ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਭਾਰਤ ਸਰਕਾਰ ਤੋਂ ਈਰਾਨ ਜੰਗ ਅਤੇ ਆਇਤਉੱਲਾ ਅਲੀ ਖਾਮੇਨੇਈ ਦੇ ਕਤਲ ਦੇ ਮਾਮਲੇ ’ਚ ਆਪਣਾ ਰੁਖ਼ ਨੈਤਿਕ ਤੌਰ ’ਤੇ ਸਪੱਸ਼ਟ ਕਰਨ ਦੀ ਅਪੀਲ ਕੀਤੀ ਅਤੇ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸੇ ਰਾਸ਼ਟਰ ਪ੍ਰਧਾਨ ਦੇ ਕਤਲ ਦਾ ਸਮਰਥਨ ਕਰਦੇ ਹਨ?
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਇਹ ਦਾਅਵਾ ਵੀ ਕੀਤਾ ਕਿ ਪ੍ਰਧਾਨ ਮੰਤਰੀ ਦੀ ‘ਚੁੱਪ’ ਨਾਲ ਦੁਨੀਆ ਭਰ ’ਚ ਭਾਰਤ ਦੀ ਸਾਖ ਡਿੱਗ ਰਹੀ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਈਰਾਨ ’ਤੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲੇ ਅਤੇ ਕਈ ਖਾੜੀ ਦੇਸ਼ਾਂ ’ਤੇ ਈਰਾਨੀ ਹਮਲੇ, ਦੋਵਾਂ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ।
ਰਾਹੁਲ ਗਾਂਧੀ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਾਲੇ ਵਧਦੀ ਦੁਸ਼ਮਣੀ ਇਕ ਸੰਵੇਦਨਸ਼ੀਲ ਖੇਤਰ ਨੂੰ ਵਿਆਪਕ ਸੰਘਰਸ਼ ਵੱਲ ਧੱਕ ਰਹੀ ਹੈ। ਲੱਗਭਗ ਇਕ ਕਰੋੜ ਭਾਰਤੀ ਨਾਗਰਿਕਾਂ ਸਮੇਤ ਕਰੋੜਾਂ ਲੋਕਾਂ ਨੂੰ ਬੇਭਰੋਸਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਰੱਖਿਆ ਸਬੰਧੀ ਚਿੰਤਾਵਾਂ ਅਸਲੀ ਹਨ ਅਤੇ ਪ੍ਰਭੂਸੱਤਾ ਦੀ ਉਲੰਘਣਾ ਕਰਨ ਵਾਲੇ ਹਮਲੇ ਸੰਕਟ ਨੂੰ ਹੋਰ ਵਧਾਉਣਗੇ। ਈਰਾਨ ’ਤੇ ਇਕਪਾਸੜ ਹਮਲਿਆਂ ਦੇ ਨਾਲ-ਨਾਲ ਹੋਰ ਪੱਛਮੀ ਏਸ਼ੀਆਈ ਦੇਸ਼ਾਂ ’ਤੇ ਈਰਾਨ ਦੇ ਹਮਲਿਆਂ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਹਿੰਸਾ ਨਾਲ ਹਿੰਸਾ ਪੈਦਾ ਹੁੰਦੀ ਹੈ, ਗੱਲਬਾਤ ਅਤੇ ਸੰਜਮ ਹੀ ਸ਼ਾਂਤੀ ਦਾ ਇਕਮਾਤਰ ਰਸਤਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਦਾ ਨੈਤਿਕ ਤੌਰ ’ਤੇ ਸਪੱਸ਼ਟ ਰੁਖ਼ ਹੋਣਾ ਚਾਹੀਦਾ ਹੈ।
ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਸਾਨੂੰ ਅੰਤਰਰਾਸ਼ਟਰੀ ਕਾਨੂੰਨ ਅਤੇ ਮਨੁੱਖੀ ਜੀਵਨ ਦੀ ਰੱਖਿਆ ’ਚ ਸਪੱਸ਼ਟ ਤੌਰ ’ਤੇ ਬੋਲਣ ਦੀ ਹਿੰਮਤ ਹੋਣੀ ਚਾਹੀਦੀ ਹੈ। ਸਾਡੀ ਵਿਦੇਸ਼ ਨੀਤੀ ਪ੍ਰਭੂਸੱਤਾ ਅਤੇ ਵਿਵਾਦਾਂ ਦੇ ਸ਼ਾਂਤਮਈ ਹੱਲ ’ਤੇ ਅਧਾਰਤ ਹੈ ਅਤੇ ਇਸ ਨੂੰ ਇਕਸਾਰ ਰਹਿਣਾ ਚਾਹੀਦਾ ਹੈ।
ਦੁਬਈ ਨਾਲ ਜੁੜੇ ਆਨਲਾਈਨ ਕ੍ਰਿਕਟ ਸੱਟੇਬਾਜ਼ੀ ਗਿਰੋਹ ਦਾ ਪਰਦਾਫਾਸ਼, 4 ਗ੍ਰਿਫ਼ਤਾਰ
NEXT STORY