ਜੰਮੂ- ਪਹਿਲਗਾਮ ’ਚ ਅੱਤਵਾਦੀਆਂ ਵੱਲੋਂ 26 ਨਾਗਰਿਕਾਂ ਦੇ ਕਤਲ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ। ਸੁਰੱਖਿਆ ਏਜੰਸੀਆਂ ਨੇ ਇਕ ਮਹੱਤਵਪੂਰਨ ਘਟਨਾਚੱਕਰ ਵਿਚ ਕਸ਼ਮੀਰ ਦੇ 14 ਸਥਾਨਕ ਅੱਤਵਾਦੀਆਂ ਦੀ ਇਕ ਸੂਚੀ ਤਿਆਰ ਕੀਤੀ ਹੈ, ਜੋ ਹਿੰਸਕ ਹਮਲੇ ਕਰਨ ਲਈ ਵਿਦੇਸ਼ੀ ਅੱਤਵਾਦੀਆਂ ਨੂੰ ਰਿਹਾਇਸ਼ ਅਤੇ ਜ਼ਮੀਨੀ ਪੱਧਰ ’ਤੇ ਮਦਦ ਪ੍ਰਦਾਨ ਕਰ ਰਹੇ ਹਨ ਤਾਂ ਜੋ ਹਿੰਸਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਸਕੇ। ਸੂਤਰਾਂ ਮੁਤਾਬਕ ਜਿਨ੍ਹਾਂ ਸਥਾਨਕ ਅੱਤਵਾਦੀਆਂ ਦੀ ਸੂਚੀ ਤਿਆਰ ਕੀਤੀ ਗਈ ਹੈ, ਉਨ੍ਹਾਂ ਵਿਚੋਂ ਜ਼ਿਆਦਾਤਰ ਨੌਜਵਾਨ ਹਨ ਅਤੇ 20 ਤੋਂ 40 ਸਾਲ ਦੀ ਉਮਰ ਦੇ ਹਨ। ਘੁਸਪੈਠ ਕਰ ਕੇ ਕਸ਼ਮੀਰ ਪਹੁੰਚਣ ਵਾਲੇ ਪਾਕਿ ਅੱਤਵਾਦੀਆਂ ਨੂੰ ਇਥੇ ਸਥਾਨਕ ਅੱਤਵਾਦੀ ਮਦਦ ਪ੍ਰਦਾਨ ਕਰ ਰਹੇ ਹਨ ਤਾਂ ਜੋ ਸਰਹੱਦ ਪਾਰ ਬੈਠੇ ਆਪਣੇ ਆਕਾਵਾਂ ਦੇ ਇਸ਼ਾਰੇ ’ਤੇ ਹਿੰਸਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਸਕੇ।
ਇਹ ਵੀ ਪੜ੍ਹੋ- ਜਾਰੀ ਹੈ ਪਹਿਲਗਾਮ ਦਾ ਬਦਲਾ ! ਬੰਬਾਂ ਨਾਲ ਉਡਾ ਢਹਿ-ਢੇਰੀ ਕਰ 'ਤੇ ਅੱਤਵਾਦੀਆਂ ਦੇ ਘਰ
ਦੱਸਿਆ ਜਾ ਰਿਹਾ ਹੈ ਕਿ ਇਹ ਸਥਾਨਕ ਅੱਤਵਾਦੀ ਹਿਜ਼ਬੁਲ ਮੁਜਾਹਿਦੀਨ, ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨਾਂ ਨਾਲ ਜੁੜੇ ਹੋਏ ਹਨ, ਜਿਨ੍ਹਾਂ ਵਿਚੋਂ 3 ਹਿਜ਼ਬੁਲ ਨਾਲ, 8 ਲਸ਼ਕਰ-ਏ-ਤੋਇਬਾ ਨਾਲ ਅਤੇ 3 ਜੈਸ਼-ਏ-ਮੁਹੰਮਦ ਸੰਗਠਨ ਨਾਲ ਜੁੜੇ ਹੋਏ ਹਨ। ਇਨ੍ਹਾਂ ਅੱਤਵਾਦੀਆਂ ’ਚ ਆਦਿਲ ਰਹਿਮਾਨ ਡੇਂਟੂ (21), ਆਸਿਫ ਅਹਿਮਦ ਸ਼ੇਖ (28), ਅਹਿਸਾਨ ਅਹਿਮਦ ਸ਼ੇਖ (23), ਹਾਰਿਸ ਨਜ਼ੀਰ (20), ਆਮਿਰ ਨਜ਼ੀਰ ਵਾਨੀ (20), ਯਾਵਰ ਅਹਿਮਦ ਭੱਟ, ਆਸਿਫ ਅਹਿਮਦ ਖਾਂਡੇ (24), ਨਸੀਰ ਅਹਿਮਦ ਵਾਨੀ (21), ਸ਼ਾਹਿਦ ਅਹਿਮਦ ਕੁਟੇਯ (27), ਆਮਿਰ ਅਹਿਮਦ ਡਾਰ, ਅਦਨਾਨ ਸਫੀ ਡਾਰ, ਜੁਬੇਰ ਅਹਿਮ ਵਾਨੀ (30), ਹਾਰੂਨ ਰਸ਼ੀਦ ਗਨਈ (32) ਅਤੇ ਜਾਕਿਰ ਅਹਿਮ ਗਨਈ (29) ਸ਼ਾਮਲ ਹਨ।
ਇਹ ਵੀ ਪੜ੍ਹੋ- ਧਰਮ ਪੁੱਛ ਚਲਾ'ਤੀਆਂ ਤਾੜ-ਤਾੜ ਗੋਲ਼ੀਆਂ ! ਆਖ਼ਰ ਅੱਤਵਾਦੀਆਂ ਨੇ ਪਹਿਲਗਾਮ ਨੂੰ ਹੀ ਕਿਉਂ ਬਣਾਇਆ ਨਿਸ਼ਾਨਾ?
ਇਹ ਅੱਤਵਾਦੀ 2021 ਅਤੇ 2024 ਦੇ ਵਿਚਕਾਰ ਸਰਗਰਮ ਹੋਏ ਹਨ। ਇਨ੍ਹਾਂ ਅੱਤਵਾਦੀਆਂ ਦੀ ਪਛਾਣ ਕਰਨ ਤੋਂ ਬਾਅਦ ਇਨ੍ਹਾਂ ਦੇ ਸਪੋਰਟ ਨੈੱਟਵਰਕ ਅਤੇ ਸਰਹੱਦ ਪਾਰ ਅੱਤਵਾਦ ਦੀਆਂ ਤਾਰਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ। ਪਾਕਿ ਅੱਤਵਾਦੀਆਂ ਨੇ ਸਥਾਨਕ ਅੱਤਵਾਦੀਆਂ ਦੀ ਮਦਦ ਨਾਲ ਪਹਿਲਗਾਮ ਹਮਲੇ ਨੂੰ ਅੰਜਾਮ ਦਿੱਤਾ ਅਤੇ ਪਾਕਿ ਅੱਤਵਾਦੀਆਂ ਦਾ ਨਵੇਂ ਭਰਤੀ ਸਥਾਨਕ ਅੱਤਵਾਦੀਆਂ ਨਾਲ ਸੰਪਰਕ ਵੀ ਵਧਿਆ ਹੈ। ਸੁਰੱਖਿਆ ਏਜੰਸੀਆਂ ਇਹ ਪਤਾ ਲਗਾਉਣ ਵਿਚ ਲੱਗੀਆਂ ਹੋਈਆਂ ਹਨ ਕਿ ਇਨ੍ਹਾਂ 14 ਅੱਤਵਾਦੀਆਂ ਦੀ ਪਹਿਲਗਾਮ ਹਮਲੇ ਵਿਚ ਕਿੰਨੀ ਸ਼ਮੂਲੀਅਤ ਰਹੀ ਹੈ ਅਤੇ ਉਸ ਤੋਂ ਬਾਅਦ ਇਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਸੁਰੱਖਿਆ ਏਜੰਸੀਆਂ ਨੇ 5 ਅੱਤਵਾਦੀਆਂ ਦੀ ਪਛਾਣ ਕੀਤੀ ਹੈ ਜੋ ਪਹਿਲਗਾਮ ਹਮਲੇ ਵਿਚ ਸ਼ਾਮਲ ਰਹੇ ਹਨ, ਜਿਨ੍ਹਾਂ ਵਿਚੋਂ 3 ਦੇ ਸਕੈੱਚ ਜਾਰੀ ਕੀਤੇ ਗਏ ਹਨ ਜਿਨ੍ਹਾਂ ਵਿਚ ਆਸਿਫ ਫੌਜੀ, ਸੁਲੇਮਾਨ ਸ਼ਾਹ, ਅਬੂ ਤਲਹਾ ਸ਼ਾਮਲ ਹਨ ਅਤੇ ਇਨ੍ਹਾਂ ਦੀ ਸੂਚਨਾ ਦੇਣ ਵਾਲੇ ਲਈ 20 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ- ਪਹਿਲਗਾਮ ਹਮਲੇ ਦੇ ਪੀੜਤਾਂ ਨੂੰ ਮਿਲੇ ਰਾਹੁਲ, ਕਿਹਾ- ਅੱਤਵਾਦ ਖਿਲਾਫ਼ ਇਕਜੁੱਟ ਹੋਣਾ ਜ਼ਰੂਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿ ਨੇ ਖਿੱਚ ਲਈ ਭਾਰਤ ਨਾਲ ਜੰਗ ਦੀ ਤਿਆਰੀ ! ਫ਼ੌਜ ਦੇ ਹਵਾਲੇ ਕਰ'ਤੀਆਂ ਸਾਰੀਆਂ ਟਰੇਨਾਂ ਤੇ ਰੇਲਵੇ ਸਟੇਸ਼ਨ
NEXT STORY