ਨੈਸ਼ਨਲ ਡੈਸਕ- ਬਰੇਲੀ ਦੀ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਦੇ ਪਿਤਾ ਅਤੇ ਰਿਟਾਇਰਡ ਡੀਐੱਸਪੀ ਜਗਦੀਸ਼ ਪਟਾਨੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਰਮਜ਼ (ਹਥਿਆਰ) ਲਾਇਸੈਂਸ ਜਾਰੀ ਕਰ ਦਿੱਤਾ ਗਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਹ ਕਦਮ ਉਸ ਘਟਨਾ ਤੋਂ ਬਾਅਦ ਲਿਆ ਗਿਆ ਹੈ ਜਿਸ 'ਚ 12 ਸਤੰਬਰ 2025 ਨੂੰ ਮੋਟਰਸਾਈਕਲ ‘ਤੇ ਸਵਾਰ 2 ਅਣਪਛਾਤੇ ਹਮਲਾਵਰਾਂ ਨੇ ਜਗਦੀਸ਼ ਪਟਾਨੀ ਦੇ ਬਰੇਲੀ ਸਥਿਤ ਘਰ ਦੇ ਬਾਹਰ ਲਗਭਗ 10 ਗੋਲੀਆਂ ਚਲਾਈਆਂ ਸਨ। ਘਟਨਾ ਤੋਂ ਬਾਅਦ ਉਨ੍ਹਾਂ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਆਰਮਜ਼ ਲਾਇਸੈਂਸ ਲਈ ਅਰਜ਼ੀ ਦਿੱਤੀ ਸੀ। ਉੱਤਰ ਪ੍ਰਦੇਸ ਦੇ ਮੁੱਖ ਮੰਤਰੀ ਯੋਗੀ ਆਦਿਤਿਾਥ ਨੇ ਜਗਦੀਸ਼ ਪਟਾਨੀ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਸੀ।
ਇਹ ਵੀ ਪੜ੍ਹੋ : ਮੋਬਾਇਲ Useres ਦੀ ਲੱਗੀ ਮੌਜ ! ਆ ਗਿਆ 330 ਦਿਨ ਦੀ ਵੈਲਡਿਟੀ ਵਾਲਾ ਸਸਤਾ ਪਲਾਨ
ਬਰੇਲੀ ਦੇ ਜ਼ਿਲ੍ਹਾ ਅਧਿਕਾਰੀ (ਡੀਐੱਮ) ਅਵਨੀਸ਼ ਸਿੰਘ ਮੁਤਾਬਿਕ, ਸਾਰੀ ਜਾਂਚ ਅਤੇ ਅਧਿਕਾਰਕ ਕਾਰਵਾਈ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਰਿਵੌਲਵਰ/ਪਿਸਤੌਲ ਦਾ ਲਾਇਸੈਂਸ ਜਾਰੀ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ 12 ਸਤੰਬਰ 2025 ਨੂੰ ਮੋਟਰਸਾਈਕਲ ਸਵਾਰ 2 ਅਣਪਛਾਤੇ ਹਮਲਾਵਰਾਂ ਨੇ ਪਟਾਨੀ ਦੇ ਘਰ ਦੇ ਬਾਹਰ ਲਗਭਗ 10 ਗੋਲੀਆਂ ਚਲਾਈਆਂ ਸਨ। ਇਸ ਸੰਬੰਧ 'ਚ ਕੋਤਵਾਲੀ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਅਤੇ 17 ਸਤੰਬਰ ਨੂੰ ਗਾਜ਼ੀਆਬਾਦ 'ਚ ਉੱਤਰ ਪ੍ਰਦੇਸ਼ ਪੁਲਸ ਦੇ ਵਿਸ਼ੇਸ਼ ਕਾਰਜ ਫ਼ੋਰਸ (ਐੱਸਟੀਐੱਫ), ਹਰਿਆਣਾ ਐੱਸਟੀਐੱਫ ਅਤੇ ਦਿੱਲੀ ਪੁਲਸ ਦੀ ਸੰਯੁਕਤ ਟੀਮ ਨਾਲ ਮੁਕਾਬਲੇ 'ਚ ਰਵਿੰਦਰ ਅਤੇ ਅਰੁਣ ਨਾਂ ਦੇ 2 ਸ਼ੱਕੀ ਮਾਰੇ ਗਏ ਸਨ। ਬਰੇਲੀ ਦੇ ਸੀਨੀਅਰ ਪੁਲਸ ਸੁਪਰਡੈਂਟ ਅਨੁਰਾਗ ਆਰੀਆ ਨੇ ਪੁਸ਼ਟੀ ਕੀਤੀ ਕਿ ਜਗਦੀਸ਼ ਪਟਾਨੀ ਦੇ ਘਰ 'ਤੇ ਸੁਰੱਖਿਆ ਬਰਕਰਾਰ ਰਹੇਗੀ।
ਇਹ ਵੀ ਪੜ੍ਹੋ : ਅੱਜ ਤੋਂ ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਦੀ ਬਦਲ ਜਾਏਗੀ ਕਿਸਮਤ ! ਵਰ੍ਹੇਗਾ ਪੈਸਿਆਂ ਦਾ ਮੀਂਹ
ਨੌਗਾਮ ਧਮਾਕਾ ਕੇਸ: CIK ਦਾ ਅਨੰਤਨਾਗ 'ਚ ਛਾਪਾ, ਹਰਿਆਣਾ ਦੀ ਮਹਿਲਾ ਡਾਕਟਰ ਗ੍ਰਿਫਤਾਰ
NEXT STORY