ਨੋਇਡਾ- ਪੁਲਸ ਨੇ ਇਕ ਮੁਕਾਬਲੇ ਦੌਰਾਨ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਚੋਰੀ ਦੇ 15 ਦੋ-ਪਹੀਆ ਵਾਹਨ ਅਤੇ ਨਾਜਾਇਜ਼ ਹਥਿਆਰ ਬਰਾਮਦ ਕੀਤੇ ਹਨ। ਪੁਲਸ ਦੀ ਗੋਲੀ ਲੱਗਣ ਨਾਲ ਇਕ ਅਪਰਾਧੀ ਜ਼ਖਮੀ ਹੋ ਗਿਆ ਹੈ। ਪੁਲਸ ਦੇ ਡਿਪਟੀ ਕਮਿਸ਼ਨਰ (ਜ਼ੋਨ-1) ਰਾਮ ਬਦਨ ਸਿੰਘ ਨੇ ਸੋਮਵਾਰ ਨੂੰ ਦੱਸਿਆ ਕਿ ਬੀਤੀ ਰਾਤ ਸੈਕਟਰ-58 ਦੀ ਪੁਲਸ ਸੈਕਟਰ-62 ਵਿਚ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਦੋ ਵਿਅਕਤੀ ਮੋਟਰਸਾਈਕਲ ’ਤੇ ਆਉਂਦੇ ਦੇਖੇ ਗਏ। ਪੁਲਸ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਹ ਪੁਲਸ ’ਤੇ ਫਾਇਰ ਕਰ ਕੇ ਭੱਜਣ ਲੱਗੇ।
ਸਿੰਘ ਨੇ ਦੱਸਿਆ ਕਿ ਪੁਲਸ ਦੀ ਜਵਾਬੀ ਕਾਰਵਾਈ 'ਚ ਇਮਰਾਨ (ਪੁੱਤਰ ਮੁਹੰਮਦ ਸਲੀਮ) ਨੂੰ ਪੈਰ 'ਚ ਗੋਲੀ ਲੱਗ ਗਈ। ਉਨ੍ਹਾਂ ਨੇ ਦੱਸਿਆ ਕਿ ਮੇਰਠ ਦੇ ਰਹਿਣ ਵਾਲੇ ਇਮਰਾਨ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਇਮਰਾਨ ਕੋਲੋਂ ਇਕ ਮੋਟਰਸਾਈਕਲ, ਦੇਸੀ ਪਿਸਤੌਲ ਅਤੇ ਕਾਰਤੂਸ ਆਦਿ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਮਰਾਨ ਖ਼ਿਲਾਫ਼ ਪਹਿਲਾਂ ਵੀ ਚੋਰੀ ਦੇ 65 ਕੇਸ ਦਰਜ ਹਨ।
ਸਿੰਘ ਨੇ ਦੱਸਿਆ ਕਿ ਦੂਜੇ ਅਪਰਾਧੀ ਨੂੰ ਪੁਲਸ ਨੇ ਤਲਾਸ਼ੀ ਮੁਹਿੰਮ ਦੌਰਾਨ ਗ੍ਰਿਫਤਾਰ ਕੀਤਾ ਹੈ। ਉਸ ਦੀ ਪਛਾਣ ਆਰਿਫ ਰਾਣਾ (ਉ. ਫਹੀਮੁਦੀਨ) ਵਜੋਂ ਹੋਈ ਹੈ। ਉਹ ਵੀ ਮੇਰਠ ਦਾ ਰਹਿਣ ਵਾਲਾ ਹੈ। ਡਿਪਟੀ ਕਮਿਸ਼ਨਰ ਆਫ਼ ਪੁਲਸ (ਜ਼ੋਨ 1) ਅਨੁਸਾਰ ਪੁੱਛਗਿੱਛ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਇਹ ਬਦਮਾਸ਼ ਪੇਸ਼ੇਵਰ ਬਾਈਕ ਚੋਰ ਹਨ ਅਤੇ ਬਾਈਕ ਚੋਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਕੱਟ ਕੇ ਕਬਾੜ 'ਚ ਵੇਚ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਆਰਿਫ਼ ਰਾਣਾ ਦੀ ਨਿਸ਼ਾਨਦੇਹੀ 'ਤੇ ਇਕ ਥਾਂ ਤੋਂ 14 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ। ਇਨ੍ਹਾਂ ਬਾਈਕ ਦੀ ਨਿਗਰਾਨੀ ਕਰ ਰਹੇ ਸਾਰਿਕ ਅਤੇ ਉਸਮਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਮਹਾਕੁੰਭ ਪਹੁੰਚੀ ਸਪਨਾ ਚੌਧਰੀ ਨੇ ਲਗਾਈ ਸੰਗਮ 'ਚ ਡੁਬਕੀ, ਕਿਸ਼ਤੀ 'ਚ ਵੀ ਘੁੰਮਦੀ ਆਈ ਨਜ਼ਰ
NEXT STORY