ਨੈਸ਼ਨਲ ਡੈਸਕ- ਆਸਾਮ, ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ਵਿਧਾਨ ਸਭਾ ਸੀਟਾਂ 'ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਤਾਜ਼ਾ ਰੁਝਾਨਾਂ ਅਨੁਸਾਰ, ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ ਆਪਣੇ ਕੋਲਾਥੁਰ ਹਲਕੇ 'ਚ ਪਿੱਛੇ ਰਹਿ ਗਏ ਹਨ। ਇਸ ਦੌਰਾਨ, ਸ਼ੁਰੂਆਤੀ ਰੁਝਾਨਾਂ ਅਨੁਸਾਰ, ਅਦਾਕਾਰ ਵਿਜੇ ਥਾਲਾਪਤੀ ਦੀ ਪਾਰਟੀ ਟੀਵੀਕੇ (Tamilaga Vettri Kazhagam) ਲਗਭਗ 74 ਸੀਟਾਂ 'ਤੇ ਅੱਗੇ ਹੈ। ਚੋਣ ਕਮਿਸ਼ਨ ਦੀ ਵੈੱਬਸਾਈਟ ਅਨੁਸਾਰ ਟੀਵੀਕੇ ਪਹਿਲੇ ਨੰਬਰ 'ਤੇ ਚੱਲ ਰਹੀ ਹੈ। ਉਹ 47 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਜਦੋਂ ਕਿ AIADMK (ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗਮ) 36 ਸੀਟਾਂ 'ਤੇ ਅਤੇ DMK (ਦ੍ਰਵਿੜ ਮੁਨੇਤਰ ਕੜਗਮ) 19 ਸੀਟਾਂ 'ਤੇ ਅੱਗੇ ਹਨ। ਜਦੋਂ ਕਿ ਸਮਾਚਾਰ ਨੈੱਟਵਰਕ ਵਲੋਂ ਦਿਖਾਏ ਗਏ ਡਾਟਾ ਅਨੁਸਾਰ ਵਿਜੇ ਦੀ ਟੀਵੀਕੇ ਨੂੰ 90 ਸੀਟਾਂ 'ਤੇ ਬੜ੍ਹਤ ਮਿਲੀ ਹੈ, ਜਦੋਂ ਕਿ ਡੀਐੱਮਕੇ ਗਠਜੋੜ ਨੂੰ 53 ਅਤੇ ਏਆਈਏਡੀਐੱਮਕੇ ਗਠਜੋੜ ਨੂੰ 63 ਸੀਟਾਂ 'ਤੇ ਬੜ੍ਹਤ ਮਿਲੀ ਹੈ।
ਨਤੀਜਿਆਂ ਤੋਂ ਪਹਿਲਾਂ ਜਾਰੀ ਕੀਤੇ ਗਏ ਐਗਜ਼ਿਟ ਪੋਲ ਆਸਾਮ 'ਚ ਹਿਮੰਤ ਬਿਸਵਾ ਸਰਕਾਰ ਸਰਕਾਰ ਦੀ ਦੁਬਾਰਾ ਚੋਣ ਦੀ ਭਵਿੱਖਬਾਣੀ ਕਰਦੇ ਹਨ। ਤਾਮਿਲਨਾਡੂ 'ਚ ਡੀਐੱਮਕੇ ਦੇ ਸੱਤਾ 'ਚ ਵਾਪਸ ਆਉਣ ਦੀ ਉਮੀਦ ਹੈ, ਜਦੋਂ ਕਿ ਕਾਂਗਰਸ ਦੀ ਅਗਵਾਈ ਵਾਲਾ ਯੂਡੀਐੱਫ ਕੇਰਲ 'ਚ ਅੱਗੇ ਹੈ। ਪੁਡੂਚੇਰੀ 'ਚ ਐੱਨਡੀਏ ਗਠਜੋੜ ਵਾਪਸੀ ਕਰਦਾ ਦਿਖਾਈ ਦੇ ਰਿਹਾ ਹੈ। ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲ, ਆਸਾਮ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਸਮੇਤ ਖਾਸ ਇਲਾਕਿਆਂ ਦੇ 823 ਚੋਣ ਖੇਤਰਾਂ 'ਚ ਵੋਟਾਂ ਦੀ ਗਿਣਤੀ ਚੱਲ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
PM ਮੋਦੀ ਨੇ ਉੱਪ ਰਾਸ਼ਟਰਪਤੀ ਰਾਧਾਕ੍ਰਿਸ਼ਨਨ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ
NEXT STORY