ਨਵੀਂ ਦਿੱਲੀ— ਰੱਖਿਆ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਰੂਸ ਤੋਂ 10 ਕਾਮੋਵ-31 ਹੈਲੀਕਾਪਟਰ ਖਰੀਦਣ ਦੇ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ। ਭਾਰਤ ਤੇ ਰੂਸ ਵਿਚਾਲੇ ਇਨ੍ਹਾਂ 10 ਹੈਲੀਕਾਪਟਰਾਂ ਦਾ ਸੌਦਾ ਕਰੀਬ 3,600 ਕਰੋੜ ਰੁਪਏ 'ਚ ਕੀਤਾ ਗਿਆ ਹੈ। ਇਹ ਖਰੀਦ ਹਵਾਈ ਖਤਰੇ ਦੇ ਮੱਦੇਨਜ਼ਰ ਨੇਵੀ ਫੌਜ ਦੀ ਤਾਕਤ 'ਚ ਵਾਧਾ ਕਰਨ ਲਈ ਕੀਤੀ ਗਈ ਹੈ। ਭਾਰ 'ਚ ਹਲਕੇ ਤੇ ਦੂਸ਼ਮਣਾਂ ਦਾ ਸਾਹਮਣਾ ਕਰਨ 'ਚ ਮਾਹਿਰ ਇਹ ਹੈਲੀਕਾਪਟਰ ਨੇਵੀ ਫੌਜ ਦੀ ਅੱਖ ਮੰਨਿਆ ਜਾਂਦਾ ਹੈ।
ਰੱਖਿਆ ਮੰਤਰਾਲਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਭਾਰਤ-ਰੂਸ ਵਿਚਾਲੇ ਹੋਏ ਫੌਜੀ ਸਮਝੌਤੇ ਦੇ ਤਹਿਤ 1- ਕਾਮੋਵ-31 ਚਾਪਰ ਦਾ ਸੌਦਾ ਹੋਇਆ ਹੈ। ਜਿਸ ਦੇ ਲਈ 3600 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਹ ਹੈਲੀਕਾਪਟਰ ਏਅਰਕ੍ਰਾਫਟ ਕੈਰੀਅਰ ਆਪਰੇਸ਼ੰਸ ਤੇ ਭਵਿੱਖ ਦੇ ਗ੍ਰੇਗਰੀਵਿਚ ਕਲਾਸ ਜੰਗੀ ਜਹਾਜ਼ 'ਤੇ ਤਾਇਨਾਤ ਕੀਤੇ ਜਾ ਸਕਣਗੇ। ਕਾਮੋਵ 31 ਮੌਜੂਦਾ ਸਮੇਂ 'ਚ ਰੂਸ ਤੇ ਚੀਨ ਵਰਤੋ ਕਰ ਰਹੇ ਹਨ। ਇਸ ਤੋਂ ਬਾਅਦ ਹੁਣ ਇਹ ਭਾਰਤ ਦੀ ਨੇਵੀ ਫੌਜ 'ਚ ਸ਼ਾਮਲ ਹੋਣਗੇ।
ਇਨ੍ਹਾਂ ਦੀ ਖਾਸ ਗੱਲ ਇਹ ਹੈ ਕਿ ਇਹ ਕਾਫੀ ਹਲਕੇ ਹਨ ਅਤੇ ਇਨ੍ਹਾਂ 'ਤੇ ਕੰਟਰੋਲ ਰੱਖਣਾ ਕਾਫੀ ਆਸਾਨ ਹੁੰਦਾ ਹੈ। ਇਨ੍ਹਾਂ ਤੋਂ ਨਿਸ਼ਾਨਾ ਵੀ ਕਾਫੀ ਸਟੀਕ ਲਗਾਇਆ ਜਾ ਸਕਦਾ ਹੈ। ਹਾਲਾਂਕਿ ਭਾਰਤ ਦੀਆਂ ਜ਼ਰੂਰਤਾਂ ਦੇ ਲਿਹਾਜ ਤੋਂ ਇਨ੍ਹਾਂ ਹੈਲੀਕਾਪਟਰਾਂ 'ਚ ਕੁਝ ਫੇਰਬਦਲ ਵੀ ਕੀਤੇ ਗਏ ਹਨ। ਨੇਵੀ ਫੌਜ ਕੋਲ 12 ਕਾਮੋਵ-31 ਹੈਲੀਕਾਪਟਰ ਪਹਿਲਾਂ ਤੋਂ ਮੌਜੂਦ ਹਨ। ਹਵਾ 'ਤੇ ਸਮੁੰਦਰ ਤੋਂ ਨਜ਼ਰ ਰੱਖਣ ਲਈ ਇਨ੍ਹਾਂ ਦਾ ਇਸਤੇਮਾਲ ਹੁੰਦਾ ਹੈ। ਇਹ ਹੈਲੀਕਾਪਟਰ 12,200 ਕਿਲੋਗ੍ਰਾਮ ਤੋਂ ਜ਼ਿਆਦਾ ਦਾ ਭਾਰ ਚੁੱਕ ਕੇ ਉਡ ਸਕਦਾ ਹੈ।
500 ਸਾਲ ਪੁਰਾਣੀ ਨਵ-ਵੈਸ਼ਣਵ ਪ੍ਰਥਾ ਦੀ ਉਲੰਘਣਾ, ਹੈੱਡਮਾਸਟਰ ਨੇ ਕਟਵਾਏ 17 ਵਿਦਿਆਰਥੀਆਂ ਦੇ ਵਾਲ
NEXT STORY