ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਸਰਕਾਰ ਵਲੋਂ ਧੀ ਦੇ ਵਿਆਹ 'ਤੇ ਇਕ ਲੱਖ ਰੁਪਏ ਦੀ ਮਦਦ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ 10 ਲੱਖ ਰੁਪਏ ਤੱਕ ਦਾ ਬੀਮਾ ਵੀ ਕੀਤਾ ਜਾਵੇਗਾ। ਇਹ ਐਲਾਨ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਟੋ ਵਾਲਿਆਂ ਲਈ ਕੀਤਾ ਹੈ। ਦਿੱਲੀ 'ਚ ਆਟੋ ਵਾਲਿਆਂ ਦਾ ਹੁਣ 10 ਲੱਖ ਤੱਕ ਦਾ ਬੀਮਾ ਕੀਤਾ ਜਾਵੇਗਾ। ਉੱਥੇ ਹੀ ਕੇਜਰੀਵਾਲ ਨੇ ਆਟੋ ਡਰਾਈਵਰ ਦੀ ਧੀ ਦੇ ਵਿਆਹ 'ਚ ਇਕ ਲੱਖ ਰੁਪਏ ਦਾ ਵੀ ਐਲਾਨ ਕੀਤਾ। ਕੇਜਰੀਵਾਲ ਨੇ ਕਿਹਾ ਕਿ ਆਟੋ ਵਾਲਿਆਂ ਦੀ ਵਰਦੀ ਲਈ ਸਾਲ 'ਚ 2 ਵਾਰ 2500 ਰੁਪਏ ਦੀ ਮਦਦ ਦਿੱਤੀ ਜਾਵੇਗੀ। ਨਾਲ ਹੀ ਆਟੋ ਵਾਲਿਆਂ ਦੇ ਬੱਚਿਆਂ ਦੀ ਕੋਚਿੰਗ ਦਾ ਖਰਚਾ ਵੀ ਦਿੱਲੀ ਸਰਕਾਰ ਚੁੱਕੇਗੀ।
ਇਹ ਵੀ ਪੜ੍ਹੋ : ਮੰਗਲਵਾਰ ਤੇ ਵੀਰਵਾਰ ਹੋਇਆ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ
ਕੇਜਰੀਵਾਲ ਨੇ 'ਪੁੱਛੋ ਐਪ' ਮੁੜ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਹੈ। ਇਹ ਐਪ 'ਦਿੱਲੀ ਇੰਟੀਗ੍ਰੇਟੇਡ ਮਲਟੀ-ਮਾਡਲ ਟ੍ਰਾਂਜਿਟ ਸਿਸਟਮ' ਵਲੋਂ ਵਿਕਸਿਤ ਡਾਟਾਬੇਸ ਤੱਕ ਪਹੁੰਚ ਸਥਾਪਤ ਕਰਨ 'ਚ ਮਦਦ ਕਰਦੀ ਹੈ, ਜਿਸ ਨਾਲ ਲੋਕਾਂ ਨੂੰ ਰਜਿਸਟਰਡ ਆਟੋ ਚਾਲਕਾਂ ਨੂੰ ਫੋਨ ਕਰਨ ਦੀ ਸਹੂਲਤ ਮਿਲਦੀ ਹੈ। ਇਸ ਤੋਂ ਪਹਿਲੇ ਕੇਜਰੀਵਾਲ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਨੇ ਕੋਂਡਲੀ 'ਚ ਆਟੋ ਡਰਾਈਵਰ ਨਵਨੀਤ ਦੇ ਘਰ ਲੰਚ ਕੀਤਾ ਸੀ। ਨਵਨੀਤ ਨੇ ਸੋਮਵਾਰ ਨੂੰ ਫਿਰੋਜ਼ਸ਼ਾਹ ਰੋਡ 'ਤੇ ਚਾਹ 'ਤੇ ਚਰਚਾ ਦੌਰਾਨ ਕੇਜਰੀਵਾਲ ਨੂੰ ਸੱਦਾ ਦਿੱਤਾ ਸੀ। ਦੱਸਣਯੋਗ ਹੈ ਕਿ ਦਿੱਲੀ ਦੀ 70 ਮੈਂਬਰੀ ਵਿਧਾਨ ਸਭਾ ਲਈ ਚੋਣਾਂ ਅਗਲੇ ਸਾਲ ਫਰਵਰੀ 'ਚ ਹੋਣੀਆਂ ਹਨ।
ਆਟੋ ਵਾਲਿਆਂ ਲਈ 5 ਵੱਡੇ ਐਲਾਨ
1- ਦਿੱਲੀ 'ਚ ਆਟੋ ਵਾਲਿਆਂ ਦਾ 10 ਲੱਖ ਦਾ ਜੀਵਨ ਬੀਮਾ ਅਤੇ 5 ਲੱਖ ਦਾ ਐਕਸੀਡੈਂਟਲ ਬੀਮਾ
2- ਧੀ ਦੇ ਵਿਆਹ 'ਚ ਦਿੱਤੀ ਜਾਵੇਗੀ 1 ਲੱਖ ਦੀ ਆਰਥਿਕ ਮਦਦ
3- ਵਰਦੀ ਲਈ ਸਾਲ 'ਚ 2 ਵਾਰ 2500-2500 ਰੁਪਏ ਦਿੱਤੇ ਜਾਣਗੇ।
4- ਬੱਚਿਆਂ ਦੀ ਕੋਚਿੰਗ ਦਾ ਖਰਚਾ ਦਿੱਲੀ ਸਰਕਾਰ ਚੁੱਕੇਗੀ।
5- 'ਪੁੱਛੋ ਐਪ' ਫਿਰ ਤੋਂ ਚਾਲੂ ਹੋਵੇਗੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
AI ਤੇ ਤਕਨੀਕੀ ਕ੍ਰਾਂਤੀ ਨੂੰ ਅਪਣਾਉਣ 'ਚ ਗਲੋਬਲ ਸਾਊਥ ਦੀ ਅਗਵਾਈ ਕਰ ਰਹੇ ਭਾਰਤੀ
NEXT STORY