ਸ਼੍ਰੀਨਗਰ – ਰਿਸ਼ੀਕੇਸ਼-ਬਦਰੀਨਾਥ ਕੌਮੀ ਰਾਜਮਾਰਗ ’ਤੇ ਸ਼ਨੀਵਾਰ ਨੂੰ ਕੀਰਤੀ ਨਗਰ ਨੇੜੇ ਇਕ ਸੜਕ ਹਾਦਸੇ ਵਿਚ ਹੇਮਕੁੰਟ ਸਾਹਿਬ ਤੋਂ ਦਰਸ਼ਨ ਕਰ ਕੇ ਵਾਪਸ ਆ ਰਹੇ 2 ਸ਼ਰਧਾਲੂਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਕ ਟਾਟਾ 407 ਰਿਸ਼ੀਕੇਸ਼ ਤੋਂ ਸ਼੍ਰੀਨਗਰ ਵੱਲ ਆ ਰਿਹਾ ਸੀ। ਡਰਾਈਵਰ ਨੇ ਵਾਹਨ ਨੂੰ ਗਲਤ ਸਾਈਡ ’ਤੇ ਚਲਾਉਂਦੇ ਹੋਏ ਸਾਹਮਣਿਓਂ ਆ ਰਹੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਮਨਪ੍ਰੀਤ ਸਿੰਘ (28) ਤੇ ਗੁਰਦੀਪ ਸਿੰਘ (22) ਵਾਸੀ ਪਟਿਆਲਾ ਟਾਟਾ 407 ਦੇ ਹੇਠਾਂ ਫਸ ਗਏ ਅਤੇ ਮੌਕੇ ’ਤੇ ਹੀ ਉਨ੍ਹਾਂ ਦੀ ਮੌਤ ਹੋ ਗਈ।
ਅਦਾਕਾਰਾ 'ਤੇ ਚਾਕੂ ਨਾਲ ਹਮਲਾ, ਕੰਧ 'ਤੇ ਮਾਰਿਆ ਸਿਰ... ਪਤੀ ਗ੍ਰਿਫ਼ਤਾਰ
NEXT STORY