਨੇ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਮਨਾ ਕਰਦੇ ਹੋਏ ਕਿਹਾ ਕਿ ਮੈਨੂੰ ਖਬਰਾਂ ਤੋਂ ਪਤਾ ਚੱਲਿਆ ਹੈ ਕਿ ਇਕ ਵਿਅਕਤੀ ਦੀ ਹੱਤਿਆ ਦਾ ਇਲਜ਼ਾਮ ਮੇਰੇ 'ਤੇ ਲਗਾਇਆ ਜਾ ਰਿਹਾ ਹੈ। ਇਹ ਝੂਠੇ ਦੋਸ਼ ਹਨ। ਸੁੱਰਖਿਆ ਦੀ ਪੁਸ਼ਟੀ ਨਾਲ ਮੇਰਾ ਪਰਿਵਾਰ ਅਤੇ ਮੈਂ ਪੁਲਸ ਦੀ ਮੌਜੂਦਗੀ 'ਚ ਸੋਮਵਾਰ ਨੂੰ ਹੀ ਆਪਣੇ ਘਰ ਚੱਲੇ ਗਏ ਸੀ।
ਹੁਸੈਨ ਨੇ ਕਿਹਾ ਕਿ ਘਟਨਾ ਦੀ ਨਿਰਪੱਖ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਨਿਸ਼ਾਨਾ ਬਣਾਉਣਾ ਗਲਤ ਹੈ। ਇਸ ਨਾਲ ਮੇਰਾ ਅਤੇ ਮੇਰੇ ਪਰਿਵਾਰ ਦਾ ਕੁਝ ਲੈਣਾ-ਦੇਣਾ ਨਹੀਂ ਹੈ।
ਕੇਜਰੀਵਾਲ ਬੋਲ-ਜੇਕਰ ਆਪ ਦਾ ਹੈ ਤਾਂ ਡੱਬਲ ਸਜ਼ਾ ਦੋ
ਉੱਥੇ, ਮੁੱਖਮੰਤਰੀ ਅਰਵਿੰਦ ਕੇਜਰੀਵਾਰ ਨੇ ਆਪ ਕੌਂਸਲਰ ਤਾਹਿਰ ਹੁਸੈਨ ਨੂੰ ਲੈ ਕੇ ਕਿਹਾ ਕਿ ਕੋਈ ਵੀ ਦੰਗੇਬਾਜ਼ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਬਖਸ਼ਿਆ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਦੰਗਿਆਂ 'ਚ ਸ਼ਾਮਲ ਲੋਕਾਂ ਦਾ ਸਬੰਧ ਆਮ ਆਦਮੀ ਪਾਰਟੀ ਨਾਲ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਦੋਗੁਣੀ ਸਜ਼ਾ ਦਵੋ।
ਦੰਗੇ ਤਾਂ ਹੁੰਦੇ ਰਹਿੰਦੇ ਹਨ, ਇਹ ਜ਼ਿੰਦਗੀ ਦਾ ਹਿੱਸਾ ਹੈ : ਰਣਜੀਤ ਚੌਟਾਲਾ
NEXT STORY