ਫਰੀਦਾਬਾਦ (ਭਾਸ਼ਾ)- ਹਰਿਆਣਾ ਦੇ ਫਰੀਦਾਬਾਦ 'ਚ ਪ੍ਰੇਮਿਕਾ ਦੇ ਕਤਲ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤੇ ਗਏ ਇਕ ਵਿਅਕਤੀ ਨੇ ਸ਼ੁੱਕਰਵਾਰ ਨੂੰ ਪੇਸ਼ੀ ਦੌਰਾਨ ਅਦਾਲਤ ਕੰਪਲੈਕਸ 'ਚ 6ਵੀਂ ਮੰਜ਼ਿਲ ਤੋਂ ਛਾਲ ਮਾਰ ਆਪਣੀ ਜਾਨ ਦੇ ਦਿੱਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਵਿਅਕਤੀ ਨੂੰ ਤੁਰੰਤ ਸੈਕਟਰ-8 ਸਖਿਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਉਸ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤੀ ਹੈ।
ਇਹ ਵੀ ਪੜ੍ਹੋ : ਗੁਰੂਗ੍ਰਾਮ 'ਚ ਵਿਅਕਤੀ ਨੇ ਲੜਕੀ ਨਾਲ ਕੁੱਟਮਾਰ ਕਰ ਸੜਕ 'ਤੇ ਸੁੱਟਿਆ, ਇਲਾਜ ਦੌਰਾਨ ਹੋਈ ਮੌਤ
ਪੁਲਸ ਬੁਲਾਰੇ ਅਨੁਸਾਰ ਮੁਜੇਸਰ ਦੀ ਕੁੜੀ ਰੋਸ਼ਨੀ ਨਾਲ ਪਿਛਲੇ 3 ਸਾਲਾਂ ਤੋਂ ਮਹੇਂਦਰ ਦਾ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਮਹੇਂਦਰ ਨੂੰ ਸ਼ੱਕ ਸੀ ਕਿ ਰੋਸ਼ਨੀ ਕਿਸੇ ਹੋਰ ਨਾਲ ਫ਼ੋਨ 'ਤੇ ਗੱਲ ਕਰਦੀ ਹੈ, ਇਸ ਨੂੰ ਲੈ ਕੇ ਵੀਰਵਾਰ ਨੂੰ ਉਸ ਨੇ ਪ੍ਰੇਮਿਕਾ ਦੇ ਹੱਥ-ਪੈਰ ਤੋੜ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਬੁਲਾਰੇ ਅਨੁਸਾਰ ਕਤਲ ਦੇ ਮਾਮਲੇ 'ਚ ਪੁਲਸ ਨੇ ਸ਼ੁੱਕਰਵਾਰ ਨੂੰ ਮਹੇਂਦਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਨੂੰ ਅਦਾਲਤ 'ਚ ਪੇਸ਼ ਕਰਨ ਲਈ ਲਿਆਈ। ਉਨ੍ਹਾਂ ਦਾ ਕਹਿਣਾ ਹੈ ਕਿ ਮਹੇਂਦਰ ਨੂੰ ਜੱਜ ਗਗਨਦੀਪ ਪੁਰੀ ਦੀ ਅਦਾਲਤ 'ਚ ਪੇਸ਼ ਕਰਨ ਲਈ 6ਵੀਂ ਮੰਜ਼ਿਲ 'ਤੇ ਲਿਜਾਇਆ ਗਿਆ, ਜਿੱਥੇ ਮੌਕਾ ਮਿਲਦੇ ਹੀ ਉਸ ਨੇ 6ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਬੁਲਾਰੇ ਅਨੁਸਾਰ ਪੁਲਸ ਉਸ ਨੂੰ ਹਸਪਤਾਲ ਲੈ ਗਈ ਪਰ ਉਸ ਦੀ ਮੌਤ ਹੋ ਚੁੱਕੀ ਸੀ। ਪੁਲਸ ਇਸ ਮਾਮਲੇ 'ਚ ਜਾਂਚ ਦੀ ਗੱਲ ਕਹਿ ਰਹੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਰਿਜ਼ੋਰਟ 'ਚ ਪ੍ਰੇਮਿਕਾ ਦਾ ਕਤਲ ਕਰ ਪ੍ਰੇਮੀ ਨੇ ਬਣਾਇਆ 'ਬੇਵਫਾਈ' ਦਾ ਵੀਡੀਓ, ਇੰਸਟਾਗ੍ਰਾਮ 'ਤੇ ਕੀਤਾ ਪੋਸਟ
NEXT STORY