ਨੈਨੀਤਾਲ, (ਯੂ. ਐੱਨ. ਆਈ.)- ਉਤਰਾਖੰਡ ਦੇ ਨੈਨੀਤਾਲ ਜ਼ਿਲੇ ਦੇ ਓਖਲਕਾਂਡਾ 'ਚ ਬੁੱਧਵਾਰ ਇਕ ਸੜਕ ਹਾਦਸੇ ’ਚ 6 ਵਿਅਕਤੀਆਂ ਦੀ ਮੌਤ ਹੋ ਗਈ ਤੇ 4 ਹੋਰ ਜ਼ਖਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਇਕ ਮੈਕਸ ਮੋਟਰ-ਗੱਡੀ ਸਵਾਰੀਆਂ ਲੈ ਕੇ ਹਲਦਵਾਨੀ ਤੋਂ ਪਟਲੋਟ ਦੇ ਪੁਤਪੁਰੀ ਪਿੰਡ ਜਾ ਰਹੀ ਸੀ। ਅਚਾਨਕ ਉਹ ਝਾਰਗਾਂਵ ਨੇੜੇ ਡੂੰਘੀ ਖੱਡ ’ਚ ਡਿੱਗ ਪਈ। ਮੋਟਰ-ਗੱਡੀ ’ਚ ਡਰਾਈਵਰ ਸਮੇਤ 10 ਵਿਅਕਤੀ ਸਵਾਰ ਸਨ। ਇਨ੍ਹਾਂ ’ਚੋਂ 5 ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਖਮੀਆਂ ਨੂੰ ਹਲਦਵਾਨੀ ਦੇ ਸੁਸ਼ੀਲਾ ਤਿਵਾੜੀ ਹਸਪਤਾਲ ਭੇਜਿਆ ਗਿਆ। ਉਨ੍ਹਾਂ ’ਚੋਂ ਇਕ ਦੀ ਰਸਤੇ ’ਚ ਮੌਤ ਹੋ ਗਈ।
ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਖਾਂਸੀ ਦੀ ਪੁਲਸ ਅਤੇ ਪ੍ਰਸ਼ਾਸਨਿਕ ਕਰਮਚਾਰੀ ਮੌਕੇ 'ਤੇ ਪਹੁੰਚ ਗਏ। ਪਿੰਡ ਵਾਸੀਆਂ ਨੇ ਸਭ ਤੋਂ ਪਹਿਲਾਂ ਮੌਕੇ 'ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਇਸ ਘਟਨਾ ਤੋਂ ਬਾਅਦ ਪਿੰਡਾਂ ਵਿੱਚ ਸੋਗ ਦਾ ਮਾਹੌਲ ਹੈ। ਪ੍ਰਸ਼ਾਸਨ ਵੱਲੋਂ ਅਜੇ ਤੱਕ ਮ੍ਰਿਤਕਾਂ ਦੇ ਨਾਵਾਂ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
ਰਾਜਗ ਦੀ ਨਵੀਂ ਸਰਕਾਰ ’ਚ ਕੁਮਾਰਸਵਾਮੀ ਦੀ ਨਜ਼ਰ ਖੇਤੀਬਾੜੀ ਮੰਤਰਾਲਾ ’ਤੇ
NEXT STORY