ਸਿਰਸਾ (ਵਾਰਤਾ)– ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੀ ਏਲਨਾਬਾਦ ਵਿਧਾਨ ਸਭਾ ਜ਼ਿਮਨੀ ਚੋਣ ਦੀ ਅੱਜ ਵੋਟਾਂ ਦੀ ਗਿਣਤੀ ਦੇ ਪਹਿਲੇ ਦੌਰ ’ਚ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਅਭੈ ਚੌਟਾਲਾ ਮੁਕਾਬਲੇ ’ਚ ਅੱਗੇ ਚੱਲ ਰਹੇ ਹਨ। ਵੋਟਾਂ ਦੀ ਗਿਣਤੀ ਇੱਥੇ ਚੌਧਰੀ ਦੇਵੀਲਾਲ ਯੂਨੀਵਰਸਿਟੀ ਦੇ ਡਾ. ਅੰਬੇਡਕਰ ਭਵਨ ’ਚ ਚੱਲ ਰਹੀ ਹੈ।
ਵੋਟਾਂ ਦੀ ਗਿਣਤੀ ਦੇ ਪਹਿਲੇ ਦੌਰ ’ਚ ਚੌਟਾਲਾ ਨੂੰ 3405, ਭਾਜਪਾ ਪਾਰਟੀ ਦੇ ਗੋਬਿੰਦ ਕਾਂਡਾ ਨੂੰ 2927 ਅਤੇ ਕਾਂਗਰਸ ਦੇ ਪਵਨ ਬੈਨੀਵਾਲ ਨੂੰ 2025 ਵੋਟਾਂ ਮਿਲੀਆਂ ਹਨ। ਡਾਕ ਵੋਟ ਪੱਤਰ 256 ਪ੍ਰਾਪਤ ਹੋਏ ਹਨ। ਵੋਟਾਂ ਦੀ ਗਿਣਤੀ ਲਈ ਤਿੰਨ ਪੱਧਰੀ ਸੁਰੱਖਿਆ ਵਿਵਸਥਾ ਕੀਤੀ ਗਈ ਹੈ।
ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਅਤੇ ਪੁਲਸ ਇੰਸਪੈਕਟਰ ਅਰਪਿਤ ਜੈਨ ਖ਼ੁਦ ਵੋਟ ਦੀ ਗਿਣਤੀ ਕੇਂਦਰ ’ਚ ਨਿਗਰਾਨੀ ਕਰ ਰਹੇ ਹਨ। ਉੱਥੇ ਹੀ ਵੋਟਿੰਗ ਕੇਂਦਰ ਵਿਚ ਮੀਡੀਆ ਦੀ ਐਂਟਰੀ ’ਤੇ ਪਾਬੰਦੀ ਹੈ, ਜਿਸ ਕਾਰਨ ਮੀਡੀਆ ਕਰਮੀਆਂ ’ਚ ਰੋਹ ਹੈ।
ਕੁੱਤੇ ਦੀ ਗਰਦਨ ਘੁੱਟ ਰਿਹਾ ਸੀ ਸ਼ਖਸ, ਗਊ ਨੇ ਚੁੱਕ ਕੇ ਹੇਠਾਂ ਸੁੱਟਿਆ (ਵੀਡੀਓ)
NEXT STORY