ਸ਼੍ਰੀਨਗਰ- ਅਮਰਨਾਥ ਦੇ ਸ਼ਰਧਾਲੂਆਂ ਲਈ ਵੱਡੀ ਖੁਸ਼ਖ਼ਬਰੀ ਹੈ। ਕੇਂਦਰ ਸਰਕਾਰ ਅਮਰਨਾਥ ਤੀਰਥ ਯਾਤਰੀਆਂ ਦੀ ਸਹੂਲਤ ਲਈ ਵੱਡਾ ਮਹੱਤਵਪੂਰਨ ਕਦਮ ਚੁੱਕਣ ਜਾ ਰਹੀ ਹੈ। ਕੇਂਦਰ ਨੇ ਉੁਪ ਰਾਜਪਾਲ ਮਨੋਜ ਸਿਨਹਾ ਦੀ ਅਮਰਨਾਥ ਗੁਫ਼ਾ ਤੱਕ ਸੜਕ ਬਣਾਉਣ ਦੇ ਮਤੇ 'ਤੇ ਮੋਹਰ ਲਾ ਦਿੱਤੀ ਹੈ। ਇਸ ਨਾਲ ਪੰਚਤਰਣੀ ਤੱਕ ਵਾਹਨ 'ਚ ਜਾਇਆ ਜਾ ਸਕੇਗਾ ਅਤੇ ਉਸ ਦੇ ਅੱਗੇ ਵੀ ਪੈਦਲ ਰਾਹ ਬਣਾਇਆ ਜਾਵੇਗਾ। ਇਸ ਨਾਲ ਭਵਿੱਖ 'ਚ ਪਹਿਲਗਾਮ ਤੋਂ ਬਾਬਾ ਅਮਰਨਾਥ ਦੇ ਦਰਸ਼ਨਾਂ ਦਾ ਸਮਾਂ ਤਿੰਨ ਦਿਨ ਤੋਂ ਘਟ ਕੇ ਸਿਰਫ਼ 8 ਘੰਟੇ ਰਹਿ ਜਾਵੇਗਾ।
ਇਹ ਵੀ ਪੜ੍ਹੋ- ਬਰਫ਼ ਨਾਲ ਢਕੇ ਸ੍ਰੀ ਹੇਮਕੁੰਟ ਸਾਹਿਬ ਦੀਆਂ ਤਸਵੀਰਾਂ ਆਈਆਂ ਸਾਹਮਣੇ, ਇਸ ਤਾਰੀਖ਼ ਨੂੰ ਖੁੱਲਣਗੇ ਕਿਵਾੜ
ਅਮਰਨਾਥ ਯਾਤਰੀਆਂ ਦੀ ਸਹੂਲਤ ਲਈ 5300 ਕਰੋੜ ਦੀ ਲਾਗਤ ਨਾਲ ਇਸ ਪ੍ਰਾਜੈਕਟ ਦਾ ਕੰਮ ਪੂਰਾ ਹੋਣ ਮਗਰੋਂ ਸ਼ਰਧਾਲੂਆਂ ਨੂੰ ਯਾਤਰਾ ਮਾਰਗ 'ਤੇ ਫਿਸਲਣ ਵਰਗੀਆਂ ਚੁਣੌਤੀਆਂ ਤੋਂ ਮੁਕਤੀ ਮਿਲ ਜਾਵੇਗੀ। ਇਸ ਦੇ ਨਾਲ ਹੀ 3 ਦਿਨ ਦੀ ਅਮਰਨਾਥ ਯਾਤਰਾ ਸਿਰਫ 8 ਘੰਟੇ ਵਿਚ ਪੂਰੀ ਕੀਤੀ ਜਾ ਸਕੇਗੀ। ਇਸ ਵਿਚ ਸੀਮਾ ਸੜਕ ਸੰਗਠਨ (BRO) ਦੀ ਮਦਦ ਲਈ ਜਾਵੇਗੀ।
ਇਹ ਵੀ ਪੜ੍ਹੋ- ਇਸ ਦਿਨ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਜਾਣੋ ਕਦੋਂ ਅਤੇ ਕਿੱਥੇ-ਕਿੱਥੇ ਆਵੇਗਾ ਨਜ਼ਰ
ਇਸ ਬਾਬਤ ਜਾਣਕਾਰੀ ਦਿੰਦੇ ਹੋਏ ਕੇਂਦਰੀ ਟਰਾਂਸਪੋਰਟ ਅਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਕੇਂਦਰ ਨੇ ਅਮਰਨਾਥ ਯਾਤਰਾ ਨੂੰ ਸੌਖਾਲਾ ਬਣਾਉਣ ਲਈ 5300 ਕਰੋੜ ਦੀ ਲਾਗਤ ਨਾਲ 110 ਕਿਲੋਮੀਟਰ ਲੰਬੀ ਫੋਰਲੇਨ ਸੜਕ ਬਣਾਉਣ ਦਾ ਫ਼ੈਸਲਾ ਲਿਆ ਹੈ। ਇਸ ਪ੍ਰਾਜੈਕਟ ਤਹਿਤ ਬਾਲਟਾਲ ਤੋਂ ਪਵਿੱਤਰ ਗੁਫ਼ਾ ਤੱਕ 750 ਕਰੋੜ 'ਚ 9 ਕਿਲੋਮੀਟਰ ਲੰਬਾ ਰੋਪਵੇਅ ਬਣਾਉਣ ਦੀ ਯੋਜਨਾ ਹੈ। ਇਸ ਤੋਂ ਇਲਾਵਾ ਮਾਰਗ 'ਤੇ ਸ਼ੇਸ਼ਨਾਗ ਅਤੇ ਪੰਚਤਰਣੀ ਵਿਚਾਲੇ 10.8 ਕਿਲੋਮੀਟਰ ਲੰਬੀ ਸੁਰੰਗ ਬਣਾਉਣ ਦੀ ਵੀ ਯੋਜਨਾ ਹੈ। ਇਸ ਨਾਲ ਸ਼ਰਧਾਲੂਆਂ ਨੂੰ ਜ਼ਮੀਨ ਖਿਸਕਣ, ਮੀਂਹ, ਬਰਫ਼ਬਾਰੀ ਤੋਂ ਯਾਤਰਾ ਨਹੀਂ ਰੋਕਣੀ ਪਵੇਗੀ ਅਤੇ ਨਾ ਹੀ ਕਿਸੇ ਦੀ ਜਾਨ ਨੂੰ ਖ਼ਤਰਾ ਪੈਦਾ ਹੋਵੇਗਾ।
ਇਹ ਵੀ ਪੜ੍ਹੋ- ਲਾਲ ਕਿਲ੍ਹਾ ਮੈਦਾਨ 'ਚ ਦਿੱਲੀ ਫਤਿਹ ਦਿਵਸ ਦੀ ਸ਼ੁਰੂਆਤ, ਸ਼ਬਦ ਕੀਰਤਨ ਸਰਵਣ ਕਰ ਨਿਹਾਲ ਹੋਈਆਂ ਸੰਗਤਾਂ
ਕਸ਼ਮੀਰ 'ਚ 3 ਗੁਣਾ ਵਧੇਗਾ ਸੈਰ-ਸਪਾਟਾ ਅਤੇ ਰੁਜ਼ਗਾਰ, 'ਜ਼ੋਜਿਲਾ' ਦੇ ਉਦਘਾਟਨ ਨਾਲ ਹੋਵੇਗੀ ਨਵੀਂ ਸ਼ੁਰੂਆਤ
NEXT STORY