ਗੁਹਾਟੀ- ਆਸਾਮ ਵਿਚ ਹੜ੍ਹ ਕਾਰਨ ਪੈਦਾ ਹੋਈ ਸਥਿਤੀ ਫ਼ਿਲਹਾਲ ਸੁਧਰੀ ਨਜ਼ਰ ਨਹੀਂ ਆ ਰਹੀ ਹੈ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਸ਼ੁੱਕਰਵਾਰ ਤੱਕ ਸੂਬੇ ਦੇ 26 ਜ਼ਿਲ੍ਹਿਆਂ ਦੇ ਲੱਗਭਗ 14 ਲੱਖ ਲੋਕ ਪ੍ਰਭਾਵਿਤ ਹਨ। ਇਕ ਅਧਿਕਾਰਤ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਇਸ ਵਿਚ ਕਿਹਾ ਗਿਆ ਹੈ ਕਿ ਬ੍ਰਹਮਾਪੁੱਤਰ ਸਮੇਤ ਕਈ ਪ੍ਰਮੁੱਖ ਦਰਿਆ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੇ ਹਨ। ਇਸ ਸਾਲ ਹੜ੍ਹ, ਤੂਫ਼ਾਨ ਅਤੇ ਆਸਮਾਨੀ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਿਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ 99 ਤੱਕ ਪਹੁੰਚ ਗਈ ਹੈ।
ਇਹ ਵੀ ਪੜ੍ਹੋ- ਨਾਪਾਕ ਮਨਸੂਬੇ ਨਾਕਾਮ! ਚੀਨ ਤੋਂ ਪਾਕਿਸਤਾਨ ਜਾ ਰਹੀ ਪਾਬੰਦੀਸ਼ੁਦਾ ਰਸਾਇਣਾਂ ਦੀ ਵੱਡੀ ਖੇਪ ਜ਼ਬਤ

ਰਿਪੋਰਟ ਵਿਚ ਕਿਹਾ ਗਿਆ ਹੈ ਕਿ 26 ਜ਼ਿਲ੍ਹਿਆਂ ਦੇ 83 ਮਾਲ ਸਰਕਲਾਂ ਅਤੇ 2,545 ਪਿੰਡ ਦੇ 13,99,948 ਲੋਕ ਪ੍ਰਭਾਵਿਤ ਹੋਏ ਹਨ। ਹੜ੍ਹਾਂ ਕਾਰਨ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਕਚਾਰ, ਬਰਪੇਟਾ, ਕਾਮਰੂਪ, ਨਗਾਓਂ, ਧੂਬਰੀ, ਵਿਸ਼ਵਨਾਥ, ਗੋਲਾਘਾਟ, ਗੋਲਪਾੜਾ, ਹੇਲਾਕਾਂਡੀ, ਸ਼ਿਵਸਾਗਰ, ਡਿਬਰੂਗੜ੍ਹ, ਮੋਰੀਗਾਂਵ, ਤਿਨਸੁਕੀਆ, ਨਲਬਾੜੀ, ਧੇਮਾਜੀ, ਦੱਖਣੀ ਸਲਮਾਰਾ, ਲਖੀਮਪੁਰ, ਕਰੀਮਗੰਜ, ਚਰਾਈਦੇਵ, ਬੌਂਗਰਾਜਗਾਓਂ, ਦਰਾਂਗ, ਜੋਰਹਾਟ, ਕਾਮਰੂਪ ਮੈਟਰੋਪੋਲੀਟਨ, ਮਾਜੁਲੀ ਅਤੇ ਚਿਰਾਂਗ ਹਨ।
ਇਹ ਵੀ ਪੜ੍ਹੋ- ਪ੍ਰੇਮ ਸਬੰਧਾਂ ਨੂੰ ਲੈ ਕੇ ਕੁੜੀ ਦੇ ਪਰਿਵਾਰ ਨੇ ਕੁੱਟ-ਕੁੱਟ ਕੇ ਮਾਰਿਆ 24 ਸਾਲਾ ਮੁੰਡਾ

ਬੁੱਧਵਾਰ ਤੱਕ 25 ਜ਼ਿਲ੍ਹਿਆਂ ਵਿਚ ਪ੍ਰਭਾਵਿਤ ਲੋਕਾਂ ਦੀ ਗਿਣਤੀ 14,38,900 ਸੀ। ਧੂਬਰੀ ਵਿਚ ਸਭ ਤੋਂ ਵੱਧ 2,41,186 ਪ੍ਰਭਾਵਿਤ ਲੋਕ ਹਨ, ਇਸ ਤੋਂ ਬਾਅਦ ਕਚਾਰ (1,60,889) ਅਤੇ ਦਰਾਂਗ (1,08,125) ਹਨ ਜਿੱਥੇ ਵੱਡੀ ਗਿਣਤੀ ਵਿਚ ਲੋਕ ਹੜ੍ਹ ਦੀ ਮਾਰ ਝੱਲ ਰਹੇ ਹਨ। ਇਸ ਸਮੇਂ 41,596 ਬੇਘਰ ਲੋਕ 189 ਰਾਹਤ ਕੈਂਪਾਂ ਵਿਚ ਸ਼ਰਨ ਲੈ ਰਹੇ ਹਨ, ਜਦੋਂ ਕਿ 72,847 ਲੋਕ ਹੋਰ 110 ਰਾਹਤ ਕੈਂਪਾਂ ਵਿਚ ਰਹਿ ਰਹੇ ਹਨ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਅਤੇ ਸਥਾਨਕ ਪ੍ਰਸ਼ਾਸਨ ਸਮੇਤ ਕਈ ਏਜੰਸੀਆਂ ਰਾਹਤ ਅਤੇ ਬਚਾਅ ਕਾਰਜਾਂ ਵਿਚ ਜੁਟੇ ਹੋਏ ਹਨ।
ਇਹ ਵੀ ਪੜ੍ਹੋ- ਜਿਮ ਮਾਲਕ ਦਾ ਬੇਰਹਿਮੀ ਨਾਲ ਕਤਲ, ਚਿਹਰੇ 'ਤੇ ਚਾਕੂ ਨਾਲ ਕੀਤੇ 21 ਵਾਰ

ਸਰਕਾਰੀ ਕਾਮਿਆਂ ਲਈ ਸਰਕਾਰ ਦਾ ਐਲਾਨ, ਮਾਪਿਆਂ ਨਾਲ ਸਮਾਂ ਬਿਤਾਉਣ ਲਈ ਮਿਲਣਗੀਆਂ ਛੁੱਟੀਆਂ
NEXT STORY