ਲਖਨਊ–ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਜ਼ਮ ਖਾਨ ਦੇ ਪੁੱਤਰ ਅਤੇ ਵਿਧਾਇਕ ਅਬਦੁੱਲ ਆਜ਼ਮ ਖਾਨ ਨੂੰ ਪੁਲਸ ਨੇ ਅੱਜ ਭਾਵ ਬੁੱਧਵਾਰ ਨੂੰ ਹਿਰਾਸਤ ’ਚ ਲੈ ਲਿਆ। ਮਿਲੀ ਜਾਣਕਾਰੀ ਮੁਤਾਬਕ ਰਾਮਪੁਰ ਦੀ ਪੁਲਸ ਨੇ ਅੱਜ ਸਵੇਰੇਸਾਰ ਮੁਹੰਮਦ ਅਲੀ ਜੌਹਰ ਯੂਨੀਵਰਸਿਟੀ ਵਿਖੇ ਛਾਪਾ ਮਾਰ ਕੇ ਉਕਤ ਕਾਰਵਾਈ ਕੀਤੀ। ਅਬਦੁੱਲਾ ਨੂੰ ਸਰਕਾਰੀ ਕੰਮ ’ਚ ਰੁਕਾਵਟ ਪਾਉਣ ਦੇ ਦੋਸ਼ ਹੇਠ ਹਿਰਾਸਤ ’ਚ ਲਿਆ ਗਿਆ। ਉਸ ’ਤੇ ਦੋਸ਼ ਹੈ ਕਿ ਆਪਣੀ ਜਨਮ ਮਿਤੀ ’ਚ ਹੇਰਫੇਰ ਕਰ ਕੇ ਉਸ ਨੇ ਪਾਸਪੋਰਟ ਹਾਸਲ ਕੀਤਾ।
ਇਹ ਵੀ ਦੱਸਿਆ ਜਾਂਦਾ ਹੈ ਕਿ ਪੁਲਸ ਜੌਹਰ ਯੂਨੀਵਰਸਿਟੀ ’ਚ ਪੁਰਾਤਨ ਕਿਤਾਬਾਂ ਦੀ ਚੋਰੀ ਬਾਰੇ ਮੰਗਲਵਾਰ ਤੋਂ ਛਾਪੇ ਮਾਰ ਰਹੀ ਸੀ। ਬੁੱਧਵਾਰ ਵੀ ਜਦੋਂ ਇਸ ਸਬੰਧੀ ਪੁਲਸ ਯੂਨੀਵਰਸਿਟੀ ਅੰਦਰ ਪੁੱਜੀ ਤਾਂ ਅਬਦੁੱਲਾ ਮੌਕੇ ’ਤੇ ਆਪਣੇ ਸਾਥੀਆਂ ਨਾਲ ਪਹੁੰਚੇ। ਉਨ੍ਹਾਂ ਪੁਲਸ ਨੂੰ ਕਾਰਵਾਈ ਕਰਨ ਤੋਂ ਰੋਕਿਆ ਅਤੇ ਨਾਲ ਹੀ ਹੰਗਾਮਾ ਸ਼ੁਰੂ ਕਰ ਦਿੱਤਾ। ਪੁਲਸ ਨਾਲ ਤਿੱਖੀ ਬਹਿਸ ਦੌਰਾਨ ਅਬਦੁੱਲਾ ਅਤੇ 4 ਹੋਰਨਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ।
ਕਾਰਗਿਲ 20ਵੀਂ ਵਰੇਗੰਢ ਮੌਕੇ 8ਵੀਂ ਸਿੱਖ ਰੈਜੀਮੈਂਟ ਦਾ ਜ਼ਿਕਰ ਨਾ ਕਰਨ 'ਤੇ ਦੁਖੀ ਹੋਏ ਬਜ਼ੁਰਗ ਸੈਨਿਕ
NEXT STORY