ਰਾਮਬਨ- ਰਾਮਬਨ ਜ਼ਿਲ੍ਹੇ ਦੇ ਬਨਿਹਾਲ ਖੇਤਰ 'ਚ ਸ਼ਨੀਵਾਰ ਨੂੰ ਭਾਰੀ ਜ਼ਮੀਨ ਖਿਸਕਣ ਕਾਰਨ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ (NH44) ਦਾ ਇਕ ਹਿੱਸਾ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਇਸ ਕਾਰਨ ਹਾਈਵੇਅ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ ਅਤੇ ਮੁਸਾਫਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਡੀਐਸਪੀ ਟ੍ਰੈਫਿਕ ਬਨਿਹਾਲ, ਸੁਰਿੰਦਰ ਪਾਲ ਸਿੰਘ ਨੇ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ,"ਲੋਕਾਂ ਨੂੰ ਬੇਨਤੀ ਹੈ ਕਿ ਉਹ ਟ੍ਰੈਫਿਕ ਐਡਵਾਈਜ਼ਰੀ ਅਤੇ ਮੌਸਮ ਦੀ ਜਾਂਚ ਕਰਨ ਤੋਂ ਬਾਅਦ ਹੀ ਯਾਤਰਾ ਸ਼ੁਰੂ ਕਰਨ।'' ਉਨ੍ਹਾਂ ਅੱਗੇ ਦੱਸਿਆ ਕਿ ਮੌਕੇ 'ਤੇ ਕਰਮਚਾਰੀ ਅਤੇ ਮਸ਼ੀਨਰੀ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਮਲਬਾ ਹਟਾ ਕੇ ਜਲਦੀ ਤੋਂ ਜਲਦੀ ਆਵਾਜਾਈ ਬਹਾਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਪਹਿਲਾਂ ਵੀ ਹੋਈ ਸੀ ਆਵਾਜਾਈ ਪ੍ਰਭਾਵਿਤ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 27 ਮਾਰਚ ਨੂੰ ਵੀ ਰਾਮਬਨ ਦੇ ਕਰੋਲ ਇਲਾਕੇ 'ਚ ਵੱਡੀਆਂ ਚੱਟਾਨਾਂ ਡਿੱਗਣ ਕਾਰਨ ਆਵਾਜਾਈ 'ਚ ਵਿਘਨ ਪਿਆ ਸੀ। ਉਸ ਸਮੇਂ ਚੰਦਰਕੋਟ ਮਸਜਿਦ ਅਤੇ ਜੈਸਵਾਲ ਪੁਲ ਦੇ ਵਿਚਕਾਰ ਸੜਕ 'ਤੇ ਭਾਰੀ ਪੱਥਰ ਡਿੱਗਣ ਕਾਰਨ ਰਸਤਾ ਬੰਦ ਹੋ ਗਿਆ ਸੀ। ਐੱਸਐੱਸਪੀ ਟ੍ਰੈਫਿਕ ਰਾਜਾ ਆਦਿਲ ਹਾਮਿਦ ਗਨਈ ਅਨੁਸਾਰ, ਪਹਾੜੀ ਵਾਲੇ ਪਾਸੇ ਜ਼ਮੀਨ ਖਿਸਕਣ ਕਾਰਨ ਆਵਾਜਾਈ ਨੂੰ ਦੂਜੇ ਪਾਸੇ ਮੋੜਿਆ ਗਿਆ ਸੀ, ਪਰ ਪੱਥਰ ਡਿੱਗਣ ਨਾਲ ਕੰਮ ਪੂਰੀ ਤਰ੍ਹਾਂ ਰੁਕ ਗਿਆ ਸੀ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਵੱਲੋਂ ਭਾਰੀ ਮਸ਼ੀਨਾਂ ਦੀ ਮਦਦ ਨਾਲ ਪੱਥਰਾਂ ਨੂੰ ਤੋੜਨ ਅਤੇ ਮਲਬਾ ਹਟਾਉਣ ਦਾ ਕੰਮ ਲਗਾਤਾਰ ਜਾਰੀ ਹੈ। ਅਧਿਕਾਰੀਆਂ ਮੁਤਾਬਕ ਆਵਾਜਾਈ ਨੂੰ ਪੂਰੀ ਤਰ੍ਹਾਂ ਸੁਚਾਰੂ ਕਰਨ ਵਿੱਚ ਅਜੇ ਕੁਝ ਘੰਟੇ ਹੋਰ ਲੱਗ ਸਕਦੇ ਹਨ। ਹਾਈਵੇਅ ਦੇ ਬੰਦ ਹੋਣ ਕਾਰਨ ਸੈਂਕੜੇ ਵਾਹਨ ਫਸੇ ਹੋਏ ਹਨ, ਜਿਸ ਨਾਲ ਆਮ ਜਨਤਾ ਨੂੰ ਭਾਰੀ ਦਿੱਕਤਾਂ ਆ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
5,6,7 ਨੂੰ ਕਈ ਸੂਬਿਆਂ 'ਚ ਮੀਂਹ ਤੇ ਗੜੇਮਾਰੀ ਦਾ ਅਲਰਟ! IMD ਨੇ ਜਾਰੀ ਕੀਤੀ ਮੌਸਮ ਦੀ ਅਪਡੇਟ
NEXT STORY