ਨਵੀਂ ਦਿੱਲੀ- ਦੇਸ਼ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 7,145 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸੰਕਰਮਣ ਦੇ ਕੁੱਲ ਮਾਮਲਿਆਂ ਦੀ ਗਿਣਤੀ 3,47,33,194 ਹੋ ਗਈ ਹੈ, ਜਦੋਂ ਕਿ 289 ਮਰੀਜ਼ਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 4,77,158 ’ਤੇ ਪਹੁੰਚ ਗਈ ਹੈ। ਉੱਥੇ ਹੀ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ 84 ਹਜ਼ਾਰ 565 ਹੈ, ਜੋ 569 ਦਿਨਾਂ ’ਚ ਸਭ ਤੋਂ ਘੱਟ ਹੈ। ਦੇਸ਼ ’ਚ ਕੋਰੋਨਾ ਨਾਲ ਮਰਨ ਵਾਲੇ ਕੁੱਲ ਮਰੀਜ਼ਾਂ ਦੀ ਗਿਣਤੀ 4 ਲੱਖ 77 ਹਜ਼ਾਰ 158 ਹੈ। ਉੱਥੇ ਹੀ ਕੁੱਲ ਰਿਕਵਰੀ 3,41,71,471 ਹੈ। ਦੇਸ਼ ’ਚ ਹੁਣ ਤੱਕ 1,36,66,05,173 ਲੋਕਾਂ ਦਾ ਟੀਕਾਕਰਨ ਹੋ ਚੁਕਿਆ ਹੈ।
![PunjabKesari](https://static.jagbani.com/multimedia/11_42_117879740corona1-ll.jpg)
ਇੰਡੀਅਨ ਕਾਊਂਸਿਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਨੇ ਦੱਸਿਆ ਕਿ ਭਾਰਤ ’ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਲਈ 12,45,402 ਸੈਂਪਲ ਟੈਸਟ ਕੀਤੇ ਗਏ, ਜਿਸ ਤੋਂ ਬਾਅਦ ਦੇਸ਼ ’ਚ ਸੈਂਪਲ ਟੈਸਟਿੰਗ ਦਾ ਅੰਕੜਾ ਹੁਣ 66,28,97,388 ਹੋ ਗਿਆ ਹੈ। ਭਾਰਤ ’ਚ ਕੋਰੋਨਾ ਵਾਇਰਸ ਸੰਕਰਮਣ ਦੇ ਸਰਗਰਮ ਮਰੀਜ਼ ਫਿਲਹਾਲ 84,565 ਹਨ, ਜੋ ਕੁੱਲ ਮਾਮਲਿਆਂ ਦਾ 0.24 ਫੀਸਦੀ ਹੈ। ਮਾਰਚ 2020 ਤੋਂ ਸਰਗਰਮ ਮਾਮਲਿਆਂ ਦਾ ਇਹ ਅੰਕੜਾ ਸਭ ਤੋਂ ਘੱਟ ਹੈ।
ਇਹ ਵੀ ਪੜ੍ਹੋ : ਆਨਲਾਈਨ ਕਲਾਸ ਦੌਰਾਨ ਬੰਬ ਦੀ ਤਰ੍ਹਾਂ ਫਟਿਆ ਮੋਬਾਇਲ, ਵਿਦਿਆਰਥੀ ਬੁਰੀ ਤਰ੍ਹਾਂ ਜ਼ਖਮੀ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਦਿੱਲੀ ’ਚ ਕੰਟੇਨਰ ਟਰੱਕ ਪਲਟ ਕੇ ਆਟੋ ’ਤੇ ਡਿੱਗਿਆ, 4 ਲੋਕਾਂ ਦੀ ਮੌਤ
NEXT STORY