ਪੁਣੇ— ਸਿਆਣੇ ਸੱਚ ਹੀ ਕਹਿੰਦੇ ਨੇ ਕਿ ਪੁੱਤ ਵੰਡਾਉਣ ਜ਼ਮੀਨਾਂ ਅਤੇ ਧੀਆਂ ਦੁੱਖ ਵੰਡਾਉਂਦੀਆਂ ਨੇ। ਜਿਸ ਧੀ ਨੂੰ ਪਾਲਣ ਦੀ ਥਾਂ 'ਤੇ ਦੁੱਖਾਂ ਦੀ ਮਾਰੀ ਮਾਂ ਨੇ ਉਸ ਨੂੰ ਸੰਸਥਾ ਕੋਲ ਛੱਡ ਦਿੱਤਾ ਸੀ ਅਤੇ ਜਿਸ ਨੂੰ ਸਵੀਡਨ ਦੇ ਜੋੜੇ ਨੇ ਗੋਦ ਲੈ ਲਿਆ ਸੀ, ਉਹ ਧੀ 41 ਸਾਲਾਂ ਬਾਅਦ ਆਪਣੀ ਮਾਂ ਨੂੰ ਲੱਭਦੀ ਹੋਈ ਭਾਰਤ ਆਈ ਤਾਂ ਮਾਹੌਲ ਦੇਖਣ ਵਾਲਾ ਸੀ। 44 ਸਾਲਾ ਨਿਲਾਕਸ਼ੀ ਇਸ ਵਾਰ ਆਪਣੀ ਅਸਲ ਮਾਂ ਨੂੰ ਮਿਲੀ। ਨਿਲਾਕਸ਼ੀ ਨੂੰ 3 ਸਾਲ ਦੀ ਉਮਰ ਵਿਚ ਸਵੀਡਨ ਦੇ ਜੋੜੇ ਨੇ ਗੋਦ ਲਿਆ ਸੀ। ਨਿਲਾਕਸ਼ੀ ਨੇ ਪੁਣੇ ਆਧਾਰਤ ਐੱਨ. ਜੀ. ਓ. ਦੀ ਅੰਜਲੀ ਪਵਾਰ ਦੀ ਮਦਦ ਨਾਲ ਆਪਣੀ ਮਾਂ ਨੂੰ ਲੱਭਿਆ। ਯਾਵਾਤਮਲ ਦੇ ਸਰਕਾਰੀ ਹਸਪਤਾਲ ਵਿਚ ਉਨ੍ਹਾਂ ਦੀ ਮਿਲਣੀ ਹੋਈ ਤਾਂ ਮਾਵਾਂ-ਧੀਆਂ ਹੰਝੂਆਂ ਨਾਲ ਭਿੱਜ ਗਈਆਂ। ਉਸ ਦੀ ਮਾਂ ਹੁਣ ਕਾਫੀ ਬੀਮਾਰ ਸੀ। ਨਿਲਾਕਸ਼ੀ ਉਸ ਦਾ ਇਲਾਜ ਕਰਵਾਏਗੀ।
ਨਿਲਾਕਸ਼ੀ ਦਾ ਪਿਤਾ ਇਕ ਖੇਤੀਬਾੜੀ ਮਜ਼ਦੂਰ ਸੀ। 1973 ਵਿਚ ਉਸ ਨੇ ਖੁਦਕੁਸ਼ੀ ਕਰ ਲਈ ਸੀ। ਉਸੇ ਸਾਲ ਨਿਲਾਕਸ਼ੀ ਦਾ ਜਨਮ ਹੋਇਆ ਸੀ। ਉਸ ਦੀ ਮਾਂ ਨੇ ਪੁਣੇ ਦੇ ਕੇਦਾਗਾਓਂ ਵਿਖੇ ਪੰਡਿਤਾ ਰਾਮਾਬਾਈ ਮੁਕਤੀ ਮਿਸ਼ਨ ਸ਼ੈਲਟਰ ਐਂਡ ਅਡਾਪਸ਼ਨ ਹੋਮ ਵਿਚ ਉਸ ਨੂੰ ਜਨਮ ਦਿੱਤਾ। ਉਹ ਨਿਲਾਕਸ਼ੀ ਨੂੰ ਇੱਥੇ ਹੀ ਛੱਡ ਕੇ ਚਲੀ ਗਈ ਅਤੇ ਦੁਬਾਰਾ ਵਿਆਹ ਕਰਵਾ ਲਿਆ। ਉਸ ਵਿਆਹ ਤੋਂ ਉਸ ਦੇ ਇਕ ਬੇਟਾ ਅਤੇ ਇਕ ਧੀ ਹੈ। ਉਸ ਦੀ ਮਾਂ ਦਾ ਦੂਜਾ ਪਰਿਵਾਰ ਵੀ ਹਸਪਤਾਲ ਵਿਚ ਮੌਜੂਦ ਸੀ। 1976 ਵਿਚ ਨਿਲਾਕਸ਼ੀ ਨੂੰ ਸਵੀਡਨ ਦੇ ਇਕ ਜੋੜੇ ਨੇ ਗੋਦ ਲੈ ਲਿਆ ਅਤੇ ਉਸ ਦੀ ਕਿਸਮਤ ਬਦਲ ਗਈ। 1990 ਤੋਂ ਨਿਲਾਕਸ਼ੀ ਆਪਣੇ ਮਾਤਾ-ਪਿਤਾ ਦੀ ਤਲਾਸ਼ ਵਿਚ ਭਾਰਤ ਆ ਰਹੀ ਹੈ। ਉਹ ਛੇ ਵਾਰ ਭਾਰਤ ਆ ਚੁੱਕੀ ਹੈ ਪਰ ਇਸ ਵਾਰ ਉਸ ਦਾ ਭਾਰਤ ਆਉਣਾ ਕੁਝ ਵੱਖਰਾ ਸੀ। ਇਸ ਵਾਰ ਉਸ ਨੂੰ ਆਪਣੀ ਮਾਂ ਮਿਲ ਚੁੱਕੀ ਸੀ। ਨਿਲਾਕਸ਼ੀ ਨੂੰ ਆਪਣੀ ਮਾਂ ਨਾਲ ਕੋਈ ਸ਼ਿਕਾਇਤ ਨਹੀਂ ਹੈ। ਉਹ ਉਸ ਦੀਆਂ ਮਜ਼ਬੂਰੀਆਂ ਨੂੰ ਸਮਝਦੀ ਹੈ ਅਤੇ ਹੁਣ ਉਸ ਦਾ ਇਲਾਜ ਕਰਵਾਏਗੀ।
ਗਰਲਫਰੈਂਡ ਨੂੰ ਖੁਸ਼ ਕਰਨ ਦੇ ਚੱਕਰ 'ਚ ਕਰ ਬੈਠਾ ਗਲਤੀ, ਅਚਾਨਕ ਕਾਗਜ਼ ਦੀ ਤਰ੍ਹਾਂ ਲੱਗਾ ਸੜਨ
NEXT STORY