ਮੁੰਬਈ (ਬਿਊਰੋ) - ਕੋਰੋਨਾ ਕਾਲ ਵਿਚ ਸੋਨੂੰ ਸੂਦ ਨੇ ਕਈ ਲੱਖਾਂ ਲੋਕਾਂ ਦੀ ਮਦਦ ਕਰਨ ਤੇ ਉਨ੍ਹਾਂ ਨੂੰ ਆਪਣੇ ਘਰ ਵਿਚ ਪਹੁੰਚਾਇਆ। ਅੱਜ ਮੁੜ ਸੋਨੂੰ ਸੂਦ ਆਰਾ ਦੀ ਇਕ ਵਿਦਿਆਰਥਣ ਲਈ 'ਮਸੀਹਾ' ਬਣ ਕੇ ਉੱਭਰੇ ਹਨ। ਬੀਮਾਰ ਵਿਦਿਆਰਥਣ ਦੀ ਭੈਣ ਦੇ ਇਕ ਪੋਸਟ 'ਤੇ ਸੋਨੂੰ ਸੂਦ ਨੇ ਉਸ ਨੂੰ ਨਵੀਂ ਜ਼ਿੰਦਗੀ ਦਿਵਾ ਦਿੱਤੀ ਹੈ।
1 ਸਤੰਬਰ ਨੂੰ ਕੀਤਾ ਸੀ ਸੋਨੂੰ ਸੂਦ ਨੂੰ ਇਹ ਟਵੀਟ
ਨਵਾਦਾ ਥਾਣੇ ਅਧੀਨ ਪੈਂਦੇ ਕਰਮਨ ਟੋਲਾ ਮੁਹੱਲੇ ਦੀ ਨੇਹਾ ਨੇ 1 ਸਤੰਬਰ ਨੂੰ ਸੋਨੂੰ ਸੂਦ ਦੇ ਟਵਿੱਟਰ 'ਤੇ ਲਿਖਿਆ ਕਿ ਉਸ ਦੀ ਭੈਣ ਦਿਵਿਆ ਸਹਾਇ ਉਰਫ਼ ਚੁਲਬੁਲ ਦੀ ਸਿਹਤ ਬਹੁਤ ਜ਼ਿਆਦਾ ਖ਼ਰਾਬ ਹੈ ਤੇ ਉਸ ਨੂੰ 1 ਆਪਰੇਸ਼ਨ ਦੀ ਸਖ਼ਤ ਲੋੜ ਹੈ। ਤਾਲਾਬੰਦੀ ਕਾਰਨ ਦਿੱਲੀ ਏਮਜ਼ 'ਚ ਮਿਲੀ ਤਾਰੀਕ 'ਤੇ ਸਰਜਰੀ ਨਹੀਂ ਹੋ ਸਕੀ। ਉਸ ਨੇ ਸੋਨੂੰ ਸੂਦ ਨੂੰ ਅਪੀਲ ਕੀਤੀ ਕਿ ਕਿਸੇ ਤਰ੍ਹਾਂ ਨਾਲ ਏਮਜ਼ 'ਚ ਸਰਜਰੀ ਦੀ ਤਾਰੀਕ ਦਿਵਾ ਦਿਓ ਹੋਰ ਕੁਝ ਨਹੀਂ ਚਾਹੀਦਾ।
ਸੋਨੂੰ ਸੂਦ ਦੀ ਪਹਿਲ 'ਤੇ ਰਿਸ਼ੀਕੇਸ਼ ਦੇ ਏਮਜ਼ 'ਚ ਦਿਵਿਆ ਦੀ ਹੋਈ ਸਫ਼ਲ ਸਰਜਰੀ
