ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ 'ਚ 70 ਵਿਧਾਨ ਸਭਾ ਸੀਟਾਂ ਲਈ 5 ਫਰਵਰੀ ਨੂੰ ਵੋਟਿੰਗ ਹੋਵੇਗੀ। 8 ਫਰਵਰੀ ਨੂੰ ਚੋਣਾਂ ਦੇ ਨਤੀਜੇ ਆਉਣਗੇ। ਵੋਟਿੰਗ ਦੀ ਤਾਰੀਖ ਨੇੜੇ ਆਉਂ ਦੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਯਾਨੀ ਕਿ ਅੱਜ ਚੋਣਾਂ ਲਈ ਪਾਰਟੀ ਦਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ।
ਕੇਜਰੀਵਾਲ ਨੇ ਕੀਤੇ ਇਹ ਵੱਡੇ ਐਲਾਨ
ਦਿੱਲੀ ਵਿਚ ਨਵੇਂ ਰਾਸ਼ਨ ਕਾਰਡ ਬਣਾਵਾਂਗੇ।
ਰੁਜ਼ਗਾਰ ਦੀ ਗਾਰੰਟੀ- ਨੌਜਵਾਨਾਂ ਨੂੰ ਰੁਜ਼ਗਾਰ ਯਕੀਨੀ ਬਣਾਉਣ ਲਈ ਵਿਉਂਤਬੰਦੀ ਕੀਤੀ ਜਾਵੇਗੀ।
ਮਹਿਲਾ ਸਨਮਾਨ ਯੋਜਨਾ: ਹਰ ਔਰਤ ਨੂੰ ਉਸ ਦੇ ਬੈਂਕ ਖਾਤੇ ਵਿਚ 2100 ਰੁਪਏ ਮਿਲਣਗੇ।
ਸੰਜੀਵਨੀ ਯੋਜਨਾ- 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਮੁਫ਼ਤ ਇਲਾਜ।
ਪਾਣੀ ਦੇ ਬਿੱਲ ਮੁਆਫ ਕਰ ਦਿੱਤੇ ਗਏ ਹਨ, ਜੋ ਬਿੱਲ ਭੇਜੇ ਗਏ ਹਨ, ਉਨ੍ਹਾਂ ਦੀ ਅਦਾਇਗੀ ਕਰਨ ਦੀ ਕੋਈ ਲੋੜ ਨਹੀਂ ਹੈ।
ਹਰ ਘਰ 'ਚ 24 ਘੰਟੇ ਸਾਫ਼ ਪਾਣੀ।
ਅਸੀਂ ਯਮੁਨਾ ਨੂੰ ਸਾਫ਼ ਕਰਾਂਗੇ - ਸਾਡੇ ਕੋਲ ਫੰਡ ਅਤੇ ਪੂਰੀ ਯੋਜਨਾ ਹੈ।
ਦਿੱਲੀ ਦੀਆਂ ਸੜਕਾਂ ਯੂਰਪੀਅਨ ਪੱਧਰ ਦੀਆਂ ਹੋਣਗੀਆਂ।
ਡਾ. ਅੰਬੇਡਕਰ ਸਕਾਲਰਸ਼ਿਪ ਸਕੀਮ- ਵਿਦੇਸ਼ੀ ਯੂਨੀਵਰਸਿਟੀਆਂ 'ਚ ਦਲਿਤ ਬੱਚਿਆਂ ਦੇ ਦਾਖਲੇ ਦਾ ਸਾਰਾ ਖਰਚਾ ਦਿੱਲੀ ਸਰਕਾਰ ਕਰੇਗੀ।
ਕਾਲਜ ਦੇ ਵਿਦਿਆਰਥੀਆਂ ਨੂੰ ਦਿੱਲੀ ਮੈਟਰੋ 'ਚ ਮੁਫਤ ਬੱਸ ਦੀ ਸਹੂਲਤ ਅਤੇ 50 ਫ਼ੀਸਦੀ ਦੀ ਛੋਟ ਮਿਲੇਗੀ।
ਪੁਜਾਰੀ ਅਤੇ ਗ੍ਰੰਥੀਆਂ ਨੂੰ ਹਰ ਮਹੀਨੇ 18-18 ਹਜ਼ਾਰ ਰੁਪਏ ਮਿਲਣਗੇ।
ਕਿਰਾਏਦਾਰਾਂ ਨੂੰ ਮੁਫਤ ਬਿਜਲੀ ਅਤੇ ਪਾਣੀ ਦੀ ਸਹੂਲਤ ਵੀ ਮਿਲੇਗੀ।
ਜਿੱਥੇ ਵੀ ਸੀਵਰ ਬਲਾਕ ਹੈ, ਉਸ ਨੂੰ 15 ਦਿਨਾਂ 'ਚ ਸਾਫ਼ ਕਰ ਦਿੱਤਾ ਜਾਵੇਗਾ ਅਤੇ ਡੇਢ ਸਾਲ 'ਚ ਪੁਰਾਣਾ ਸੀਵਰ ਬਦਲ ਦਿੱਤਾ ਜਾਵੇਗਾ।
ਆਟੋ-ਟੈਕਸੀ-ਈ-ਰਿਕਸ਼ਾ ਚਾਲਕਾਂ ਦੀ ਧੀ ਦੇ ਵਿਆਹ ਲਈ 1 ਲੱਖ ਰੁਪਏ, ਬੱਚਿਆਂ ਨੂੰ ਮੁਫਤ ਕੋਚਿੰਗ ਅਤੇ ਬੀਮੇ ਦਾ ਲਾਭ।
RWA ਨੂੰ ਪ੍ਰਾਈਵੇਟ ਸੁਰੱਖਿਆ ਗਾਰਡਾਂ ਨੂੰ ਨੌਕਰੀ 'ਤੇ ਰੱਖਣ ਲਈ ਪੈਸੇ ਦਿੱਤੇ ਜਾਣਗੇ।
ਲਾਗੂ ਰਹਿਣਗੀਆਂ ਪੁਰਾਣੀਆਂ ਯੋਜਨਾਵਾਂ
ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਸਰਕਾਰ ਵੱਲੋਂ ਪਹਿਲਾਂ ਹੀ ਜਾਰੀ ਕੀਤੀ ਗਈ ਮੁਫਤ ਬਿਜਲੀ, ਮੁਫਤ ਪਾਣੀ, ਬਜ਼ੁਰਗਾਂ ਲਈ ਮੁਫਤ ਤੀਰਥ ਯਾਤਰਾ, ਔਰਤਾਂ ਲਈ ਬੱਸ ਯਾਤਰਾ ਜਾਰੀ ਰਹੇਗੀ, ਮੁਹੱਲਾ ਕਲੀਨਿਕ ਦਾ ਵਿਸਥਾਰ ਕੀਤਾ ਜਾਵੇਗਾ। ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਭਾਜਪਾ ਵਾਲਿਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਮੁਫਤ ਬਿਜਲੀ, ਮੁਫਤ ਪਾਣੀ, ਮੁਫਤ ਸਿੱਖਿਆ ਅਤੇ ਮੁਫਤ ਇਲਾਜ ਬੰਦ ਕਰ ਦੇਣਗੇ।
ਪੁਲਸ ਨਾਲ ਮੁਕਾਬਲੇ ਮਗਰੋਂ ਦੋ ਵਾਹਨ ਚੋਰ ਗ੍ਰਿਫਤਾਰ, ਇਕ ਦੇ ਪੈਰ 'ਚ ਲੱਗੀ ਗੋਲੀ
NEXT STORY