ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ 'ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੇ ਵੀਰਵਾਰ ਨੂੰ 'ਕੇਜਰੀਵਾਲ ਆਉਣਗੇ' ਮੁਹਿੰਮ ਦੀ ਸ਼ੁਰੂਆਤ ਕੀਤੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਬਕਾਰੀ ਨੀਤੀ ਮਾਮਲੇ ਨਾਲ ਜੁੜੇ ਘਪਲੇ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਤਿਹਾੜ ਜੇਲ੍ਹ 'ਚ ਬੰਦ ਹਨ। ਇਸ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਕਰ ਰਹੀ ਹੈ।
'ਆਪ' ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਾਰਟੀ ਨੇ 'ਕੇਜਰੀਵਾਲ ਆਉਣਗੇ' ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਰਾਸ਼ਟਰੀ ਰਾਜਧਾਨੀ 'ਚ 'ਕੇਜਰੀਵਾਲ ਆਉਣਗੇ' ਦੇ ਨਾਅਰੇ ਨਾਲ ਕੇਜਰੀਵਾਲ ਦੇ ਹੋਰਡਿੰਗ ਲਗਾਏ ਗਏ ਹਨ। ਪਾਰਟੀ ਦਾ ਨਵਾਂ ਨਾਅਰਾ ਹੈ 'ਸਿਸੋਦੀਆ ਆ ਗਏ ਹਨ, ਕੇਜਰੀਵਾਲ ਆਉਣਗੇ'। ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਆਬਕਾਰੀ ਨੀਤੀ ਨਾਲ ਜੁੜੇ ਇਕ ਮਾਮਲੇ 'ਚ 17 ਮਹੀਨੇ ਜੇਲ੍ਹ ਕੱਟਣ ਤੋਂ ਬਾਅਦ ਹਾਲ ਹੀ 'ਚ ਜ਼ਮਾਨਤ ਮਿਲ ਗਈ ਹੈ। ‘ਆਪ’ ਆਗੂਆਂ ਨੇ ਉਮੀਦ ਜਤਾਈ ਹੈ ਕਿ ਕੇਜਰੀਵਾਲ ਨੂੰ ਵੀ ਜਲਦੀ ਜ਼ਮਾਨਤ ਮਿਲ ਜਾਵੇਗੀ।
ਸਕੂਲ ਬੈਗ 'ਚ ਕੋਬਰਾ, ਵਿਦਿਆਰਥੀਆਂ ਨੂੰ ਪੈ ਗਈਆਂ ਭਾਜੜਾਂ
NEXT STORY