ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਮਿਲ ਚੁੱਕਾ ਹੈ। ਚੋਣ ਕਮਿਸ਼ਨ ਨੇ ਸੋਮਵਾਰ ਸ਼ਾਮ ਨੂੰ ਵੱਡਾ ਫ਼ੈਸਲਾ ਲਿਆ ਹੈ। ਚੋਣ ਕਮਿਸ਼ਨ ਨੇ 3 ਪਾਰਟੀਆਂ-ਰਾਸ਼ਟਰਵਾਦੀ ਕਾਂਗਰਸ (NCP), ਤ੍ਰਿਣਮੂਲ ਕਾਂਗਰਸ (TMC), ਅਤੇ ਭਾਰਤੀ ਕਮਿਊਨਿਸਟ ਪਾਰਟੀ (CPI) ਦਾ ਰਾਸ਼ਟਰੀ ਪਾਰਟੀ ਦਾ ਦਰਜਾ ਖ਼ਤਮ ਕਰ ਦਿੱਤਾ। ਇਸ ਵੱਡੀ ਪ੍ਰਾਪਤੀ ਮਗਰੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕੀਤੀ।
ਇਹ ਵੀ ਪੜ੍ਹੋ- AAP ਨੂੰ ਕੌਮੀ ਪਾਰਟੀ ਦਾ ਦਰਜਾ ਮਿਲਣ 'ਤੇ ਕੇਜਰੀਵਾਲ ਹੋਏ ਬਾਗੋ-ਬਾਗ, ਕਿਹਾ - 'ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ'
ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਰਾਸ਼ਟਰੀ ਪਾਰਟੀ ਬਣ ਗਈ ਹੈ। ਉਨ੍ਹਾਂ ਦੱਸਿਆ ਕਿ ਦੇਸ਼ 'ਚ 1300 ਤੋਂ ਵਧੇਰੇ ਪਾਰਟੀਆਂ ਹਨ ਤੇ ਉਨ੍ਹਾਂ 'ਚੋਂ 6 ਰਾਸ਼ਟਰੀ ਪਾਰਟੀਆਂ ਹਨ। ਇਨ੍ਹਾਂ 6 'ਚੋਂ 3 ਪਾਰਟੀਆਂ ਅਜਿਹੀਆਂ ਹਨ, ਜਿਨ੍ਹਾਂ ਦੀ ਇਕ ਜਾਂ ਇਕ ਦੋ ਵਧ ਸੂਬਿਆਂ ਵਿਚ ਸਰਕਾਰਾਂ ਹਨ। ਉਨ੍ਹਾਂ 'ਚ ਆਮ ਆਦਮੀ ਪਾਰਟੀ ਵੀ ਹੈ। ਇਸ ਲਈ ਮੈਂ ਆਮ ਆਦਮੀ ਪਾਰਟੀ ਨੂੰ ਵਧਾਈ ਦਿੰਦਾ ਹਾਂ।
ਕੇਜਰੀਵਾਲ ਨੇ ਕਿਹਾ ਕਿ ਅਸੀਂ ਕਿੱਥੋਂ ਤੋਂ ਕਿੱਥੇ ਆ ਗਏ। ਇਸ ਦਾ ਮਤਲਬ ਹੈ ਕਿ ਉੱਪਰ ਵਾਲਾ ਸਾਡੇ ਤੋਂ ਕੁਝ ਕਰਾਉਣਾ ਚਾਹੁੰਦਾ ਹੈ। ਭਗਵਾਨ ਨੇ ਜ਼ੀਰੋ ਤੋਂ ਸਾਨੂੰ ਇਸ ਥਾਂ ਤੱਕ ਪਹੁੰਚਾਇਆ। ਉੱਪਰ ਵਾਲਾ ਦੇਸ਼ ਲਈ ਸਾਡੇ ਤੋਂ ਕੁਝ ਤਾਂ ਕਰਾਉਣਾ ਚਾਹੁੰਦਾ ਹੈ। ਕੇਜਰੀਵਾਲ ਨੇ ਕਿਹਾ ਕਿ ਮਨੀਸ਼ ਜੀ ਅਤੇ ਜੈਨ ਸਾਬ੍ਹ ਦੀ ਯਾਦ ਆ ਰਹੀ ਹੈ। ਉਹ ਦੇਸ਼ ਲਈ ਸੰਘਰਸ਼ ਕਰ ਰਹੇ ਹਨ। ਦੇਸ਼ ਵਿਰੋਧੀ ਤਾਕਤਾਂ ਆਮ ਆਦਮੀ ਪਾਰਟੀ ਦਾ ਵਿਰੋਧ ਕਰਦੀਆਂ ਹਨ। ਇੰਨੇ ਘੱਟ ਸਮੇਂ ਵਿਚ 'ਆਪ' ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਮਿਲਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਹੁਣ ਸਾਡੀ ਜ਼ਿੰਮੇਵਾਰੀ ਹੋਰ ਵਧ ਗਈ ਹੈ। ਆਮ ਆਦਮੀ ਪਾਰਟੀ ਵਿਚਾਰਧਾਰਾ ਦੇ ਤਿੰਨ ਸਤੰਭ- 1. ਕੱਟੜ ਈਮਾਨਦਾਰੀ, 2. ਮਰਨ ਜਾਵਾਂਗੇ ਦੇਸ਼ ਨਾਲ ਗੱਦਾਰੀ ਨਹੀਂ ਕਰਾਂਗੇ, ਬੇਈਮਾਨੀ ਨਹੀਂ ਕਰਾਂਗੇ, 3. ਇਨਸਾਨੀਅਤ ਹੈ।
ਇਹ ਵੀ ਪੜ੍ਹੋ- ਬਰਫ਼ ਨਾਲ ਢਕੇ ਸ੍ਰੀ ਹੇਮਕੁੰਟ ਸਾਹਿਬ ਦੀਆਂ ਤਸਵੀਰਾਂ ਆਈਆਂ ਸਾਹਮਣੇ, ਇਸ ਤਾਰੀਖ਼ ਨੂੰ ਖੁੱਲਣਗੇ ਕਿਵਾੜ
ਕੇਜਰੀਵਾਲ ਮੁਤਾਬਕ ਅਸੀ ਵਿਖਾ ਦਿੱਤਾ ਕਿ ਈਮਾਨਦਾਰੀ ਨਾਲ ਸਰਕਾਰ ਚਲਾਈ ਜਾ ਸਕਦੀ ਹੈ। ਸਾਡੇ ਸਾਰਿਆ ਦਾ ਸੁਫ਼ਨਾ ਹੈ ਕਿ ਭਾਰਤ ਦੁਨੀਆ ਦਾ ਨੰਬਰ-1 ਦੇਸ਼ ਬਣੇ। ਸ਼ਾਇਦ ਭਗਵਾਨ ਇਹ ਚਾਹੁੰਦਾ ਹੈ ਕਿ ਭਾਰਤ ਨੂੰ ਨੰਬਰ-ਵਨ ਦੇਸ਼ ਆਮ ਆਦਮੀ ਪਾਰਟੀ ਵਾਲੇ ਹੀ ਬਣਾਉਣਗੇ। ਆਮ ਆਦਮੀ ਪਾਰਟੀ 'ਤੇ ਦੇਸ਼ ਦੇ ਕਰੋੜਾਂ ਲੋਕਾਂ ਦੀ ਉਮੀਦ ਹੁਣ ਵਿਸ਼ਵਾਸ ਬਣ ਗਈ ਹੈ। ਜਨਤਾ ਨੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਭਗਵਾਨ ਦੇ ਆਸ਼ੀਰਵਾਦ ਤੋਂ ਅਸੀਂ ਇਹ ਜ਼ਿੰਮੇਵਾਰੀ ਵੀ ਪੂਰੀ ਈਮਾਨਦਾਰੀ ਨਾਲ ਨਿਭਾਵਾਂਗੇ।
ਅਮਰਨਾਥ ਤੀਰਥ ਯਾਤਰੀਆਂ ਲਈ ਖ਼ੁਸ਼ਖ਼ਬਰੀ, ਕੇਂਦਰ ਚੁੱਕਣ ਜਾ ਰਿਹੈ ਵੱਡਾ ਕਦਮ
NEXT STORY