ਸੋਨੂੰ ਸੂਦ ਨੇ ਨੇਹਾ ਦੇ ਟਵੀਟ 'ਤੇ ਰਿਪਲਾਈ ਕਰਦੇ ਹੋਏ 5 ਸਤੰਬਰ ਨੂੰ ਲਿਖਿਆ ਕਿ ਤੁਹਾਡੀ ਭੈਣ ਸਾਡੀ ਵੀ ਭੈਣ ਹੈ, ਉਸ ਦਾ ਹਸਪਤਾਲ 'ਚ ਇੰਤਜ਼ਾਮ ਕਰਵਾ ਦਿੱਤਾ ਗਿਆ ਹੈ। ਉਸ ਨੂੰ ਠੀਕ ਕਰਵਾਉਣ ਦਾ ਜ਼ਿੰਮਾ ਮੇਰਾ। ਆਖ਼ਿਰ 'ਚ ਸੋਨੂੰ ਸੂਦ ਦੀ ਪਹਿਲ 'ਤੇ ਰਿਸ਼ੀਕੇਸ਼ ਦੇ ਏਮਜ਼ 'ਚ ਦਿਵਿਆ ਦੇ ਪੇਟ ਦੀ ਸਫ਼ਲ ਸਰਜਰੀ ਹੋਈ। ਸਰਜਰੀ ਤੋਂ ਬਾਅਦ ਦਿਵਿਆ ਸਹਾਇ ਸਿਹਤਮੰਦ ਹੈ ਤੇ ਰਿਸ਼ੀਕੇਸ਼ ਦੇ ਏਮਜ਼ 'ਚ ਹਾਲੇ ਵੀ ਉਸ ਦਾ ਇਲਾਜ ਚੱਲ ਰਿਹਾ ਹੈ।
ਸਫ਼ਲ ਸਰਜਰੀ ਤੋਂ ਬਾਅਦ ਪੂਰੇ ਪਰਿਵਾਰ ਨੇ ਕੀਤਾ ਸੋਨੂੰ ਸੂਦ ਦਾ ਧੰਨਵਾਦ
ਦਿਵਿਆ ਸਹਾਇ ਦੀ ਸਫ਼ਲ ਸਰਜਰੀ ਤੋਂ ਬਾਅਦ ਉਸ ਦੀ ਭੈਣ ਨੇਹਾ ਤੇ ਪੂਰੇ ਪਰਿਵਾਰ ਨੇ ਸੋਨੂੰ ਸੂਦ ਤੇ ਉਸ ਦੀ ਟੀਮ ਦਾ ਧੰਨਵਾਦ ਕੀਤਾ। ਨੇਹਾ ਨੇ ਸੋਨੂੰ ਸੂਦ ਦੇ ਟਵਿੱਟਰ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਨੇਹਾ ਨੇ ਸੋਨੂੰ ਸੂਦ ਨੂੰ ਮਦਦ ਲਈ ਧੰਨਵਾਦ ਕੀਤਾ ਅਤੇ ਕਿਹਾ ਜਦੋਂ ਦਿੱਲੀ ਏਮਜ਼ ਤਾਰੀਕ ਨਾ ਮਿਲਣ ਕਾਰਨ ਏਮਜ਼ ਦੇ ਚੱਕਰ ਲਾ-ਲਾ ਕੇ ਪੂਰਾ ਪਰਿਵਾਰ ਪ੍ਰੇਸ਼ਾਨ ਹੋ ਗਿਆ ਸੀ, ਅਜਿਹੀ ਸਥਿਤੀ 'ਚ ਅਸੀਂ ਤੁਹਾਡੇ ਤੋਂ ਮਦਦ ਮੰਗੀ ਤੇ ਤੁਸੀਂ ਸਾਡੀ ਪੂਰੀ ਮਦਦ ਵੀ ਕੀਤੀ, ਜਿਸ ਨਾਲ ਮੇਰੀ ਭੈਣ ਦੀ ਸਫ਼ਲ ਸਰਜਰੀ ਹੋ ਸਕੀ।
ਖੇਤੀ ਬਿੱਲ ਖ਼ਿਲਾਫ਼ ਵਿਰੋਧ ਧਿਰ ਦਾ ਸੰਸਦ ਭਵਨ ਕੰਪਲੈਕਸ ’ਚ ਧਰਨਾ
NEXT STORY