ਨਵੀਂ ਦਿੱਲੀ— ਅਕਸਰ ਆਪਣੇ ਬਿਆਨਾਂ ਕਾਰਨ ਚਰਚਾ 'ਚ ਰਹਿਣ ਵਾਲੇ ਦੱਖਣੀ ਭਾਰਤੀ ਫਿਲਮਾਂ ਦੇ ਪ੍ਰਸਿੱਧ ਅਭਿਨੇਤਾ ਪ੍ਰਕਾਸ਼ ਰਾਜ ਇਕ ਬਾਰ ਫਿਰ ਸੁਰਖੀਆਂ 'ਚ ਹੈ। ਇਸ ਬਾਰ ਪ੍ਰਕਾਸ਼ ਰਾਜ ਇਕ ਮੁਕਦਮੇ ਨੂੰ ਲੈ ਕੇ ਚਰਚਾ 'ਚ ਆ ਗਏ ਹਨ। ਦਰਅਸਲ ਪ੍ਰਕਾਸ਼ ਰਾਜ ਨੇ ਭਾਜਪਾ ਦੇ ਇਕ ਸੰਸਦ ਮੈਂਬਰ 'ਤੇ ਇਕ ਰੁਪਏ ਦੀ ਮਾਣਹਾਨੀ ਦਾ ਦਾਅਵਾ ਕੀਤਾ ਹੈ।
ਸੋਸ਼ਲ ਮੀਡੀਆ 'ਤੇ ਅਪਮਾਨ
ਅਭਿਨੇਤਾ ਪ੍ਰਕਾਸ਼ ਰਾਜ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਅਪਮਾਨ ਕਰਨ ਦੇ ਦੋਸ਼ 'ਚ ਭਾਜਪਾ ਦੇ ਸੰਸਦ ਮੈਂਬਰ ਪ੍ਰਤਾਪ ਸਿੰਹਾ 'ਤੇ ਮਾਣਹਾਨੀ ਦਾ ਦਾਅਵਾ ਕਰਦੇ ਹੋਏ ਅਦਾਲਤ 'ਚ ਇਕ ਮੁਕਦਮਾ ਦਾਇਰ ਕੀਤਾ ਹੈ। ਇਸ ਮੁਕਦਮੇ 'ਚ ਪ੍ਰਕਾਸ਼ ਰਾਜ ਨੇ ਸੰਸਦ ਮੈਂਬਰ ਤੋਂ ਮਾਣਹਾਨੀ ਦੇ ਮੁਆਵਜੇ ਦੇ ਰੂਪ 'ਚ ਇਕ ਰੁਪਏ ਦੀ ਰਾਸ਼ੀ ਦੀ ਮੰਗ ਕੀਤੀ ਹੈ।
ਪ੍ਰਕਾਸ਼ ਰਾਜ ਦੇ ਵਕੀਲ ਐੱਮ. ਮਹਾਦੇਵ ਸਵਾਮੀ ਦੇ ਮੁਤਾਬਕ ਅਦਾਲਤ 'ਚ ਦਾਇਰ ਇਸ ਮੁਕਦਮੇ 'ਚ ਸੰਸਦ ਮੈਂਬਰ ਨੂੰ ਆਈ. ਪੀ. ਸੀ. ਦੀ ਧਾਰਾ 499 ਅਤੇ 500 ਦੇ ਅਧੀਨ ਮਾਣਹਾਨੀ ਦਾ ਦੋਸ਼ੀ ਦੱਸਦੇ ਹੋਏ ਉਨ੍ਹਾਂ ਤੋਂ ਮੁਆਵਜੇ ਦੀ ਮੰਗ ਕੀਤੀ ਗਈ ਹੈ, ਜਿਸ 'ਤੇ ਆਗਾਮੀ 3 ਮਾਰਚ ਨੂੰ ਸੁਣਵਾਈ ਕੀਤੀ ਜਾਵੇਗੀ।
ਹੱਥਾਂ ਦੀ ਖੇਡ : ਚਿੜੀਆਂ ਦੀ ਮੌਤ ਤੇ ਸੇਵਾ ਦਾ ਕੁੰਭ
NEXT STORY